Green & Clean Punjab: ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸਰਕਾਰ ਦੀ ਪਹਿਲਕਦਮੀ, ਇਸ ਸਾਲ 1.26 ਕਰੋੜ ਬੂਟੇ ਲਾਉਣ ਦਾ ਟੀਚਾ

Updated On: 

12 May 2023 17:56 PM

Green Punjab: ਜੰਗਲਾਤ ਵਿਭਾਗ ਵੱਲੋਂ ਵਾਤਾਵਰਨ ਨਾਲ ਜੁੜੇ ਪ੍ਰਸਿੱਧ ਸਲੋਗਨਾਂ ਦੇ 250 ਤੋਂ ਵੱਧ ਸਾਈਨ ਬੋਰਡ ਤਿਆਰ ਕਰਕੇ ਸੜਕਾਂ ਉੱਤੇ ਲਗਾਏ ਗਏ ਹਨ। ਜਿਨ੍ਹਾਂ ਰਾਹੀਂ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ।

Green & Clean Punjab: ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸਰਕਾਰ ਦੀ ਪਹਿਲਕਦਮੀ, ਇਸ ਸਾਲ 1.26 ਕਰੋੜ ਬੂਟੇ ਲਾਉਣ ਦਾ ਟੀਚਾ
Follow Us On

ਚੰਡੀਗੜ੍ਹ ਨਿਊਜ:ਪੰਜਾਬ ਸਰਕਾਰ ਨੇ ਸੂਬੇ ਨੂੰ ਹਰਿਆ ਭਰਿਆ ਕਰਨ ਲਈ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸਾਲ 2023-24 ਦੌਰਾਨ ਪੂਰੇ ਸੂਬੇ ਵਿੱਚ ਵੱਖ-ਵੱਖ ਸਕੀਮਾਂ ਤਹਿਤ ਲਗਭਗ 1.26 ਕਰੋੜ ਬੂਟੇ ਲਗਾਏ ਜਾਣਗੇ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗ ਦੀ ਇੱਕ ਸਮੀਖਿਆ ਮੀਟਿੰਗ ਮੌਕੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਵੱਖੋ ਵੱਖ ਹਿੱਸਿਆਂ ਤੋਂ ਜੰਡ ਦੇ ਬੂਟਿਆਂ ਦੀ ਕਾਫੀ ਮੰਗ ਆ ਰਹੀ ਹੈ, ਇਸ ਲਈ ਇਨ੍ਹਾਂ ਬੂਟਿਆਂ ਨੂੰ ਲਗਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਵਿਭਾਗ ਦੀਆਂ 212 ਨਰਸਰੀਆਂ ਹਨ। ਇਹਨਾਂ ਨਰਸਰੀਆਂ ਵਿੱਚ ਜਿਆਦਾਤਰ ਮਹਿਲਾਵਾਂ ਕੰਮ ਕਰਦੀਆ ਹਨ ਅਤੇ ਇਥੇ ਪਾਖਾਨੇ ਦਾ ਪ੍ਰਬੰਧ ਨਹੀਂ ਹੈ। ਮਹਿਲਾਵਾਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਾਲ ਸਟੇਟ ਅਥਾਰਿਟੀ ਕੈਂਪਾ ਸਕੀਮ ਅਧੀਨ 100 ਨਰਸਰੀਆਂ ਵਿੱਚ 100 ਪਾਖਾਨੇ ਸਥਾਪਿਤ ਕੀਤੇ ਜਾਣਗੇ, ਜਿਸ ਲਈ 3 ਕਰੋੜ ਰੁਪਏ ਦੀ ਤਜਵੀਜ਼ ਕੀਤੀ ਗਈ ਹੈ।

ਇਸ ਤਰ੍ਹਾਂ ਪੰਜਾਬ, ਸੰਗਠਿਤ ਰੂਪ ਵਿੱਚ ਅਜਿਹਾ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਇਹ ਕੰਮ ਦੋ ਪੜਾਵਾਂ ਵਿੱਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਾਕੀ ਰਹਿੰਦੀਆਂ ਨਰਸਰੀਆ ਵਿੱਚ ਪਾਖਾਨੇ ਬਣਾਉਣ ਲਈ ਅਗਲੇ ਸਾਲ ਇੰਤਜ਼ਾਮ ਕੀਤਾ ਜਾਵੇਗਾ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟ ਕੀਤੀ ਕਿ ਕੁਝ ਜ਼ਿਲਿਆਂ ਵਿੱਚ ਇਹ ਕੰਮ ਜੰਗੀ ਪੱਧਰ ਉੱਤੇ ਸ਼ੁਰੂ ਵੀ ਹੋ ਗਿਆ ਹੈ।

ਵਿਭਾਗ ਖੁਦ ਕਰੇਗਾ ਪਾਲੀਥਿਨ ਬੈਗਜ਼ ਦਾ ਉਤਪਾਦਨ

ਮੰਤਰੀ ਕਟਾਰੂੱਚਕ ਨੇ ਕਿਹਾ ਕਿ ਪਹਿਲਾਂ, ਬੂਟਿਆਂ ਲਈ ਵਿਭਾਗ ਵੱਲੋਂ ਪਾਲੀਥਿਨ ਬੈਗਜ਼ ਖਰੀਦੇ ਜਾਂਦੇ ਸਨ ਜਦੋਂਕਿ ਹੁਣ ਪਾਲੀਥਿਨ ਬੈਗਜ਼ ਦਾ ਉਤਪਾਦਨ ਵਿਭਾਗ ਵੱਲੋਂ ਖੁਦ ਹੀ ਕੀਤਾ ਜਾਵੇਗਾ। ਪਾਲੀਥੀਨ ਬੈਗਜ ਬਣਾਉਣ ਦੀ ਫੈਕਟਰੀ ਵਣ ਪਾਲ ਖੋਜ ਸਰਕਲ, ਹੁਸ਼ਿਆਰਪੁਰ ਦੇ ਅਧੀਨ ਆਉਂਦੀ ਹੈ, ਇਹ ਫੈਕਟਰੀ ਪਿਛਲੇ ਸਾਲ ਤੋਂ ਹੀ ਚਾਲੂ ਕੀਤੀ ਗਈ ਹੈ। ਇਸ ਫੈਕਟਰੀ ਵਿੱਚ ਵਿੱਚ ਇੱਕ ਹਫਤੇ ਵਿੱਚ 6 ਟਨ ਪਾਲੀਥਿਨ ਬੈਗਜ਼ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਵਿਭਾਗ ਵਿੱਚ ਮੰਗ ਅਨੁਸਾਰ ਵੱਖੋ ਵੱਖਰੇ ਆਕਾਰ ਦੇ ਪਾਲੀਥਿਨ ਬੈਗਜ਼ ਤਿਆਰ ਕਰਨ ਦੀ ਵੀ ਸਮਰੱਥਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ