Ludhiana Loot: ਲੁਧਿਆਣਾ ਲੁੱਟਕਾਂਡ ‘ਚ ਪੁਲਿਸ ਨੇ ਕੋਟਕਪੂਰਾ ਤੋਂ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲਿਆ, ਹਰ ਐਂਗਲ ‘ਤੇ ਜਾਂਚ ਕਰ ਰਹੀ ਪੁਲਿਸ

Updated On: 

12 Jun 2023 09:22 AM

ਲੁਧਿਆਣਾ ਲੁੱਟ ਕਾਂਡ ਵਿੱਚ ਪੁਲਿਸ ਵੱਲੋਂ ਤੇਜੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਪੁਲਿਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਵਾਰਦਾਤ ਤੋਂ ਇਨ੍ਹਾਂ ਕਾਰ ਸਵਾਰਾਂ ਨੇ ਮੁੱਲਾਂਪੁਰ ਦੇ ਨੇੜੇ ਲ਼ੱਗਾ ਟੋਲ ਪਲਾਜਾ ਦਾ ਬੈਰੀਅਰ ਵੀ ਤੋੜ ਦਿੱਤਾ ਸੀ ਤੇ ਫਰਾਰ ਹੋ ਗਏ ਸਨ।

Ludhiana Loot: ਲੁਧਿਆਣਾ ਲੁੱਟਕਾਂਡ ਚ ਪੁਲਿਸ ਨੇ ਕੋਟਕਪੂਰਾ ਤੋਂ ਤਿੰਨ ਲੋਕਾਂ ਨੂੰ ਹਿਰਾਸਤ ਚ ਲਿਆ, ਹਰ ਐਂਗਲ ਤੇ ਜਾਂਚ ਕਰ ਰਹੀ ਪੁਲਿਸ
Follow Us On

ਲੁਧਿਆਣਾ। ਲੁਧਿਆਣਾ ਵਿਖੇ ਹੋਈ ਲੁੱਟ ਦੇ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਸੂਤਰਾਂ ਦੇ ਅਨਸੂਰਾ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਕੋਟਕਪੂਰਾ (Kotakpura) ਤੋਂ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਬਦਮਾਸ਼ ਟੋਲ ਪਲਾਜਾ ਤੋਂ ਬਿਨਾਂ ਪਰਚੀ ਕਟਵਾਏ ਗੱਡੀ ਲੰਘਾਉਣ ਕਾਰਨ ਆਏ ਸ਼ੱਕ ਦੇ ਘੇਰੇ ਵਿੱਚ ਆ ਗਏ।

ਇਸ ਤੋਂ ਇਲ਼ਾਵਾ ਇਸ 7 ਕਰੋੜ ਦੀ ਲੁੱਟ (7 Crore Loot) ਦੇ ਮਾਮਲੇ ‘ਚ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਜਲਦੀ ਹੀ ਗ੍ਰਿਫਤਾਰ ਕੀਤੇ ਜਾਣਗੇ।

ਸੀਸੀਟੀਵੀ ਵਿੱਚ ਵੇਖੇ ਗਏ ਲੁਟੇਰੇ

ਉਹੀ ਲੁਟੇਰੇ ਪਹਿਲੀ ਵਾਰ ਸੀਸੀਟੀਵੀ (CCTV) ਵਿੱਚ ਗਏ ਹਨ। ਸੀਐਮਐਸ ਕੰਪਨੀ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਇੱਕ ਲੁਟੇਰਾ ਭੱਜਦਾ ਹੋਇਆ ਦੇਖਿਆ ਗਿਆ ਹੈ। ਜੋ ਬਾਹਰ ਗੇਟ ਖੋਲ੍ਹਣ ਗਿਆ ਸੀ। ਇਸ ਤੋਂ ਬਾਅਦ ਕੈਸ਼ ਵੈਨ ਕੰਪਨੀ ਤੋਂ ਬਾਹਰ ਚਲੀ ਗਈ। ਲੁਟੇਰੇ ਇਸ ਕੈਸ਼ ਵੈਨ ਵਿੱਚ 7 ​​ਕਰੋੜ ਰੁਪਏ ਭਰ ਕੇ ਫਰਾਰ ਹੋ ਗਏ।

‘ਪੁਰਾਣੇ ਮੁਲਾਜ਼ਮਾਂ ਦੀ ਹੋ ਸਕਦੀ ਹੈ ਮਿਲੀਭੁਗਤ’

ਪੁਲਿਸ ਪਿਛਲੇ ਡੇਢ ਸਾਲ ਦੌਰਾਨ ਸੀਐਮਐਸ ਕੰਪਨੀ ਛੱਡਣ ਵਾਲੇ ਮੁਲਾਜ਼ਮਾਂ ਦਾ ਰਿਕਾਰਡ ਚੈੱਕ ਕਰ ਰਹੀ ਹੈ। ਉਨ੍ਹਾਂ ਮੁਲਾਜ਼ਮਾਂ ਕੋਲ ਪਹੁੰਚ ਕੇ ਪੁਲਿਸ ਪੁੱਛਗਿੱਛ ਕੀਤੀ ਜਾਵੇਗੀ। ਹੁਣ ਤੱਕ ਦੀ ਜਾਂਚ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੈ ਕਿ ਘਟਨਾ ਵਿੱਚ ਪੁਰਾਣੇ ਮੁਲਾਜ਼ਮ ਜਾਂ ਉਨ੍ਹਾਂ ਦੀ ਮਿਲੀਭੁਗਤ ਹੋ ਸਕਦੀ ਹੈ। ਹੁਣ ਤੱਕ ਦੀ ਸਾਰੀ ਲੁੱਟ ਵਿੱਚ ਕਿਸੇ ਜਾਣਕਾਰ ਦੇ ਸ਼ਾਮਲ ਹੋਣ ਦਾ ਸ਼ੱਕ ਹੈ।

ਪੁੱਛਗਿੱਛ ਤੋਂ ਬਾਅਦ 3 ਮੁਲਾਜ਼ਮ ਛੱਡੇ

ਲੁੱਟ ਦੇ ਸਮੇਂ ਕੰਪਨੀ ਦੇ ਦਫ਼ਤਰ ਵਿੱਚ 5 ਕਰਮਚਾਰੀ ਮੌਜੂਦ ਸਨ। ਜਿਸ ਵਿੱਚ 2 ਗਾਰਡ ਅਤੇ 3 ਕਰਮਚਾਰੀ ਸ਼ਾਮਲ ਹਨ। ਪੁਲਿਸ ਨੇ ਉਨ੍ਹਾਂ ਨੂੰ ਕੱਲ੍ਹ ਹੀ ਪੁੱਛਗਿੱਛ ਲਈ ਆਪਣੇ ਕੋਲ ਰੱਖਿਆ ਸੀ। ਹਾਲਾਂਕਿ ਦੇਰ ਰਾਤ ਕੰਪਨੀ ਦੇ ਸੁਖਵਿੰਦਰ ਅਤੇ ਹਰੀਸ਼ ਤੋਂ ਇਲਾਵਾ ਬਾਕੀ 3 ਕਰਮਚਾਰੀਆਂ ਨੂੰ ਵੀ ਘਰ ਭੇਜ ਦਿੱਤਾ ਗਿਆ। ਪੁਲਿਸ ਉਨਾਂ ਦਾ ਮੋਬਾਈਲ ਵੀ ਚੈੱਕ ਕੀਤਾ ਹੈ। ਪੁਲਿਸ ਨੂੰ ਇਲਾਕੇ ‘ਚ 39 ਨੰਬਰ ਮਿਲੇ ਹਨ, ਜਿਨ੍ਹਾਂ ਦੀ ਕਾਫੀ ਸਮੇਂ ਤੋਂ ਘਟਨਾ ਤੋਂ ਪਹਿਲਾਂ ਅਤੇ ਬਾਅਦ ‘ਚ ਚਰਚਾ ਸੀ।

ਰੱਸਤੇ ਦੀ ਫੁਟੇਜ ਮਿਲੀ

ਪੁਲਿਸ ਨੂੰ ਲਾਲਬਾਗ ਨੇੜੇ ਇੱਕ ਹੋਰ ਫੁਟੇਜ ਮਿਲੀ ਹੈ। ਇਹ ਗੱਲ ਉਸ ਸਮੇਂ ਦੀ ਹੈ ਜਦੋਂ ਲੁਟੇਰੇ ਰਾਜਗੁਰੂ ਨਗਰ ਤੋਂ ਮੁੱਲਾਪੁਰ ਵੱਲ ਨਕਦੀ ਨਾਲ ਭਰੀ ਵੈਨ ਲੈ ਕੇ ਫਰਾਰ ਹੋ ਗਏ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਸੀਸੀਟੀਵੀ ਕੈਮਰਿਆਂ ਤੋਂ ਬਚਣ ਲਈ ਸਿੱਧੇ ਫਿਰੋਜ਼ਪੁਰ ਰੋਡ ਤੇ ਨਹੀਂ ਗਏ ਸਗੋਂ ਪਿੰਡ ਦੇ ਰਸਤਿਆਂ ਰਾਹੀਂ ਫਰਾਰ ਹੋ ਗਏ। ਬਾਅਦ ਵਿੱਚ ਲੁਟੇਰੇ ਮੁੱਲਾਂਪੁਰ ਦੇ ਪਿੰਡ ਪੰਡੋਰੀ ਵਿਖੇ ਕੈਸ਼ ਵੈਨ ਛੱਡ ਕੇ ਚਲੇ ਗਏ।

ਯੂ ਟਰਨ ਦੀ ਜਾਂਚ ਕਰ ਰਹੀ ਪੁਲਿਸ

ਹਾਲਾਂਕਿ ਪੁਲਿਸ ਇਹ ਵੀ ਐਂਗਲ ਦੇਖ ਰਹੀ ਹੈ ਕਿ ਉਸਨੂੰ ਨੂੰ ਚਕਮਾ ਦੇਣ ਦੇ ਲਈ ਲੁਟੇਰੇ ਕਿਵੇਂ ਪਿੰਡ ਪੰਡੋਰੀ ਨੇੜੇ ਖਾਲੀ ਕੈਸ਼ ਵੈਨ ਨੂੰ ਛੱਡ ਕੇ ਫਰਾਰ ਗਏ। ਅਤੇ ਫਿਰ ਕਾਰਾਂ ਦੇ ਰਾਹੀ ਵਾਪਸ ਲੁਧਿਆਣਾ ਦੋਰਾਹਾ ਫਗਵਾੜਾ ਸਾਈਡ ਨੂੰ ਫਰਾਰ ਹੋਣ ਦੀ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories