ਬੱਚੇ ਕੋਲੋਂ ਕਾਰ ਚ ਗਲਤੀ ਨਾਲ ਚੱਲੀ ਸੀ ਗੋਲੀ, ਤਿੰਨ ਦਿਨਾਂ ਤੱਕ ਜਿੰਦਗੀ ਦੀ ਜੰਗ ਲੜਣ ਤੋਂ ਬਾਅਦ ਜ਼ਖਮੀ ਪਿਤਾ ਦੀ ਮੌਤ | firing in car by kid during playing father daljit singh jeeta died in ludhiana dmc hospital after three day know full detail in punjabi Punjabi news - TV9 Punjabi

ਬੱਚੇ ਕੋਲੋਂ ਕਾਰ ‘ਚ ਗਲਤੀ ਨਾਲ ਚੱਲੀ ਸੀ ਗੋਲੀ, ਤਿੰਨ ਦਿਨਾਂ ਤੱਕ ਜਿੰਦਗੀ ਦੀ ਜੰਗ ਲੜਣ ਤੋਂ ਬਾਅਦ ਜ਼ਖਮੀ ਪਿਤਾ ਦੀ ਮੌਤ

Published: 

31 Jul 2023 15:35 PM

Father Died by Mistake: ਬੱਚੇ ਕੋਲੋਂ ਕਾਰ ਵਿੱਚ ਗਲਤੀ ਨਾਲ ਗੋਲੀ ਚੱਲਣ ਦੇ ਤਿੰਨ ਦਿਨਾਂ ਬਾਅਦ ਪਿਤਾ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਲਈ ਰਾਏਕੋਟ ਸਦਰ ਥਾਣੇ ਅਧੀਨ ਪੈਂਦੀ ਲੋਹਟਬੱਦੀ ਚੌਕੀ ਦੀ ਪੁਲਿਸ ਲੁਧਿਆਣਾ ਪਹੁੰਚੀ।

ਬੱਚੇ ਕੋਲੋਂ ਕਾਰ ਚ ਗਲਤੀ ਨਾਲ ਚੱਲੀ ਸੀ ਗੋਲੀ, ਤਿੰਨ ਦਿਨਾਂ ਤੱਕ ਜਿੰਦਗੀ ਦੀ ਜੰਗ ਲੜਣ ਤੋਂ ਬਾਅਦ ਜ਼ਖਮੀ ਪਿਤਾ ਦੀ ਮੌਤ
Follow Us On

ਰਾਏਕੋਟ ਦੇ ਪਿੰਡ ਅਕਾਲਗੜ੍ਹ ਖੁਰਦ ਵਿੱਚ ਸ਼ਨੀਵਾਰ ਨੂੰ 9 ਸਾਲਾ ਬੱਚੇ ਕੋਲੋਂ ਚੱਲੀ ਗੋਲੀ ਨਾਲ ਜ਼ਖਮੀ ਹੋਏ ਉਸ ਦੇ ਪਿਤਾ ਦਲਜੀਤ ਸਿੰਘ ਜੀਤਾ (Daljit Singh Jeeta) ਦੀ ਸੋਮਵਾਰ ਸਵੇਰੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ। 45 ਸਾਲਾ ਕਿਸਾਨ ਦਲਜੀਤ ਸਿੰਘ ਪਿਛਲੇ ਦੋ ਦਿਨਾਂ ਤੋਂ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਸੀ। ਦਲਜੀਤ ਸਿੰਘ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

ਦਲਜੀਤ ਸਿੰਘ ਜੀਤਾ ਆਪਣੀ ਪਤਨੀ ਅਤੇ ਬੇਟੇ ਨਾਲ ਸ਼ਨੀਵਾਰ ਸਵੇਰੇ ਕਰੀਬ 11.30 ਵਜੇ ਕਾਰ ਵਿੱਚ ਆਪਣੀ ਭੈਣ ਦੇ ਘਰ ਸੰਧਾਰਾ ਦੇਣ ਲਈ ਕਾਰ ਵਿੱਚ ਜਾ ਰਹੇ ਸਨ। ਇਸ ਦੌਰਾਨ ਦਲਜੀਤ ਦੀ ਪਿਸਤੌਲ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਪੁੱਤਰ ਦੇ ਹੱਥ ਲੱਗ ਗਈ। ਪੁੱਤਰ ਪਿਸਤੌਲ ਨਾਲ ਖਿਡੌਣੇ ਵਾਂਗ ਖੇਡਣ ਲੱਗਾ ਤਾਂ ਅਚਾਨਕ ਟਰਿਗਰ ਦੱਬ ਗਿਆ ਅਤੇ ਗੋਲੀ ਦਲਜੀਤ ਦੇ ਪਿੱਠ ਵਿਚ ਲੱਗ ਗਈ। ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।

ਨਾਭੀ ਦੇ ਕੋਲ ਫਸ ਗਈ ਸੀ ਗੋਲੀ

ਦਲਜੀਤ ਦੀ ਪਿੱਠ ਵਿੱਚ ਲੱਗੀ ਗੋਲੀ ਨਾਭੀ ਦੇ ਕੋਲ ਪੇਟ ਦੇ ਅਗਲੇ ਹਿੱਸੇ ਵਿੱਚ ਫੱਸ ਗਈ ਸੀ। ਦਲਜੀਤ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਦਲਜੀਤ ਦੀ ਮੌਤ ਤੋਂ ਬਾਅਦ ਹਰ ਕਿਸੇ ਦੀ ਜੁਬਾਨ ‘ਤੇ ਇਹ ਸਵਾਲ ਹੈ ਕਿ ਬੱਚਿਆਂ ਦੇ ਹੱਥਾਂ ‘ਚ ਹਥਿਆਰ ਦੇਣਾ ਕਿੰਨਾ ਘਾਤਕ ਸਾਬਤ ਹੋ ਸਕਦਾ ਹੈ।

ਚੌਕੀ ਲੋਹਟਬੱਦੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਜੀਤਾ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਜਗਰਾਉਂ ਵਿਖੇ ਕਰਵਾਇਆ ਜਾ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version