OMG News: ਕਾਰ ਵਿੱਚ ਬੈਠਣ ਨਹੀਂ ਦੇ ਰਿਹਾ ਸੀ ਕੁੱਤਾ, ਸ਼ੱਕ ਹੋਣ ‘ਤੇ ਸਪੇਰੇ ਨੂੰ ਬੁਲਾਇਆ ਤਾਂ ਨਿਕਲੇ ਪੰਜ ਸੱਪ, ਵੇਖੋ ਵੀਡੀਓ
Dog Saved Human Lives: ਸਪੇਰੇ ਰਾਂਝਾ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਕੁੱਤਾ ਕਾਰ ਦੇ ਆਲੇ-ਦੁਆਲੇ ਘੁੰਮਦਿਆਂ ਲਗਾਤਾਰ ਭੌਂਕ ਰਿਹਾ ਸੀ। ਉਸਨੂੰ ਤੁਰੰਤ ਅੰਦੇਸ਼ਾ ਹੋ ਗਿਆ ਕਿ ਗੱਡੀ ਵਿੱਚ ਸੱਪ ਹਨ। ਬੀਨ ਵਜਾਉਣ ਤੇ ਜਦੋਂ ਉਸਨੇ ਸੱਪ ਫੜੇ ਤਾਂ ਵੇਖਿਆ ਇਹ ਸਾਰੇ ਸੱਪ ਬਹੁਤ ਹੀ ਜ਼ਹਿਰੀਲੇ ਸਨ।
Snakes Found in Car: ਖੰਨਾ ਤੋਂ ਇੱਕ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕੁੱਤੇ ਨੇ ਖੰਨਾ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ (Kamaljit Singh Ladhar) ਦੀ ਜਾਨ ਬਚਾ ਲਈ। ਲੱਧੜ ਖੰਨਾ ਦੀ ਬੈਂਕ ਕਲੋਨੀ ਸਥਿਤ ਈਓ ਦੀ ਸਰਕਾਰੀ ਰਿਹਾਇਸ਼ ‘ਤੇ ਪੁੱਜੇ ਸਨ। ਉਹ ਸਰਕਾਰੀ ਇਨੋਵਾ ਗੱਡੀ ਵਿੱਚ ਉੱਥੇ ਆਏ ਸਨ। ਕੁਝ ਦੇਰ ਬਾਅਦ ਕੋਠੀ ਦੇ ਅੰਦਰ ਅਚਾਨਕ ਕੁੱਤਾ ਭੌਂਕਣ ਲੱਗ ਪਿਆ। ਕੁੱਤਾ ਲਗਾਤਾਰ ਕਾਰ ਦੇ ਆਲੇ-ਦੁਆਲੇ ਘੁੰਮ ਰਿਹਾ ਸੀ। ਉਹ ਕਿਸੇ ਨੂੰ ਵੀ ਕਾਰ ਵਿੱਚ ਬੈਠਣ ਨਹੀਂ ਦੇ ਰਿਹਾ ਸੀ। ਕੁੱਤੇ ਦੀ ਇਸ ਹਰਕਤ ਤੋਂ ਉੱਤੇ ਮੌਜੂਦ ਸਾਰੇ ਲੋਕ ਚੌਕਸ ਹੋ ਗਏ।
ਕੁੱਤੇ ਦੇ ਵਾਰ-ਵਾਰ ਭੋਂਕਣ ਤੇ ਉੱਥੇ ਮੌਜੂਦ ਲੋਕਾਂ ਨੂੰ ਸ਼ੱਕ ਹੋਇਆ ਕਿ ਬਰਸਾਤ ਦੌਰਾਨ ਕਿਤੇ ਕੋਈ ਵਿੱਚ ਕੋਈ ਸੱਪ-ਠੂੰਆ ਦਾ ਕਾਰ ਵਿੱਚ ਨਹੀਂ ਵੜ ਗਿਆ। ਇਸ ਤੋਂ ਬਾਅਦ ਅਮਲੋਹ ਰੋਡ ਤੋਂ ਰਾਂਝਾ ਨਾਂ ਦੇ ਸਪੇਰੇ ਨੂੰ ਬੁਲਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਪੇਰੇ ਨੇ ਬੀਨ ਵਜਾਈ ਤਾਂ ਕਾਰ ‘ਚੋਂ ਇੱਕ ਨਹੀਂ ਦੋ ਨਹੀਂ, ਤਿੰਨ- ਤਿੰਨ ਸੱਪ ਨਿਕਲੇ। ਸਿਰਫ ਕਾਰ ਚੋਂ ਹੀ ਨਹੀਂ ਈਓ ਦੇ ਘਰ ਚੋਂ ਵੀ ਦੋ ਸੱਪ ਨਿਕਲੇ। ਇਸ ਤੋਂ ਬਾਅਦ ਕਾਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਤਸੱਲੀ ਹੋਣ ਤੇਨਗਰ ਕੌਂਸਲ ਪ੍ਰਧਾਨ ਉਥੋਂ ਰਵਾਨਾ ਹੋਏ।
ਉੱਧਰ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਦੱਸਿਆ ਕਿ ਡਰਾਈਵਰ ਨੇ ਕੋਠੀ ਵਿੱਚ ਕਾਰ ਖੜੀ ਕੀਤੀ ਸੀ। ਇਸੇ ਦੌਰਾਨ ਕੁੱਤੇ ਨੇ ਭੌਂਕਣਾ ਸ਼ੁਰੂ ਕਰ ਦਿੱਤਾ। ਜਿਸਤੋਂ ਬਾਅਦ ਡਰਾਈਵਰ ਅਤੇ ਹੋਰਾਂ ਨੂੰ ਸ਼ੱਕ ਹੋਇਆ ਕਿ ਕਾਰ ਵਿੱਚ ਕੁਝ ਹੋ ਸਕਦਾ ਹੈ। ਸਪੇਰੇ ਨੂੰ ਬੁਲਾਉਣ ‘ਤੇ ਤਿੰਨ ਕਾਰ ਚੋਂ ਅਤੇ ਦੋ ਈਓ ਸਾਹਿਬ ਦੇ ਘਰ ਚੋਂ ਸੱਪ ਨਿਕਲੇ। ਰੱਬ ਦਾ ਸ਼ੁਕਰ ਹੈ ਕਿ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ