Subscribe to
Notifications
Subscribe to
Notifications
ਲੁਧਿਆਣਾ ਨਿਊਜ਼। ਲੁਧਿਆਣਾ ਦੇ ਜਗਰਾਉਂ ਨੇੜੇ ਮਸ਼ਹੂਰ ਰੈਸਟੋਰੈਂਟ ਪ੍ਰਕਾਸ਼ ਢਾਬੇ ਵਿਚ ਗਾਹਕ ਜਦੋਂ ਇਥੋਂ ਦੇ ਫੇਮਸ ਮਟਨ ਦਾ ਆਨੰਦ ਮਾਣ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ ਮਟਨ ਦੀ ਡਿਸ਼ ‘ਚੋਂ ਮਰਿਆ ਚੂਹਾ ਵਿਖਾਈ ਦਿੱਤਾ। ਜਿਸ ਤੋਂ ਬਾਅਦ ਉੱਥੇ ਹੰਗਾਮਾ ਸ਼ੁਰੂ ਹੋ ਗਿਆ।
ਲੁਧਿਆਣਾ ਦੇ ਪ੍ਰਕਾਸ਼ ਢਾਬੇ ਦੇ ਮਸ਼ਹੂਰ ਮਟਨ ਦਾ ਸਵਾਦ ਲੈ ਰਿਹਾ ਇੱਕ ਵਿਅਕਤੀ ਉਸ ਵੇਲੇ ਹੈਰਾਨ ਰਹਿ ਗਿਆ, ਜਦੋਂ ਉਸਨੂੰ ਪਰੋਸੀ ਗਈ ਮਟਨ ਦੀ ਡਿਸ਼ ਵਿੱਚ ਚੂਹਾ ਤੈਰ ਰਿਹਾ ਸੀ। ਇਹ ਦ੍ਰਿਸ਼ ਵੇਖਦੇ ਹੀ ਮਟਨ ਖਾ ਰਹੇ ਬਾਕੀ ਗਾਹਕਾਂ ਦੇ ਮੂੰਹਾਂ ਵਿੱਚੋਂ ਬੁਰਕੀਆਂ ਬਾਹਰ ਨਿਕਲ ਆਈਆਂ। ਉਨ੍ਹਾਂ ਨੇ ਇੱਕਠੇ ਹੋ ਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਢਾਬੇ ਦੇ ਮਾਲਕ ਤੇ ਭਾਰੀ ਲਾਪਰਵਾਹੀ ਵਰਤਣ ਦਾ ਇਲਜਾਮ ਲਗਾਉਂਦਿਆਂ ਉਸ ਖਿਲਾਫ ਕਾਰਵਾਈ ਦੀ ਧਮਕੀ ਦਿੱਤੀ।
ਹਰਕਤ ਵਿੱਚ ਆਇਆ ਸਿਹਤ ਵਿਭਾਗ
ਗਾਹਕਾਂ ਨੇ ਤੁਰੰਤ ਇਸ ਘਟਨਾ ਦਾ ਵੀਡੀਓ ਬਣਾ ਕੇ ਸਿਹਤ ਵਿਭਾਗ ਨੂੰ ਭੇਜਿਆ, ਜਿਸਤੋਂ ਬਾਅਦ ਹਰਕਤ ਵਿੱਚ ਆਉਂਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਜਾਂਚ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਢਾਬੇ ਦੇ ਸੰਚਾਲਕ ਇਸ ਘਟਨਾ ਤੇ ਸਪਸ਼ਟੀਕਰਨ ਦੇ ਰਹੇ ਹਨ ਕਿ ਉਨ੍ਹਾਂ ਦਾ ਢਾਬਾ ਲੰਬੇ ਸਮੇਂ ਤੋਂ ਇੱਥੇ ਚੱਲ ਰਿਹਾ ਹੈ। ਗਾਹਕਾਂ ਨੂੰ ਪਰੋਸਨ ਵਾਲੇ ਖਾਣੇ ਵਿੱਚ ਸਾਫ ਸਫਾਈ ਦਾ ਚੰਗੀ ਤਰ੍ਹਾਂ ਨਾਲ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਸਾਜਿਸ਼ ਕਰਾਰ ਦਿੰਦਿਆ ਕਿਹਾ ਕਿ ਇਸ ਘਟਨਾ ਪਿੱਛੇ ਜਰੂਰ ਕਿਸੇ ਦਾ ਹੱਥ ਹੋ ਸਕਦਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ ,ਲੇਟੇਸਟ ਵੇੱਬ ਸਟੋਰੀ ,NRI ਨਿਊਜ਼ ,ਮਨੋਰੰਜਨ ਦੀ ਖਬਰ ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼ ,ਪਾਕਿਸਤਾਨ ਦਾ ਹਰ ਅਪਡੇਟ ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ