ਖਾਣ ਗਏ ਸਨ ਮਟਨ, ਨਿਕਲਿਆ ਚੂਹਾ, ਚੀਨ ਨਹੀਂ ਲੁਧਿਆਣਾ ਦੇ ਢਾਬੇ ਦੀ ਹੈ ਘਟਨਾ, ਵੇਖੋ ਵੀਡੀਓ
Dead Mouse in Mutton Dish: ਜੇਕਰ ਤੁਸੀਂ ਕਿਸੇ ਢਾਬੇ ਜਾਂ ਹੋਟਲ ਵਿਚ ਰੋਟੀ ਖਾਣ ਜਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਕਿਉਂਕਿ ਇਹ ਮਾਮਲਾ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਹੈ।
ਲੁਧਿਆਣਾ ਨਿਊਜ਼। ਲੁਧਿਆਣਾ ਦੇ ਜਗਰਾਉਂ ਨੇੜੇ ਮਸ਼ਹੂਰ ਰੈਸਟੋਰੈਂਟ ਪ੍ਰਕਾਸ਼ ਢਾਬੇ ਵਿਚ ਗਾਹਕ ਜਦੋਂ ਇਥੋਂ ਦੇ ਫੇਮਸ ਮਟਨ ਦਾ ਆਨੰਦ ਮਾਣ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ ਮਟਨ ਦੀ ਡਿਸ਼ ‘ਚੋਂ ਮਰਿਆ ਚੂਹਾ ਵਿਖਾਈ ਦਿੱਤਾ। ਜਿਸ ਤੋਂ ਬਾਅਦ ਉੱਥੇ ਹੰਗਾਮਾ ਸ਼ੁਰੂ ਹੋ ਗਿਆ।
ਲੁਧਿਆਣਾ ਦੇ ਪ੍ਰਕਾਸ਼ ਢਾਬੇ ਦੇ ਮਸ਼ਹੂਰ ਮਟਨ ਦਾ ਸਵਾਦ ਲੈ ਰਿਹਾ ਇੱਕ ਵਿਅਕਤੀ ਉਸ ਵੇਲੇ ਹੈਰਾਨ ਰਹਿ ਗਿਆ, ਜਦੋਂ ਉਸਨੂੰ ਪਰੋਸੀ ਗਈ ਮਟਨ ਦੀ ਡਿਸ਼ ਵਿੱਚ ਚੂਹਾ ਤੈਰ ਰਿਹਾ ਸੀ। ਇਹ ਦ੍ਰਿਸ਼ ਵੇਖਦੇ ਹੀ ਮਟਨ ਖਾ ਰਹੇ ਬਾਕੀ ਗਾਹਕਾਂ ਦੇ ਮੂੰਹਾਂ ਵਿੱਚੋਂ ਬੁਰਕੀਆਂ ਬਾਹਰ ਨਿਕਲ ਆਈਆਂ। ਉਨ੍ਹਾਂ ਨੇ ਇੱਕਠੇ ਹੋ ਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਢਾਬੇ ਦੇ ਮਾਲਕ ਤੇ ਭਾਰੀ ਲਾਪਰਵਾਹੀ ਵਰਤਣ ਦਾ ਇਲਜਾਮ ਲਗਾਉਂਦਿਆਂ ਉਸ ਖਿਲਾਫ ਕਾਰਵਾਈ ਦੀ ਧਮਕੀ ਦਿੱਤੀ।