ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Murder: ਖੰਨਾ ਦੇ ਨਸ਼ਾ ਮੁਕਤੀ ਕੇਂਦਰ ‘ਚ ਨੌਜਵਾਨ ਦੀ ਕੁੱਟ ਕੁੱਟਕੇ ਕੀਤੀ ਹੱਤਿਆ, ਲਾਸ਼ ਨਹਿਰ ‘ਚ ਸੁੱਟੀ, ਭਰਾ ਮਿਲਣ ਪਹੁੰਚਿਆ ਤੋਂ ਹੋਇਆ ਖੁਲਾਸਾ

ਪੰਜਾਬ ਦੇ ਖੰਨਾ ਦੇ ਪਾਇਲ ਇਲਾਕੇ ਵਿੱਚ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਵਿੱਚ ਇੱਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਜਿਸ ਤੋਂ ਬਾਅਦ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ ਗਿਆ। ਡੇਢ ਮਹੀਨੇ ਤੱਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਬਾਰੇ ਕੋਈ ਥਹੁ ਪਤਾ ਨਹੀਂ ਲੱਗਾ। ਜਦੋਂ ਪੁਲਿਸ ਨੇ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ।

Murder: ਖੰਨਾ ਦੇ ਨਸ਼ਾ ਮੁਕਤੀ ਕੇਂਦਰ ‘ਚ ਨੌਜਵਾਨ ਦੀ ਕੁੱਟ ਕੁੱਟਕੇ ਕੀਤੀ ਹੱਤਿਆ, ਲਾਸ਼ ਨਹਿਰ ‘ਚ ਸੁੱਟੀ, ਭਰਾ ਮਿਲਣ ਪਹੁੰਚਿਆ ਤੋਂ ਹੋਇਆ ਖੁਲਾਸਾ
Follow Us
tv9-punjabi
| Updated On: 11 Jun 2023 18:01 PM
ਪੰਜਾਬ ਨਿਊਜ। ਪਾਇਲ ਦੇ ਕੱਦੋਂ ਰੋਡ ‘ਤੇ ਸਥਿਤ ਗੁਰੂ ਕ੍ਰਿਪਾ ਵਿਦਿਆਲਿਆ ਨਾਂ ਦੇ ਮਕਾਨ ‘ਚ ਨਾਜਾਇਜ਼ ਤੌਰ ‘ਤੇ ਨਸ਼ਾ ਛੁਡਾਊ ਕੇਂਦਰ (De-addiction center) ਚੱਲ ਰਿਹਾ ਸੀ। ਅੰਮ੍ਰਿਤਸਰ ਦਾ ਰਹਿਣ ਵਾਲਾ ਅਮਨਦੀਪ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਇੱਥੇ ਦਾਖਲ ਹੋਇਆ ਸੀ। ਅੰਮ੍ਰਿਤਸਰ ਦੇ ਫਤਿਹ ਸਿੰਘ ਨੂੰ ਕਰੀਬ ਪੰਜ ਮਹੀਨੇ ਇਸ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ। ਸੈਂਟਰ ਵਿੱਚ ਦਾਖ਼ਲ ਨੌਜਵਾਨਾਂ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ। ਕੰਮ ਨਾ ਕਰਨ ‘ਤੇ ਕੁੱਟਮਾਰ (Beating) ਕਰਦੇ ਸਨ, ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਹੁਣ ਪਾਇਲ ਥਾਣੇ ਵਿੱਚ 5 ਮੁਲਜ਼ਮਾਂ ਪ੍ਰਨੀਤ ਸਿੰਘ, ਹਰਮਨਪ੍ਰੀਤ ਸਿੰਘ, ਉਸ ਦੇ ਭਰਾ ਵਿਕਰਮ ਸਿੰਘ ਵਿੱਕੀ, ਗੁਰਵਿੰਦਰ ਸਿੰਘ ਗਿੰਦਾ ਅਤੇ ਪ੍ਰਦੀਪ ਸਿੰਘ ਖ਼ਿਲਾਫ਼ ਕਤਲ ਅਤੇ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

‘ਬੇਰਿਹਮੀ ਨਾਲ ਅਮਨਦੀਪ ਨੂੰ ਕੁੱਟਿਆ’

21 ਅਪ੍ਰੈਲ ਨੂੰ ਨੂੰ ਅਮਨਦੀਪ ਸਿੰਘ ਕੱਪੜੇ ਧੋਣ ਵਿੱਚ ਲੱਗਾ ਹੋਇਆ ਸੀ। ਅਮਨਦੀਪ ਹੌਲੀ-ਹੌਲੀ ਕੱਪੜੇ ਧੋ ਰਹੀ ਸੀ। ਇਸ ਕਾਰਨ ਉਕਤ ਮੁਲਜ਼ਮਾਂ ਨੇ ਰਾਤ ਨੂੰ ਹਾਲ ਦੇ ਅੰਦਰ ਅਮਨਦੀਪ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਫਤਿਹ ਸਿੰਘ ਅਤੇ ਹੋਰ ਨੌਜਵਾਨਾਂ ਦੇ ਸਾਹਮਣੇ ਅਮਨਦੀਪ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਲੜਾਈ ਦੌਰਾਨ ਅਮਨਦੀਪ ਦੀ ਮੌਤ ਹੋ ਗਈ ਸੀ।

‘ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕੀਤਾ’

ਇਸ ਤੋਂ ਬਾਅਦ ਮੁਲਜ਼ਮਾਂ ਨੇ ਅਮਨਦੀਪ ਸਿੰਘ ਦੀ ਲਾਸ਼ ਨੂੰ ਚੁੱਖਕੇ ਬਾਹਰ ਲੈ ਗਏ। ਅਤੇ ਸੈਂਟਰ ਵਿੱਚ ਦਾਖ਼ਲ ਹੋਰ ਨੌਜਵਾਨਾਂ ਨੂੰ ਤਾਲਾ ਲਗਾ ਕੇ ਬੰਦ ਕਰ ਦਿੱਤਾ। ਕੁਝ ਦਿਨਾਂ ਬਾਅਦ ਮੁਲਜ਼ਮ ਨਸ਼ਾ ਛੁਡਾਊ ਕੇਂਦਰ ਵਿੱਚ ਕਹਿਣ ਲੱਗਾ ਕਿ ਉਸ ਨੇ ਅਮਨਦੀਪ ਸਿੰਘ ਨੂੰ ਆਪਣੇ ਘਰ ਛੱਡ ਦਿੱਤਾ ਹੈ। ਇਸੇ ਦੌਰਾਨ 9 ਜੂਨ ਨੂੰ ਅਮਨਦੀਪ ਸਿੰਘ ਦਾ ਭਰਾ ਰਵਿੰਦਰ ਸਿੰਘ ਨਸ਼ਾ ਛੁਡਾਊ ਕੇਂਦਰ ਆਇਆ। ਜਿਸ ਨੇ ਅਮਨਦੀਪ ਸਿੰਘ ਬਾਰੇ ਪੁੱਛਿਆ। ਇਸ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਨੌਜਵਾਨਾਂ ਨੂੰ ਯਕੀਨ ਹੋ ਗਿਆ ਕਿ ਅਮਨਦੀਪ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਵੱਲੋਂ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਤਿਹ ਸਿੰਘ ਨੇ ਪੁਲਿਸ (Police) ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਸਾਹਮਣੇ ਅਮਨਦੀਪ ਸਿੰਘ ਦੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਦੋ ਵਿਅਕਤੀਆਂ ਸਮੇਤ ਪੰਜ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਚੰਡੀਗੜ੍ਹ ਦੀ ਕੁੜੀ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਸਿੰਘ, ਜਾਣੋ...ਕੌਣ ਹੈ ਹੋਣ ਵਾਲੀ ਲਾੜੀ?
ਚੰਡੀਗੜ੍ਹ ਦੀ ਕੁੜੀ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਸਿੰਘ, ਜਾਣੋ...ਕੌਣ ਹੈ ਹੋਣ ਵਾਲੀ ਲਾੜੀ?...
Shubanshu Shukla: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ
Shubanshu Shukla: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ......
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?...
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ...
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ...
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ...
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ...
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!...