Ludhiana Cash Loot: ਲੁੱਟ ਕੇਸ ‘ਚ ਹੁਣ ਤੱਕ 9 ਲੋਕ ਗ੍ਰਿਫਤਾਰ, 5 ਕਰੋੜ ਤੋਂ ਵੱਧ ਦੀ ਰਾਸ਼ੀ ਬਰਾਮਦ-ਪੁਲਿਸ ਕਮਿਸ਼ਨਰ

Published: 

17 Jun 2023 19:11 PM

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੋਨਾ ਤੇ ਉਸਦੇ ਪਤੀ ਨੂੰ ਪੁਲਿਸ ਨੇ ਰਿਸ਼ੀਕੇਸ਼ ਤੋਂ ਗ੍ਰਿਫਤਾਰ ਕੀਤਾ। ਮਨਦੀਪ ਸਿੱਧੂ ਨੇ ਕਿਹਾ ਮੋਨ ਨੇ ਰਿਸ਼ੀਕੇਸ਼ ਤੋਂ ਆਪਣੀ ਮਾਂ ਨੂੰ ਫੋਨ ਕੀਤਾ ਜਿਸ ਕਾਰਨ ਪੁਲਿਸ ਨੇ ਫੋਨ ਟ੍ਰੇਸ ਕਰਕੇ ਦੋਹਾਂ ਪਤੀ ਪਤਨੀ ਨੂੰ ਕਾਬੂ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਤਿੰਨ ਲੋਕ ਹਾਲੇ ਵੀ ਫਰਾਰ ਹਨ ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Ludhiana Cash Loot: ਲੁੱਟ ਕੇਸ ਚ ਹੁਣ ਤੱਕ 9 ਲੋਕ ਗ੍ਰਿਫਤਾਰ, 5 ਕਰੋੜ ਤੋਂ ਵੱਧ ਦੀ ਰਾਸ਼ੀ ਬਰਾਮਦ-ਪੁਲਿਸ ਕਮਿਸ਼ਨਰ
Follow Us On

Ludhiana Cash Loot Case: ਲੁਧਿਆਣਾ ‘ਚ ATM ਕੈਸ਼ ਕੰਪਨੀ CMS ‘ਚ 8.49 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਨੂੰ ਉਤਰਾਖੰਡ ਤੋਂ ਪਤੀ ਸਣੇ ਗ੍ਰਿਫਤਾਰ ਕਰ ਲਿਆ ਹੈ। ਤੇ ਹੁਣ ਇਸ ਮਾਮਲੇ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ (Commissioner of Police) ਮਨਦੀਪ ਸਿੱਧੂ ਨੇ ਪ੍ਰੈੱਸ ਕਾਨਫਰੰਸ ਕੀਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ 9 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲਿਸ ਨੇ ਹੁਣ ਤੱਕ 5 ਕਰੋੜ ਤੋਂ ਵੱਧ ਦੀ ਰਾਸ਼ੀ ਵੀ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਤਿੰਨ ਲੋਕ ਹਾਲੇ ਵੀ ਇਸ ਮਾਮਲੇ ਵਿੱਚ ਫਰਾਰ, ਜਿਨ੍ਹਾਂ ਵਿੱਚ ਸ਼ੁਭਾ ਗੋਪਾ, ਅਰੁਣ ਕੋਚ ਅਤੇ ਨੰਨੀ ਦਾ ਨਾਂਅ ਸ਼ਾਮਿਲ ਹੈ।

ਮਨਦੀਪ ਸਿੰਘ ਸਿੱਧੂ (Mandeep Singh Sidhu) ਨੇ ਖੁਲਾਸਾ ਕੀਤਾ ਹੈ ਕਿ ਮੋਨਾ ਨੇ ਘਟਨਾ ਤੋਂ ਬਾਅਦ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਦੀ ਸੁੱਖ ਮੰਗੀ ਸੀ ਅਤੇ ਸੁੱਖ ਨੂੰ ਪੂਰਾ ਕਰਨ ਲਈ ਉਹ ਇਕ ਧਾਰਮਿਕ ਸਥਾਨ ‘ਤੇ ਗਈ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕਰ ਲਿਆ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਲਈ ਹੁਣ ਤੱਕ ਵੱਡੇ ਪੱਧਰ ਤੇ ਖਰਚ ਹੋਇਆ ਹੈ।

ਕੰਪਨੀ ਤੋਂ ਖਰਚਾ ਵਸੂਲ ਕਰਨ ਦੀ ਚੱਲ ਰਹੀ ਗੱਲ

ਇਸ ਨਾਲ ਮਜ਼ਦੂਰਾਂ ਨੂੰ ਪੈਸੇ ਦੀ ਭਾਲ ਲਈ ਸੀਵਰੇਜ ਲਾਈਨਾਂ ਵਿੱਚ ਵੜਨਾ ਪਿਆ। ਮੁਲਜ਼ਮਾਂ ਨੇ ਵਾਰਦਾਤ ਵਾਲੇ ਦਿਨ ਕਾਲੇ ਕੱਪੜੇ ਪਹਿਨਣ ਦੀ ਯੋਜਨਾ ਬਣਾਈ ਸੀ, ਤਾਂ ਜੋ ਰਾਤ ਸਮੇਂ ਕੁਝ ਨਜ਼ਰ ਨਾ ਆਵੇ। ਸਿੱਧੂ ਨੇ ਕਿਹਾ ਕਿ ਮਾਮਲੇ ਨੂੰ ਸੁਲਝਾਉਣ ਲਈ ਆਏ ਸਾਰੇ ਖਰਚੇ ਦੀ ਵਸੂਲੀ ਕੰਪਨੀ ਤੋਂ ਹੀ ਕਰਵਾਉਣ ਲਈ ਡੀਜੀਪੀ ਨਾਲ ਗੱਲਬਾਤ ਚੱਲ ਰਹੀ ਹੈ।

DGP ਪੰਜਾਬ ਨੇ ਟਵੀਟ ਕਰ ਜਾਣਕਾਰੀ ਦਿੱਤੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਹੋਰਾਂ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ ਕਿ ਲੁਧਿਆਣਾ ਲੁੱਟ ਦੀ ਕਿੰਗਪਿਨ ਮਨਦੀਪ ਮੋਨਾ ਅਤੇ ਉਸ ਦੀ ਪਤੀ ਜਸਵਿੰਦਰ ਜੱਸਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਨੂੰ ਪੁਲਿਸ ਨੇ 100 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਤਰ੍ਹਾਂ ਹੋਈ ਗ੍ਰਿਫਤਾਰ

ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਨਾ ਨੇ ਵਾਰਦਾਤ ਤੋਂ ਪਹਿਲਾਂ ਸੁੱਖਣਾ ਮੰਗੀ ਸੀ ਕਿ ਜੇਕਰ ਉਹ ਲੁੱਟਣ ‘ਚ ਸਫਲ ਹੋ ਗਈ ਤਾਂ ਉਹ ਧਾਰਮਿਕ ਸਥਾਨ ‘ਤੇ ਜਾਵੇਗੀ। ਲੁੱਟ ਤੋਂ ਬਾਅਦ ਉਹ ਆਪਣੇ ਪਤੀ ਨਾਲ ਮੱਥਾ ਟੇਕਣ ਪਹੁੰਚੀ। ਇੱਥੇ ਮੱਥਾ ਟੇਕਣ ਸਮੇਂ ਦੀ ਫੋਟੋ ਵੀ ਸਾਂਝੀ ਕੀਤੀ ਗਈ। ਇਸ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਵੀ ਫੋਨ ਕੀਤਾ ਸੀ। ਕਾਲ ਟਰੇਸਿੰਗ ‘ਤੇ ਪੁਲਿਸ ਨੂੰ ਪਤਾ ਲੱਗਾ ਕਿ ਉਹ ਉੱਤਰਾਖੰਡ ‘ਚ ਹੈ। ਪੁਲਿਸ ਦੀਆਂ ਟੀਮਾਂ ਤੁਰੰਤ ਉਤਰਾਖੰਡ ਲਈ ਰਵਾਨਾ ਹੋ ਗਈਆਂ।

ਇਸ ਦੌਰਾਨ ਜਦੋਂ ਮਨਦੀਪ ਕੌਰ ਆਪਣੇ ਪਤੀ ਨਾਲ ਸਿਰ ਝੁਕਾ ਕੇ ਵਾਪਸ ਆ ਰਹੀ ਸੀ ਤਾਂ ਇੰਸਪੈਕਟਰ ਬੇਅੰਤ ਜੁਨੇਜਾ ਨੇ ਉਸ ਨੂੰ ਦਬੋਚ ਲਿਆ। ਉਸ ਦੀ ਪਛਾਣ ਕੱਪੜਿਆਂ ਅਤੇ ਜੁੱਤੀਆਂ ਤੋਂ ਹੋਈ। ਮੋਨਾ ਆਪਣੇ ਪਤੀ ਨਾਲ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੇ ਲਈ ਉਸ ਨੇ ਆਪਣਾ ਰੂਪ ਬਦਲਣ ਦੀ ਕੋਸ਼ਿਸ਼ ਵੀ ਕੀਤੀ।

ਗਿੱਦੜਬਾਹਾ ਤੋਂ 9ਵਾਂ ਮੁਲਜ਼ਮ ਗ੍ਰਿਫਤਾਰ

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਦੇ ਨਾਲ ਹੀ ਪੁਲਿਸ ਨੇ ਇੱਕ ਹੋਰ ਮੁਲਜ਼ਮ ਗੁਲਸ਼ਨ ਨੂੰ ਗਿੱਦੜਬਾਹਾ ਤੋਂ ਕਾਬੂ ਕੀਤਾ ਹੈ। ਪੁਲਿਸ ਨੇ ਉਸ ਕੋਲੋਂ 21 ਲੱਖ ਰੁਪਏ ਬਰਾਮਦ ਕੀਤੇ ਹਨ। ਉਸ ਦੀ ਗ੍ਰਿਫਤਾਰੀ ਨਾਲ ਮਾਮਲੇ ‘ਚ ਗ੍ਰਿਫਤਾਰ ਦੋਸ਼ੀਆਂ ਦੀ ਗਿਣਤੀ 9 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ 3 ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਇਨ੍ਹਾਂ ਵਿੱਚ ਗੋਪਾ, ਨੰਨੀ ਅਤੇ ਸੰਨੀ ਸ਼ਾਮਲ ਹਨ। ਪੁਲਿਸ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਮੁਤਾਬਕ ਹੁਣ ਤੱਕ 5 ਕਰੋੜ 96 ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ।

ਪੁਲਿਸ ਨੇ ਦਿੱਤੀ ਸੀ ਚੁਣੌਤੀ

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਉਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ। ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਿਖਿਆ ਸੀ ਕਿ ਮਨਦੀਪ ਕੌਰ ਉਰਫ਼ ਮੋਨਾ ਅਤੇ ਜਸਵਿੰਦਰ ਸਿੰਘ ਜਿੰਨੀ ਤੇਜ਼ੀ ਨਾਲ ਭੱਜ ਸਕਦੇ ਹਨ, ਪਰ ਤੁਸੀਂ ਬਚ ਨਹੀਂ ਸਕਦੇ। ਤੁਹਾਨੂੰ ਜਲਦੀ ਹੀ ਪਿੰਜਰੇ ਵਿੱਚ ਪਾ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਮਨਦੀਪ ਕੌਰ ਮੋਨਾ ਨੇ ਕੰਪਨੀ ਦੇ ਮੁਲਾਜ਼ਮ ਮਨਜਿੰਦਰ ਮਨੀ ਨਾਲ ਮਿਲ ਕੇ ਸਾਰੀ ਲੁੱਟ ਨੂੰ ਅੰਜਾਮ ਦਿੱਤਾ ਸੀ। ਜਿਸ ਵਿੱਚ ਮਨਦੀਪ ਦਾ ਪਤੀ ਜਸਵਿੰਦਰ ਸਿੰਘ ਅਤੇ ਭਰਾ ਵੀ ਸ਼ਾਮਲ ਸਨ।

ਟ੍ਰੇਨ ਜਰੀਏ ਰਿਸ਼ੀਕੇਸ਼ ਪਹੁੰਚੀ ਸੀ ਮੋਨਾ

ਮਨਦੀਪ ਮੋਨਾ ਪਟਿਆਲਾ ਨੇੜੇ ਆਪਣੇ ਰਿਸ਼ਤੇਦਾਰ ਦੇ ਘਰ ਰੁਕੀ ਸੀ। 13 ਜੂਨ ਨੂੰ ਉਹ ਆਪਣੇ ਪਤੀ ਨਾਲ ਰੇਲ ਗੱਡੀ ਰਾਹੀਂ ਰਿਸ਼ੀਕੇਸ਼ ਪਹੁੰਚੀ। ਮੋਨਾ ਨੇ ਰਾਤ ਰਿਸ਼ੀਕੇਸ਼ ਦੇ ਹੋਟਲ ‘ਚ ਬਿਤਾਈ। ਇਸ ਦੌਰਾਨ, ਅਗਲੀ ਸਵੇਰ ਟੈਕਸੀ ਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਏ। ਮੋਨਾ ਅਤੇ ਉਸ ਦੇ ਪਤੀ ਨੇ ਆਪਣੀ ਪਛਾਣ ਛੁਪਾਉਣ ਲਈ ਆਪਣਾ ਰੂਪ ਵੀ ਬਦਲ ਲਿਆ ਸੀ। ਔਰਤ ਨੇ ਚੁੰਨੀ ਨਾਲ ਆਪਣਾ ਚਿਹਰਾ ਛੁਪਾਇਆ ਹੋਇਆ ਸੀ। ਪਤੀ ਜਸਵਿੰਦਰ ਨੇ ਮੱਥੇ ਤੋਂ ਹੇਠਾਂ ਪੱਗ ਬੰਨ੍ਹੀ ਹੋਈ ਸੀ।

ਬਚਪਨ ‘ਚ ਨਾਨਾ ਨਾਨੀ ਕੋਲ ਰਹਿੰਦੀ ਹੈ ਮੋਨਾ

ਮੋਨਾ ਬਚਪਨ ਤੋਂ ਹੀ ਆਪਣੇ ਨਾਨਾ-ਨਾਨੀ ਨਾਲ ਰਹਿ ਰਹੀ ਹੈ। ਉਹ ਦਿੱਲੀ ਆਉਂਦੀ-ਜਾਂਦੀ ਰਹਿੰਦੀ ਸੀ। ਉਹ ਕੁੱਝ ਸਾਲਾਂ ਤੋਂ ਇੱਥੇ ਰਹਿ ਰਹੀ ਸੀ। ਵੱਡਾ ਭਰਾ ਕਾਕਾ ਅਕਸਰ ਮੋਨਾ ਦਾ ਉਸ ਦੀਆਂ ਹਰਕਤਾਂ ਕਰਕੇ ਵਿਰੋਧ ਕਰਦਾ ਰਿਹਾ ਹੈ। ਉਹ ਕਈ-ਕਈ ਦਿਨ ਘਰੋਂ ਬਾਹਰ ਰਹਿੰਦੀ ਸੀ। ਮੋਨਾ ਦਾ ਇਹ ਤੀਜਾ ਵਿਆਹ ਹੈ। ਉਸ ਦਾ ਵਿਆਹ 4 ਮਹੀਨੇ ਪਹਿਲਾਂ ਹੀ ਬਰਨਾਲਾ ਦੇ ਜਸਵਿੰਦਰ ਸਿੰਘ ਨਾਲ ਹੋਇਆ ਸੀ। ਇਸ ਦੌਰਾਨ ਉਸ ਨੇ ਮਨਜਿੰਦਰ ਮੈਣੀ ਨੂੰ ਵੀ ਆਪਣੇ ਜਾਲ ਵਿੱਚ ਫਸਾ ਲਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ