AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੁਧਿਆਣਾ ‘ਚ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 15 ਫੁੱਟ ਹਵਾ ‘ਚ ਉੱਛਲਿਆ ਮੋਟਰ ਸਾਇਕਲ ਸਵਾਰ; ਡਰਾਈਵਰ ਕਾਬੂ

ਲੁਧਿਆਣਾ ਦੇ ਬਹਾਦਰਕੇ ਰੋਡ ਤੇ ਇਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇਕ ਬੇਕਾਬੂ ਤੇ ਤੇਜ਼ ਰਫ਼ਤਾਰ ਟਿਆਗੋ EV ਕਾਰ ਨੇ ਸੜਕ ਤੇ ਜਾਂਦੇ ਕਈ ਵਾਹਨਾਂ ਨੂੰ ਇਕ ਤੋਂ ਬਾਅਦ ਇਕ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ਵਿੱਚ ਪੰਜ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਲੁਧਿਆਣਾ 'ਚ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 15 ਫੁੱਟ ਹਵਾ 'ਚ ਉੱਛਲਿਆ ਮੋਟਰ ਸਾਇਕਲ ਸਵਾਰ; ਡਰਾਈਵਰ ਕਾਬੂ
rajinder-arora-ludhiana
| Updated On: 25 Sep 2026 12:42 PM IST
Share

ਲੁਧਿਆਣਾ ਦੇ ਬਹਾਦਰਕੇ ਰੋਡ ਤੇ ਇਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇਕ ਬੇਕਾਬੂ ਤੇ ਤੇਜ਼ ਰਫ਼ਤਾਰ ਟਿਆਗੋ EV ਕਾਰ ਨੇ ਸੜਕ ਤੇ ਜਾਂਦੇ ਕਈ ਵਾਹਨਾਂ ਨੂੰ ਇਕ ਤੋਂ ਬਾਅਦ ਇਕ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ਵਿੱਚ ਪੰਜ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਉਸ ਦੀ ਲਪੇਟ ਵਿੱਚ ਆਇਆ ਇਕ ਮੋਟਰਸਾਈਕਲ ਸਵਾਰ ਟੱਕਰ ਲੱਗਣ ਤੋਂ ਬਾਅਦ ਤਕਰੀਬਨ 15 ਫੁੱਟ ਹਵਾ ਵਿੱਚ ਉੱਛਲਿਆ ਅਤੇ ਤਿੰਨ ਪਲਟੀਆਂ ਖਾਂਦਾ ਹੋਇਆ ਕਰੀਬ 30 ਫੁੱਟ ਦੂਰ ਸੜਕ ਤੇ ਜਾ ਡਿੱਗਿਆ।

ਇਸ ਭਿਆਨਕ ਟੱਕਰ ਤੋਂ ਬਾਅਦ ਵੀ ਬੇਕਾਬੂ ਕਾਰ ਰੁਕਣ ਦੀ ਬਜਾਏ ਅੱਗੇ ਵਧਦੀ ਗਈ ਅਤੇ ਸਾਹਮਣਿਓਂ ਆ ਰਹੇ ਦੋ ਈ-ਰਿਕਸ਼ਿਆਂ ਸਮੇਤ ਇਕ ਐਕਟਿਵਾ ਸਕੂਟਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜ਼ੋਰਦਾਰ ਟੱਕਰ ਕਾਰਨ ਇਕ ਈ-ਰਿਕਸ਼ਾ ਸੜਕ ਤੇ ਬੁਰੀ ਤਰ੍ਹਾਂ ਪਲਟ ਗਿਆ। ਇਸ ਸਾਰੀ ਘਟਨਾ ਦੀ ਇਕ ਖ਼ੌਫ਼ਨਾਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੇਕਾਬੂ ਹੋਈ ਇਹ ਕਾਰ ਸਾਹਮਣੇ ਆਉਣ ਵਾਲੇ ਹਰ ਵਾਹਨ ਨੂੰ ਬੇਰਹਿਮੀ ਨਾਲ ਦਰੜਦੀ ਚਲੀ ਗਈ। ਮੌਕੇ ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਘਟਨਾ ਸਮੇਂ ਕਾਰ ਦੀ ਰਫ਼ਤਾਰ ਘੱਟੋ-ਘੱਟ 100 ਕਿਲੋਮੀਟਰ ਪ੍ਰਤੀ ਘੰਟਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਅਤੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਟ੍ਰੈਫਿਕ ਦੇ ਵਿਚਕਾਰ ਅਚਾਨਕ ਆਈ ਬੇਕਾਬੂ ਤੇਜ਼ ਰਫ਼ਤਾਰ ਕਾਰ

ਇਹ ਘਟਨਾ ਵੀਰਵਾਰ ਸ਼ਾਮ ਕਰੀਬ 4 ਵਜੇ ਦੇ ਆਸ-ਪਾਸ ਵਾਪਰੀ। ਬਹਾਦਰਕੇ ਰੋਡ ਤੇ ਆਮ ਵਾਂਗ ਟ੍ਰੈਫਿਕ ਚੱਲ ਰਿਹਾ ਸੀ ਕਿ ਅਚਾਨਕ ਚਿੱਟੇ ਰੰਗ ਦੀ ਟਿਆਗੋ EV ਕਾਰ (ਨੰਬਰ PB10JD7785) ਬੇਹੱਦ ਤੇਜ਼ ਰਫ਼ਤਾਰ ਨਾਲ ਸਾਹਮਣਿਓਂ ਆਈ। ਕਾਰ ਨੇ ਸਭ ਤੋਂ ਪਹਿਲਾਂ ਸੜਕ ਤੇ ਜਾ ਰਹੇ ਇਕ ਸਾਈਕਲ ਅਤੇ ਇਕ ਬਾਈਕ ਸਵਾਰ ਨੂੰ ਸਿੱਧੀ ਜ਼ਬਰਦਸਤ ਟੱਕਰ ਮਾਰੀ। ਟੱਕਰ ਇੰਨੀ ਘਾਤਕ ਸੀ ਕਿ ਬਾਈਕ ਚਾਲਕ ਜ਼ੋਰ ਨਾਲ ਉੱਛਲ ਕੇ ਹਵਾ ਵਿੱਚ ਗਿਆ ਅਤੇ ਕਰੀਬ 30 ਫੁੱਟ ਦੂਰ ਸੜਕ ਤੇ ਡਿੱਗ ਪਿਆ।

ਬਾਈਕ ਤੋਂ ਬਾਅਦ 2 ਈ-ਰਿਕਸ਼ਾ ਅਤੇ ਐਕਟਿਵਾ ਨੂੰ ਮਾਰੀ ਟੱਕਰ

ਪਹਿਲੀ ਟੱਕਰ ਤੋਂ ਬਾਅਦ ਡਰਾਈਵਰ ਕਾਰ ਤੇ ਕੰਟਰੋਲ ਨਾ ਰੱਖ ਸਕਿਆ ਅਤੇ ਗੱਡੀ ਰੋਕਣ ਦੀ ਥਾਂ ਸਾਹਮਣਿਓਂ ਆ ਰਹੇ ਦੋ ਈ-ਰਿਕਸ਼ਿਆਂ ਅਤੇ ਇਕ ਐਕਟਿਵਾ ਨਾਲ ਜਾ ਟਕਰਾਈ। ਟੱਕਰ ਲੱਗਦਿਆਂ ਹੀ ਇਕ ਈ-ਰਿਕਸ਼ਾ ਸੜਕ ਦੇ ਵਿਚਕਾਰ ਪੂਰੀ ਤਰ੍ਹਾਂ ਪਲਟ ਗਿਆ। ਹਾਦਸੇ ਉਪਰੰਤ ਮੌਕੇ ਤੇ ਭਾਰੀ ਚੀਕ-ਚਿਹਾੜਾ ਅਤੇ ਅਫ਼ਰਾ-ਤਫ਼ਰੀ ਮਚ ਗਈ। ਆਸ-ਪਾਸ ਇਕੱਠੇ ਹੋਏ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਖ਼ੂਨ ਨਾਲ ਲੱਥਪੱਥ ਜ਼ਖ਼ਮੀਆਂ ਦੀ ਮਦਦ ਕਰਨੀ ਸ਼ੁਰੂ ਕੀਤੀ।

ਈ-ਰਿਕਸ਼ਾ ਵਿੱਚ 2 ਸਵਾਰੀਆਂ ਲੈ ਕੇ ਜਾ ਰਹੇ ਸਨ ਜਤਿੰਦਰ

ਹਾਦਸੇ ਵਿੱਚ ਜ਼ਖ਼ਮੀ ਹੋਏ ਈ-ਰਿਕਸ਼ਾ ਚਾਲਕ ਜਤਿੰਦਰ ਪਾਲ ਸਿੰਘ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਹ ਆਪਣੇ ਰਿਕਸ਼ੇ ਵਿੱਚ ਦੋ ਸਵਾਰੀਆਂ ਬਿਠਾ ਕੇ ਲਿਜਾ ਰਹੇ ਸਨ। ਉਨ੍ਹਾਂ ਮੁਤਾਬਕ ਸਾਹਮਣਿਓਂ ਆ ਰਹੀ ਕਾਰ ਦੀ ਰਫ਼ਤਾਰ ਕਰੀਬ 100 ਕਿਲੋਮੀਟਰ ਪ੍ਰਤੀ ਘੰਟਾ ਸੀ। ਜਤਿੰਦਰ ਨੇ ਦੱਸਿਆ ਕਿ ਕਾਰ ਨੇ ਮਹਿਜ਼ 5 ਸਕਿੰਟਾਂ ਦੇ ਅੰਦਰ-ਅੰਦਰ ਪਹਿਲਾਂ ਮੋਟਰਸਾਈਕਲ ਨੂੰ ਉਡਾਇਆ ਅਤੇ ਫਿਰ ਸਿੱਧੀ ਉਨ੍ਹਾਂ ਦੇ ਈ-ਰਿਕਸ਼ੇ ਵਿੱਚ ਸਾਹਮਣਿਓਂ ਟੱਕਰ ਮਾਰ ਦਿੱਤੀ।

ਜਤਿੰਦਰ ਦੀ ਲੱਤ ਫਰੈਕਚਰ, ਸਿਰ ਤੇ ਵੀ ਆਈਆਂ ਗੰਭੀਰ ਸੱਟਾਂ

ਇਸ ਹਾਦਸੇ ਵਿੱਚ ਜਤਿੰਦਰ ਦੀ ਲੱਤ ਫਰੈਕਚਰ ਹੋ ਗਈ ਹੈ ਅਤੇ ਉਸ ਦੇ ਸਿਰ ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਟੱਕਰ ਤੋਂ ਬਾਅਦ ਕਾਰ ਡਰਾਈਵਰ ਦੀ ਹਾਲਤ ਅਜਿਹੀ ਨਹੀਂ ਸੀ ਕਿ ਉਹ ਖ਼ੁਦ ਗੱਡੀ ਵਿੱਚੋਂ ਬਾਹਰ ਨਿਕਲ ਸਕੇ। ਇਸੇ ਆਧਾਰ ਤੇ ਜਤਿੰਦਰ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਡਰਾਈਵਰ ਸ਼ਾਇਦ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ। ਹਾਲਾਂਕਿ ਇਸ ਤੱਥ ਦੀ ਅਸਲ ਪੁਸ਼ਟੀ ਪੁਲਿਸ ਵੱਲੋਂ ਕਰਵਾਏ ਜਾਣ ਵਾਲੇ ਮੈਡੀਕਲ ਜਾਂਚ ਤੋਂ ਬਾਅਦ ਹੀ ਹੋਵੇਗੀ।

ਪੁਲਿਸ ਨੇ ਡਰਾਈਵਰ ਨੂੰ ਮੌਕੇ ਤੋਂ ਹਿਰਾਸਤ ਵਿੱਚ ਲਿਆ

ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਫੋਰਸ ਤੁਰੰਤ ਘਟਨਾ ਸਥਾਨ ਤੇ ਪਹੁੰਚੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਰ ਚਾਲਕ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਸਾਰੇ ਪੰਜ ਲੋਕਾਂ ਨੂੰ ਤੁਰੰਤ ਐਂਬੂਲੈਂਸ ਅਤੇ ਨਿੱਜੀ ਵਾਹਨਾਂ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਹੁਣ ਹਾਦਸੇ ਦੇ ਅਸਲ ਕਾਰਨਾਂ, ਸੀਸੀਟੀਵੀ ਫੁਟੇਜ ਅਤੇ ਡਰਾਈਵਰ ਦੀ ਸਰੀਰਕ ਹਾਲਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Follow Us
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ...
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ...
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?...
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ...
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...