ਲੁਧਿਆਣਾ ‘ਚ 14 ਸਾਲਾ ਨਾਬਾਲਗ ਨਾਲ ਜਬਰ-ਜਨਾਹ, 30 ਸਾਲਾ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਨਾਬਾਲਗ ਦੀ ਲਗਭਗ 4 ਤੋਂ 5 ਮਹੀਨੇ ਪਹਿਲਾਂ ਭਾਵੇਸ਼ ਕੁਮਾਰ ਨਾਲ ਜਾਣ-ਪਛਾਣ ਹੋਈ ਸੀ। ਇਸ ਤੋਂ ਬਾਅਦ ਦੋਵਾਂ ਵਿਚਕਾਰ ਫ਼ੋਨ ਤੇ ਗੱਲਬਾਤ ਹੋਣ ਲੱਗ ਪਈ। ਸ਼ਿਕਾਇਤ ਮੁਤਾਬਕ, 28 ਸਤੰਬਰ ਦੀ ਰਾਤ ਨੂੰ ਜਦੋਂ ਨਾਬਾਲਗ ਦੀ ਮਾਂ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ, ਤਾਂ ਮੁਲਜ਼ਮ ਨੇ ਲੜਕੀ ਤੇ ਮਿਲਣ ਲਈ ਦਬਾਅ ਪਾਇਆ।
ਲੁਧਿਆਣਾ ‘ਚ 14 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਤੇ ਬਾਅਦ ‘ਚ ਉਸ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਹੇਠ ਪੁਲਿਸ ਨੇ 30 ਸਾਲਾ ਭਾਵੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਹੈ। ਮਾਮਲੇ ‘ਚ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 65(1) ਤੇ ਪੋਕਸੋ ਐਕਟ ਦੀ ਧਾਰਾ 4 ਤਹਿਤ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
4 ਤੋਂ 5 ਮਹੀਨੇ ਪਹਿਲਾਂ ਹੋਈ ਸੀ ਜਾਣ-ਪਛਾਣ
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਨਾਬਾਲਗ ਦੀ ਲਗਭਗ 4 ਤੋਂ 5 ਮਹੀਨੇ ਪਹਿਲਾਂ ਭਾਵੇਸ਼ ਕੁਮਾਰ ਨਾਲ ਜਾਣ-ਪਛਾਣ ਹੋਈ ਸੀ। ਇਸ ਤੋਂ ਬਾਅਦ ਦੋਵਾਂ ਵਿਚਕਾਰ ਫ਼ੋਨ ਤੇ ਗੱਲਬਾਤ ਹੋਣ ਲੱਗ ਪਈ। ਸ਼ਿਕਾਇਤ ਮੁਤਾਬਕ, 28 ਸਤੰਬਰ ਦੀ ਰਾਤ ਨੂੰ ਜਦੋਂ ਨਾਬਾਲਗ ਦੀ ਮਾਂ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ, ਤਾਂ ਮੁਲਜ਼ਮ ਨੇ ਲੜਕੀ ਤੇ ਮਿਲਣ ਲਈ ਦਬਾਅ ਪਾਇਆ। ਇਸ ਤੋਂ ਬਾਅਦ ਲੜਕੀ ਨੇ ਉਸ ਨੂੰ ਘਰ ਬੁਲਾ ਲਿਆ। ਇਲਜ਼ਾਮ ਹੈ ਕਿ ਘਰ ਆਉਣ ਤੋਂ ਬਾਅਦ ਮੁਲਜ਼ਮ ਨੇ ਨਾਬਾਲਗ ਨਾਲ ਜਬਰ-ਜਨਾਹ ਕੀਤਾ।
ਇਹ ਵੀ ਪੜ੍ਹੋ
ਬਲੈਕਮੇਲ ਕਰਕੇ ਵਾਰ-ਵਾਰ ਤੰਗ ਕਰਨ ਦੇ ਇਲਜ਼ਾਮ
ਸ਼ਿਕਾਇਤ ‘ਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਘਟਨਾ ਤੋਂ ਬਾਅਦ ਮੁਲਜ਼ਮ ਨੇ ਨਾਬਾਲਗ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਹ ਕਥਿਤ ਤੌਰ ਤੇ ਉਸ ਨੂੰ ਡਰਾ-ਧਮਕਾ ਕੇ ਵਾਰ-ਵਾਰ ਮਿਲਣ ਲਈ ਦਬਾਅ ਪਾਉਂਦਾ ਤੇ ਤੰਗ-ਪਰੇਸ਼ਾਨ ਕਰਦਾ ਰਿਹਾ। ਕੁਝ ਦਿਨਾਂ ਤੋਂ ਲੜਕੀ ਦੇ ਡਰੇ-ਸਹਿਮੇ ਰਹਿਣ ਕਾਰਨ ਉਸ ਦੀ ਮਾਂ ਨੂੰ ਸ਼ੱਕ ਹੋਇਆ। ਮਾਂ ਵੱਲੋਂ ਪੁੱਛਣ ਤੇ ਲੜਕੀ ਨੇ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਭਾਵੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
