ਲੁਧਿਆਣਾ ਐਨਕਾਊਂਟਰ: ਬਦਮਾਸ਼ਾਂ ਦੀ ਪਹਿਚਾਣ ਆਈ ਸਾਹਮਣੇ, ਇੱਕ ਅਬੋਹਰ ਤੇ ਦੂਜਾ ਰਾਜਸਥਾਨ ਤੋਂ, ਗ੍ਰਨੇਡ ਦੀ ਡਿਲੀਵਰੀ ਲੈਣ ਆਏ ਸੀ ਲੁਧਿਆਣੇ
Ludhiana Encounter: ਹਸਪਤਾਲ 'ਚ ਬਦਮਾਸ਼ਾਂ ਤੋਂ ਪੁੱਛ-ਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਹ ਲੁਧਿਆਣਾ ਤੋਂ ਹੈਂਡ ਗ੍ਰਨੇਡ ਦੀ ਡਿਲੀਵਰੀ ਲੈਣ ਆਏ ਸਨ। ਮੁਲਜ਼ਮਾਂ 'ਤੇ ਬੀਐਨਐਸ ਤੇ ਆਰਮਸ ਐਕਟ ਦੀ ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਹਥਿਆਰ ਰੱਖਣ, ਹਮਲੇ ਦੀ ਤਿਆਰੀ ਤੇ ਵਾਰਦਾਤ 'ਚ ਸ਼ਾਮਲ ਹੋਣ ਦੇ ਇਲਜ਼ਾਮ ਹਨ।
ਲੁਧਿਆਣਾ ‘ਚ ਬੀਤੀ ਰਾਤ ਲਾਡੋਵਾਲ ਟੋਲ ਦੇ ਕੋਲ ਪਾਕਿਸਤਾਨ ਸਮਰਥਿਤ ਮਾਡਿਊਲ ਦੇ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ। ਇਸ ਐਨਕਾਊਂਟਰ ‘ਚ ਦੋਵੇਂ ਬਦਮਾਸ਼ ਜ਼ਖ਼ਮੀ ਹਨ, ਜਿਸ ‘ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਦੋਨਾਂ ਨੂੰ ਸਿਵਲ ਹਸਪਤਾਲ ਇਲਾਜ਼ ਲਈ ਰੱਖਿਆ ਗਿਆ ਹੈ। ਜਿਸ ਵਾਰਡ ‘ਚ ਇਹ ਭਰਤੀ ਹਨ, ਉੱਥੇ ਪੁਲਿਸ ਦਾ ਸਖ਼ਤ ਪਹਿਰਾ ਹੈ।
ਹਸਪਤਾਲ ‘ਚ ਬਦਮਾਸ਼ਾਂ ਤੋਂ ਪੁੱਛ-ਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਹ ਲੁਧਿਆਣਾ ਤੋਂ ਹੈਂਡ ਗ੍ਰਨੇਡ ਦੀ ਡਿਲੀਵਰੀ ਲੈਣ ਆਏ ਸਨ। ਮੁਲਜ਼ਮਾਂ ‘ਤੇ ਬੀਐਨਐਸ ਤੇ ਆਰਮਸ ਐਕਟ ਦੀ ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਹਥਿਆਰ ਰੱਖਣ, ਹਮਲੇ ਦੀ ਤਿਆਰੀ ਤੇ ਵਾਰਦਾਤ ‘ਚ ਸ਼ਾਮਲ ਹੋਣ ਦੇ ਇਲਜ਼ਾਮ ਹਨ।
ਪੁਲਿਸ ਨੇ ਮੁਲਜ਼ਮਾਂ ਤੋਂ ਚਾਈਨਾ ਮੇਡ ਗ੍ਰਨੇਡ, ਪੰਜ ਪਿਸਟਲ ਤੇ 50 ਤੋਂ ਜ਼ਿਆਦਾ ਕਾਰਤੂਸ ਬਰਾਮਦ ਕੀਤੇ ਹਨ। ਜਾਂਚ ‘ਚ ਬਦਮਾਸ਼ਾਂ ਦਾ ਲਾਰੈਂਸ ਗੈਂਗ ਨਾਲ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ। ਪੁਲਿਸ ਮਾਡਿਊਲ ਦੀ ਜਾਂਚ-ਪੜਤਾਲ ਕਰ ਰਹੀ ਹੈ।
ਐਨਕਾਊਂਟਰ ‘ਚ ਇੱਕ ਜ਼ਖ਼ਮੀ ਬਦਮਾਸ਼ਾਂ ਦੀ ਪਹਿਚਾਣ ਦੀਪੂ ਨਿਵਾਸੀ ਅਬੋਹਰ, ਪੰਜਾਬ ਵਜੋਂ ਹੋਈ ਹੈ। ਜਦੋਂ ਕਿ ਦੂਜਾ ਬਦਮਾਸ਼ ਰਾਮ ਲਾਲ ਰਾਜਸਥਾਨ ਦੇ ਦੀਨਾਨਗਰ ਦਾ ਰਹਿਣ ਵਾਲਾ ਹੈ।
ਪਾਕਿ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼- ਪੁਲਿਸ ਕਮਿਸ਼ਨਰ
ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਅਸੀਂ ਪਹਿਲਾਂ ਇੱਕ ਗੈਂਗਸਟਰ-ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ ਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਅੱਜ, ਸਾਨੂੰ ਸੂਚਨਾ ਮਿਲੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਦੋ ਗੈਂਗਸਟਰ, ਜੋ ਕਿ ਆਈਐਸਆਈ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ, ਲੁਧਿਆਣਾ ‘ਚ ਹਨ। ਅਸੀਂ ਇੱਕ ਜਾਲ ਵਿਛਾਇਆ ਤੇ ਐਨਕਾਊਂਟਰ ਦੋਵੇਂ ਸ਼ੱਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ
In a major breakthrough, Ludhiana Police Bust #PAK ISI Backed Multi-State Gangster-Terror Module; links with Lawrence Bishnoi Gang uncovered. 2 shot (one critically injured). pic.twitter.com/7nFC4iCBSY
— Commissioner of Police, Ludhiana (@Ludhiana_Police) November 20, 2025
ਦੋਵੇਂ ਸ਼ੱਕੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਰਗਰਮ ਮੈਂਬਰ ਸਨ ਤੇ ਲੰਬੇ ਸਮੇਂ ਤੋਂ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। ਖੁਫੀਆ ਏਜੰਸੀਆਂ ਨੂੰ ਇਨ੍ਹਾਂ ਦੀ ਮੂਵਮੈਂਟ ਬਾਰੇ ਕੁਝ ਦਿਨਾਂ ਤੋਂ ਜਾਣਕਾਰੀ ਮਿਲ ਰਹੀ ਸੀ। ਪੁਲਿਸ ਨੂੰ ਇਹ ਵੀ ਇਨਪੁੱਟ ਮਿਲਿਆ ਸੀ ਕਿ ਇਹ ਅੱਤਵਾਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ ਤੇ ਪੰਜਾਬ ‘ਚ ਕੋਈ ਵੱਡੀ ਸਾਜ਼ਿਸ਼ ਨੂੰ ਅੰਜ਼ਾਮ ਦੇ ਸਕਦੇ ਹਨ।


