ਲੁਧਿਆਣਾ ‘ਚ ਗਲਾਡਾ ਦੀ ਵੱਡੀ ਕਾਰਵਾਈ, ਨਜਾਇਜ਼ ਕਬਜ਼ਿਆਂ ‘ਤੇ ਚਲਾਇਆ ਪੀਲਾ ਪੰਜਾ
Ludhiana GLADA: ਲੁਧਿਆਣਾ ਕਾਰਪੋਰੇਸ਼ਨ ਅਤੇ ਗਲਾਡਾ ਵੱਲੋਂ ਨਜਾਇਜ਼ ਕਬਜ਼ਿਆਂ ਤੇ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਨੂੰ ਲੈ ਕੇ ਰੇਹੜੀ-ਫੜੀ ਚਾਲਕ ਵਿਰੋਧ ਕਰਦੇ ਹੋਏ ਵੀ ਨਜ਼ਰ ਆਏ। ਹਾਲਾਂਕਿ ਮੌਕੇ 'ਤੇ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਵਿੱਚ ਕੀਤਾ ਤੇ ਕਈ ਨਜਾਇਜ਼ ਕਬਜ਼ਿਆਂ ਤੇ ਪੀਲਾ ਪੰਜਾ ਚੱਲਿਆ ਹੈ।

Ludhiana GLADA: ਲੁਧਿਆਣਾ ਦੇ ਚੋੜਾ ਬਾਜ਼ਾਰ ਵਿਖੇ ਗਲਾਡਾ ਮਾਰਕੀਟ ‘ਚ ਰੇਹੜੀ-ਫੜੀ ਵਾਲਿਆਂ ਵਲੋਂ ਕੀਤੇ ਨਜਾਇਜ਼ ਕਬਜ਼ਿਆਂ ‘ਤੇ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨਾਜਾਇਜ਼ ਕਬਜਾ ਕੀਤੀ ਹੋਈ ਥਾਂ ਹੈ, ਜਿਸ ਲਈ ਖਾਲੀ ਕਰਵਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਰੋਹੜੀ-ਫੜ੍ਹੀ ਵਾਲਿਆਂ ਨੇ ਪ੍ਰਦਰਸ਼ਨ ਕੀਤਾ ਹੈ।
ਦੱਸ ਦਈਏ ਕਿ ਲੁਧਿਆਣਾ ਕਾਰਪੋਰੇਸ਼ਨ ਅਤੇ ਗਲਾਡਾ ਵੱਲੋਂ ਨਜਾਇਜ਼ ਕਬਜ਼ਿਆਂ ਤੇ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਨੂੰ ਲੈ ਕੇ ਰੇਹੜੀ-ਫੜੀ ਚਾਲਕ ਵਿਰੋਧ ਕਰਦੇ ਹੋਏ ਵੀ ਨਜ਼ਰ ਆਏ। ਹਾਲਾਂਕਿ ਮੌਕੇ ‘ਤੇ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਵਿੱਚ ਕੀਤਾ ਤੇ ਕਈ ਨਜਾਇਜ਼ ਕਬਜ਼ਿਆਂ ਤੇ ਪੀਲਾ ਪੰਜਾ ਚੱਲਿਆ ਹੈ।
ਟੀਮ ਦੀ ਇਸ ਕਾਰਵਾਈ ਦਾ ਰੇਹੜੀ ਵਿਕਰੇਤਾਵਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗਲਾਡਾ ਟੀਮ ਨੇ ਅੱਜ ਤਾਕਤ ਦੀ ਵਰਤੋਂ ਕੀਤੀ ਅਤੇ ਉਸ ਦਾ ਸਮਾਨ ਜ਼ਬਤ ਕਰ ਲਿਆ। ਉਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਦਿੱਤਾ ਹੈ।
ਗਲਾਡਾ ਦੇ ਐਸਡੀਓ ਡਿਵਲੀਨ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਗਲਾਡਾ ਵੱਲੋਂ ਨਵੇਂ ਉਸਾਰੀ ਕੀਤੇ ਬੂਥਾਂ ਦੀ ਆਕਸ਼ਨ ਕੀਤੀ ਜਾਣੀ ਹੈ। ਇਸ ਨੂੰ ਲੈ ਕੇ ਇਸ ਮਾਰਕੀਟ ਅੰਦਰ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਅੱਜ ਕਾਰਪੋਰੇਸ਼ਨ ਤੇ ਗਲਾਡਾ ਦੀ ਸੰਯੁਕਤ ਕਾਰਵਾਈ ਕੀਤੀ ਗਈ ਹੈ। ਦੁਕਾਨਦਾਰਾਂ ਵੱਲੋਂ ਜਤਾਏ ਗਏ ਵਿਰੋਧ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਐਸਡੀਓ ਨੇ ਕਿਹਾ ਕਿ ਹਲਕਾ ਵਿਰੋਧ ਪ੍ਰਦਰਸ਼ਨ ਜਰੂਰ ਹੋਇਆ ਹੈ ਲੇਕਿਨ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਇਹ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।
ਪ੍ਰਸ਼ਾਸਨ ਤੇ ਲਗਾਏ ਜਾ ਰਹੇ ਇਲਜ਼ਾਮ
ਰੇਹੜੀ ਫੜੀ ਯੂਨੀਅਨ ਦੇ ਮੁਖੀ ਨੇ ਕਿਹਾ ਕਿ ਗਲਾਡਾ ਨੇ ਅੱਜ ਗੁੰਡਾਗਰਦੀ ਵਾਲਾ ਵਿਵਹਾਰ ਕੀਤਾ ਹੈ। ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਜਾਵੇਗਾ। ਪ੍ਰਸ਼ਾਸਨ ਗਲੀ-ਮੁਹੱਲਿਆਂ ‘ਤੇ ਵਿਕਰੇਤਾਵਾਂ ਦਾ ਰੁਜ਼ਗਾਰ ਖੋਹ ਰਿਹਾ ਹੈ। ਸਰਕਾਰ ਨੂੰ ਗਲੀ-ਮੁਹੱਲਿਆਂ ਦੇ ਵਿਕਰੇਤਾਵਾਂ ਲਈ ਜਗ੍ਹਾ ਨਿਰਧਾਰਤ ਕਰਨੀ ਚਾਹੀਦੀ ਹੈ ਜਿੱਥੇ ਉਹ ਆਪਣਾ ਕਾਰੋਬਾਰ ਚਲਾ ਸਕਣ। ਪੱਪੀ ਨੇ ਕਿਹਾ ਕਿ ਅਧਿਕਾਰੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਸਰਕਾਰ ਨੂੰ ਬਦਨਾਮ ਨਹੀਂ ਹੋਣ ਦੇਣਗੇ।