ਲੁਧਿਆਣਾ ‘ਚ ਗੁਆਂਢੀ ਦਾ ਕਤਲ, ਪਤਨੀ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ, ਮੁਲਜ਼ਮ ਪਤੀ ਕਤਲ ਤੋਂ ਬਾਅਦ ਫਰਾਰ
ਮੁਲਜ਼ਮ ਨੂੰ ਸ਼ੱਕ ਸੀ ਕਿ ਨੰਦਲਾਲ ਦਾ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸੀ। ਮ੍ਰਿਤਕ ਨੰਦਲਾਲ ਅਕਸਰ ਮੁਲਜ਼ਮ ਸ਼ਿਵ ਸਾਗਰ ਦੇ ਕਮਰੇ 'ਚ ਆਉਂਦਾ-ਜਾਂਦਾ ਰਹਿੰਦਾ ਸੀ। ਕੁਝ ਸਮੇਂ ਲਈ ਸ਼ਿਵ ਸਾਗਰ ਨੂੰ ਸ਼ੱਕ ਸੀ ਕਿ ਨੰਦਲਾਲ ਦਾ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹੈ। ਜਿਸ ਕਾਰਨ ਕਈ ਵਾਰ ਬਹਿਸ ਹੁੰਦੀ ਰਹੀ ਤੇ ਦੋਸ਼ੀ ਸ਼ਿਵ ਸਾਗਰ ਦੇ ਘਰ ਝਗੜਾ ਵੀ ਹੁੰਦਾ ਰਿਹਾ।
ਲੁਧਿਆਣਾ ਦੇ ਗਿਆਸਪੁਰਾ ਦੇ ਮੱਕੜ ਕਲੋਨੀ ਇਲਾਕੇ ‘ਚ ਇੱਕ ਵਿਅਕਤੀ ਨੇ ਗੁਆਂਢ ‘ਚ ਰਹਿਣ ਵਾਲੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਚੁੱਪਚਾਪ ਆਪਣੇ ਪਰਿਵਾਰ ਨਾਲ ਕਮਰਾ ਖਾਲੀ ਕਰ ਕੇ ਫਰਾਰ ਹੋ ਗਿਆ। ਜਿਵੇਂ ਹੀ ਮਕਾਨ ਮਾਲਕ ਨੂੰ ਸ਼ੱਕ ਹੋਇਆ, ਦੂਜੇ ਗੁਆਂਢੀ ਕਮਰੇ ‘ਚ ਗਿਆ, ਨੰਦਲਾਲ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ।
ਮੁਲਜ਼ਮ ਨੂੰ ਸ਼ੱਕ ਸੀ ਕਿ ਨੰਦਲਾਲ ਦਾ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸੀ। ਮ੍ਰਿਤਕ ਨੰਦਲਾਲ ਅਕਸਰ ਮੁਲਜ਼ਮ ਸ਼ਿਵ ਸਾਗਰ ਦੇ ਕਮਰੇ ‘ਚ ਆਉਂਦਾ-ਜਾਂਦਾ ਰਹਿੰਦਾ ਸੀ। ਕੁਝ ਸਮੇਂ ਲਈ ਸ਼ਿਵ ਸਾਗਰ ਨੂੰ ਸ਼ੱਕ ਸੀ ਕਿ ਨੰਦਲਾਲ ਦਾ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹੈ। ਜਿਸ ਕਾਰਨ ਕਈ ਵਾਰ ਬਹਿਸ ਹੁੰਦੀ ਰਹੀ ਤੇ ਦੋਸ਼ੀ ਸ਼ਿਵ ਸਾਗਰ ਦੇ ਘਰ ਝਗੜਾ ਵੀ ਹੁੰਦਾ ਰਿਹਾ।
ਇਸ ਘਟਨਾ ਤੋਂ ਬਾਅਦ, ਮੁਲਜ਼ਮ ਮੌਕਾ ਮਿਲਦੇ ਹੀ ਆਪਣੇ ਪਰਿਵਾਰ ਨਾਲ ਕਮਰਾ ਖਾਲੀ ਕਰ ਕੇ ਫਰਾਰ ਹੋ ਗਿਆ ਤੇ ਬਾਅਦ ‘ਚ ਜਦੋਂ ਇਲਾਕੇ ਦੇ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਸ਼ੱਕ ਹੋਇਆ ਕਿ ਅਚਾਨਕ ਕੀ ਹੋਇਆ ਕਿ ਸ਼ਿਵਸਾਗਰ ਕਮਰਾ ਖਾਲੀ ਕਰ ਰਿਹਾ ਹੈ, ਇਸ ਲਈ ਉਨ੍ਹਾਂ ਨੇ ਮਕਾਨ ਮਾਲਕ ਨੂੰ ਇਸ ਬਾਰੇ ਸੂਚਿਤ ਕੀਤਾ।
ਜਦੋਂ ਦੂਜੇ ਕਮਰੇ ‘ਚ ਰਹਿਣ ਵਾਲਾ ਨੌਜਵਾਨ ਨੰਦਲਾਲ ਦੇ ਕਮਰੇ ‘ਚ ਗਿਆ ਤਾਂ ਉਸ ਨੇ ਉਸ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਦੇਖੀ। ਜਿਸ ਤੋਂ ਬਾਅਦ ਸਾਰਿਆਂ ਨੂੰ ਪਤਾ ਲੱਗਾ ਕਿ ਮੁਲਜ਼ਮ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਹੈ। ਉਨ੍ਹਾਂ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ।
ਉੱਥੇ ਹੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਅਜੇ ਵੀ ਫਰਾਰ ਹੈ। ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
