Ludhiana By Election Result 2025 LIVE: ਟਿਕਟ ਦੇਣ ‘ਚ ਦੇਰੀ ਬਣੀ ਹਾਰ ਦਾ ਕਾਰਨ: ਰਵਨੀਤ ਬਿੱਟੂ
Ludhiana By Election Result 2025 LIVE: ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੇ ਨਤੀਜੀਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਵੋਟਾਂ ਦੀ ਗਿਣਤੀ ਹੋ ਰਹੀ ਹੈ। ਵੋਟਾਂ ਦੀ ਗਿਣਤੀ 14 ਗੇੜ੍ਹ ਵਿੱਚ ਹੋਵੇਗੀ। ਇਸ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਵੋਟ ਪਾਈ।

Ludhiana By Election Result 2025 LIVE: ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੇ ਨਤੀਜੀਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਵੋਟਾਂ ਦੀ ਗਿਣਤੀ ਹੋ ਰਹੀ ਹੈ। ਵੋਟਾਂ ਦੀ ਗਿਣਤੀ 14 ਗੇੜ੍ਹ ਵਿੱਚ ਹੋਵੇਗੀ। ਇਸ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਵੋਟ ਪਾਈ।
LIVE NEWS & UPDATES
-
ਦਿੱਲੀ ਤੋਂ ਕੇਜਰੀਵਾਲ ਦੀ ਪ੍ਰੈਸ-ਕਾਨਫਰੰਸ, ਬੋਲੇ- ਮੈਂ ਰਾਜਸਭਾ ਨਹੀਂ ਜਾ ਰਿਹਾ
ਦਿੱਲੀ ਤੋਂ ਕੇਜਰੀਵਾਲ ਦੀ ਪ੍ਰੈਸ-ਕਾਨਫਰੰਸ ਚੱਲ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਹੈ ਕਿ ਉਹ ਰਾਜਸਭਾ ਨਹੀਂ ਜਾ ਰਹੇ ਹਨ। ਪੋਲਿਟੀਕਲ ਅਫੇਅਰ ਟੀਮ ਤੈਅ ਕਰੇਗੀ ਰਾਜਸਭਾ ਕੌਨ ਜਾਵੇਗਾ।
-
ਲੁਧਿਆਣਾ ‘ਚ ਆਪ ਦੀ ਜਿੱਤ, ਦਿੱਲੀ ਤੋਂ ਕੇਜਰੀਵਾਲ ਦੀ ਪ੍ਰੈਸ-ਕਾਨਫਰੰਸ ਸ਼ੁਰੂ
ਲੁਧਿਆਣਾ ਪੱਛਮੀ ਸੀਟ ਤੋਂ ਆਪ ਨੇ ਜਿੱਤ ਹਾਸਲ ਕੀਤੀ ਹੈ। ਦਿੱਲੀ ਤੋਂ ਅਰਵਿੰਦ ਕੇਜਰੀਵਾਲ ਪ੍ਰੈਸ-ਕਾਨਫਰੰਸ ਕਰ ਰਹੇ ਹਨ।
-
ਸੰਜੀਵ ਅਰੋੜਾ ਦੀ ਜਿੱਤ ਤੈਅ, AAP ਵਰਕਰਾਂ ਵੱਲੋਂ ਮਨਾਇਆ ਜਾ ਰਿਹਾ ਜਸ਼ਨ
ਸੰਜੀਵ ਅਰੋੜਾ ਦੀ ਜਿੱਤ ਤੈਅ ਹੈ। AAP ਵਰਕਰਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। ਰਸਮੀ ਐਲਾਨ ਹੋਣਾ ਹਾਲੇ ਬਾਕੀ ਹੈ।
-
ਸੰਜੀਵ ਅਰੋੜਾ ਦੀ ਜਿੱਤ ਤੈਅ, 8 ਹਜ਼ਾਰ 700 ਵੋਟਾਂ ਦੀ ਲੀਡ
ਸੰਜੀਵ ਅਰੋੜਾ ਦੀ ਜਿੱਤ ਲਗਭਗ ਤੈਅ ਹੈ। 13ਵੇਂ ਗੇੜ੍ਹ ਵਿੱਚ ਸੰਜੀਵ ਅਰੋੜਾ 8 ਹਜ਼ਾਰ 700 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ।
#WATC | On AAP’s Sanjeev Arora leading in Ludhiana West (Punjab) by-poll and Rajya Sabha seat left vacant by him, Delhi AAP president Saurabh Bharadwaj says, “The reason being the candidature of Sanjeev Arora was that as a Rajya Sabha MP, he did a lot of work in Ludhiana. He is pic.twitter.com/CSkJOcm5YC
— ANI (@ANI) June 23, 2025
-
ਸੰਜੀਵ ਅਰੋੜਾ ਦੀ ਧੀ ਨੇ ਵੋਟਰਾਂ ਦਾ ਕੀਤਾ ਧਨੰਵਾਦ
ਸੰਜੀਵ ਅਰੋੜਾ ਦੀ ਧੀ ਨੇ ਵੋਟਰਾਂ ਦਾ ਧਨੰਵਾਦ ਕੀਤਾ। ਉਸ ਨੇ ਕਿਹਾ ਕਿ ਸਾਡੇ ਪੱਕੇ ਵੋਟਰ ਹਨ। ਇਸ ਦੌਰਾਨ ਉਸ ਨੇ ਕਿਹਾ ਕਿ ਲੋਕਾਂ ਦੇ ਕੰਮ ਕਰਨ ਲਈ ਸੰਜੀਵ ਅਰੋੜਾ ਜੀ ਨੇ ਲਿਸਟ ਬਣਾਈ ਹੋਈ ਹੈ।
-
11ਵੇਂ ਗੇੜ੍ਹ ਵਿੱਚ 7,482 ਵੋਟਾਂ ਨਾਲ ਲੀਡ ਕਰ ਰਹੇ ਸੰਜੀਵ ਅਰੋੜਾ
11ਵੇਂ ਗੇੜ੍ਹ ਵਿੱਚ ਸੰਜੀਵ ਅਰੋੜਾ 7,482 ਵੋਟਾਂ ਨਾਲ ਲੀਡ ਕਰ ਰਹੇ ਹਨ। ਉਨ੍ਹਾਂ ਨੂੰ 27,695 ਵੋਟਾਂ ਮਿਲੀਆਂ ਹਨ।
-
9ਵੇਂ ਗੇੜ੍ਹ ਵਿੱਚ AAP ਦੀ ਲੀਡ ਹੋਰ ਵਧੀ
9ਵੇਂ ਗੇੜ੍ਹ ਵਿੱਚ AAP ਦੀ ਲੀਡ ਹੋਰ ਵਧੀ
-
8ਵੇਂ ਗੇੜ੍ਹ ਵਿੱਚ ਸੰਜੀਵ ਅਰੋੜਾ ਦੀ ਲੀਡ ਵਧੀ, 19 ਹਜ਼ਾਰ 615 ਵੋਟਾਂ ਨਾਲ ਅੱਗੇ
ਲੁਧਿਆਣਾ ਪੱਛਮੀ ਚੋਣ ਲਈ 8ਵੇਂ ਗੇੜ੍ਹ ਦੀ ਵੋਟਿੰਗ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ 19 ਹਜ਼ਾਰ 615 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
-
ਲੁਧਿਆਣਾ ਪੱਛਮੀ ਚੋਣ ਲਈ AAP ਦੀ ਲੀਡ ਬਰਕਰਾਰ
ਲੁਧਿਆਣਾ ਪੱਛਮੀ ਚੋਣ ਲਈ 7ਵੇਂ ਗੇੜ੍ਹ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਲੀਡ ਲਗਾਤਾਰ ਬਰਕਾਰ ਹੈ।
ਸੰਜੀਵ ਅਰੋੜਾ- 17358
ਭਾਰਤ ਭੂਸ਼ਣ ਆਸ਼ੂ- 14086
ਜੀਵਨ ਗੁਪਤਾ- 11839
ਅਕਾਲੀ ਦਲ- 3706 -
ਲੁਧਿਆਣਾ ਪੱਛਮੀ ਚੋਣ ਲਈ ਕਰੀਬ 50 ਫੀਸਦ ਵੋਟਾਂ ਦੀ ਗਿਣਤੀ ਮੁਕੰਮਲ
ਲੁਧਿਆਣਾ ਪੱਛਮੀ ਚੋਣ ਲਈ ਕਰੀਬ 50 ਫੀਸਦ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ। ਪਹਿਲੇ ਗੇੜ੍ਹ ਤੋਂ ਹੀ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਲਗਾਤਾਰ ਅੱਗੇ ਚੱਲ ਰਹੇ ਹਨ।
-
ਚੌਥੇ ਰਾਊਂਡ ਵਿੱਚ AAP ਦੀ ਲੀਡ ਬਰਕਰਾਰ
AAP ਦੇ ਸੰਜੀਵ ਅਰੋੜਾ ਦੀ ਚੌਥ ਰਾਊਂਡ ਵਿੱਚ ਵੀ ਲੀਡ ਬਰਕਰਾਰ ਹੈ। ਸੰਜੀਵ ਅਰੋੜਾ 10265 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ।
ਬੀਜੇਪੀ -7193
ਅਕਾਲੀ ਦਲ- 2718
ਕਾਂਗਰਸ- 7421 -
AAP ਦੇ ਸੰਜੀਵ ਅਰੋੜਾ ਦੀ ਤੀਜੇ ਰਾਊਂਡ ਵਿੱਚ ਵੀ ਲੀਡ ਬਰਕਰਾਰ
AAP ਦੇ ਸੰਜੀਵ ਅਰੋੜਾ ਦੀ ਤੀਜੇ ਰਾਊਂਡ ਵਿੱਚ ਵੀ ਲੀਡ ਬਰਕਰਾਰ ਹੈ। ਸੰਜੀਵ ਅਰੋੜਾ 8277 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ‘ਤੇ ਭਾਜਪਾ ਦੇ ਜੀਵਨ ਗੁਪਤਾ 5217, ਤੀਸਰੇ ਨੰਬਰ ‘ਤੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ 5094 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ 2575 ਵੋਟਾਂ ਮਿਲਿਆਂ ਹਨ।
-
AAP ਦੇ ਸੰਜੀਵ ਅਰੋੜਾ ਦੂਜੇ ਗੇੜ੍ਹ ਵਿੱਚ 2482 ਵੋਟਾਂ ਨਾਲ ਅੱਗੇ
AAP ਦੇ ਸੰਜੀਵ ਅਰੋੜਾ ਦੂਜੇ ਰਾਊਂਡ ਵਿੱਚ 2482 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਸੰਜੀਵ ਅਰੋੜਾ 5854
ਭਾਰਤ ਭੂਸ਼ਣਾ ਆਸ਼ੂ 3372
ਜੀਵਨ ਗੁਪਤਾ 2796
ਪਰਉਪਕਾਰ ਸਿੰਘ ਘੁੰਮਣ 1764
-
AAP ਦੇ ਸੰਜੀਵ ਅਰੋੜਾ ਨੂੰ ਪਹਿਲੇ ਗੇੜ੍ਹ ਵਿੱਚ ਮਿਲੀ 1269 ਵੋਟਾਂ ਦੀ ਲੀਡ
ਲੁਧਿਆਣਾ ਜ਼ਿਮਨੀ ਚੋਣ ਦੇ ਲਈ ਵੋਟਾਂ ਦੀ ਗਿਣਤੀ ਜਾਰੀ ਹੈ। AAP ਉਮੀਦਵਾਰ ਸੰਜੀਵ ਨੂੰ 1269 ਵੋਟਾਂ ਦੀ ਲੀਡ ਮਿਲੀ। ਉਨ੍ਹਾਂ ਨੂੰ 2895 ਵੋਟਾਂ ਮਿਲੀਆਂ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 1626, ਭਾਜਪਾ ਦੇ ਜੀਵਨ ਗੁਪਤਾ ਨੂੰ 1177 ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ।
-
ਲੁਧਿਆਣਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ
ਲੁਧਿਆਣਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। 14 ਗੇੜ੍ਹ ਵਿੱਚ ਇਹ ਵੋਟਾਂ ਦੀ ਗਿਣਤੀ ਪੂਰੀ ਹੋਵੇਗੀ। ਇਸ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਵੋਟ ਪਾਈ।