ਲੁਧਿਆਣਾ: ਬੋਰੀ ਵਾਲੀ ਲਾਸ਼ ਦਾ ਮਾਮਲਾ ਪੁਲਿਸ ਨੇ ਸੁਲਝਾਇਆ, ਸੱਸ-ਸਹੁਰੇ ਨੇ ਦਿੱਤਾ ਸੀ ਖੂਨੀ ਵਾਰਦਾਤ ਨੂੰ ਅੰਜ਼ਾਮ, ਬਾਅਦ ‘ਚ ਦੋ ਵਿਅਕਤੀਆਂ ਨੇ ਲਾਸ਼ ਨੂੰ ਲਗਾਇਆ ਟਿਕਾਣੇ
ਮ੍ਰਿਤਕ ਰੇਸ਼ਮਾ ਦਾ ਸੱਸ ਤੇ ਸਹੁਰੇ ਨਾਲ ਝਗੜਾ ਹੋਇਆ ਸੀ। ਇਸ ਤੋਂ ਬਾਅਦ ਮਕਾਨ ਮਾਲਕ ਨੇ ਦੇਖਿਆ ਕਿ ਗੇਟ ਦੇ ਕੋਲ ਕੁੱਝ ਬੰਨ੍ਹ ਕੇ ਰੱਖਿਆ ਹੋਇਆ ਹੈ। ਉਸ ਨੂੰ ਉਸ ਸਮੇਂ ਕੋਈ ਸ਼ੱਕ ਨਹੀਂ ਹੋਇਆ, ਪਰ ਮਕਾਨ ਮਾਲਕ ਨੇ ਜਦੋਂ ਇਸ ਮਾਮਲੇ ਦੀ ਵਾਇਰਲ ਵੀਡੀਓ ਦੇਖੀ ਤਾਂ ਉਸ ਨੇ ਪਛਾਣ ਕਰ ਲਈ। ਉਸ ਨੇ ਇਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ। ਸੱਸ ਤੇ ਸਹੁਰੇ ਨੇ ਰੇਸ਼ਮਾ ਦੀ ਲਾਸ਼ ਟਿਕਾਣੇ ਲਾਉਣ ਲਈ ਦੋ ਵਿਅਕਤੀਆਂ ਨੂੰ ਜ਼ਿੰਮੇਵਾਰੀ ਦਿੱਤੀ ਸੀ।

ਬੀਤੇ ਦਿਨ ਲੁਧਿਆਣਾ ‘ਚ ਦੋ ਵਿਅਕਤੀਆਂ ਨੇ ਬੋਰੀ ‘ਚ ਪਾ ਕੇ ਇੱਕ ਮਹਿਲਾ ਦੀ ਲਾਸ਼ ਫਿਰੋਜ਼ਪੁਰ ਰੋਡ ਦੇ ਡਿਵਾਈਡਰ ‘ਤੇ ਸੁੱਟ ਦਿੱਤੀ ਸੀ। ਹੁਣ ਇਸ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ ਤੇ ਮ੍ਰਿਤਕ ਮਹਿਲਾ ਤੇ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਰੇਸ਼ਮਾ ਨਿਵਾਸੀ ਮਹਾਰਾਜ ਨਗਰ ਵਜੋਂ ਹੋਈ ਹੈ। ਮ੍ਰਿਤਕ ਮਹਿਲਾ ਇੱਥੇ ਕਿਰਾਏ ਦੇ ਮਕਾਨ ‘ਤੇ ਆਪਣੇ ਸੱਸ-ਸਹੁਹੇ ਨਾਲ ਰਹਿੰਦੀ ਸੀ।
ਜਾਣਕਾਰੀ ਮੁਤਾਬਕ ਰੇਸ਼ਮਾ ਦੀ ਉਸ ਦੇ ਸੱਸ ਤੇ ਸਹੁਰੇ ਨਾਲ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਇਸ ਮਾਮਲੇ ‘ਚ ਉਨ੍ਹਾਂ ਦੇ ਮਕਾਨ ਮਾਲਕ ਨੇ ਵੀਡੀਓ ਵਾਇਰਲ ਹੋਣ ਤੋਂ ਪੁਲਿਸ ਨੂੰ ਦੱਸਿਆ ਕਿ ਰੇਸ਼ਮਾ ਆਪਣੇ ਸੱਸ ਤੇ ਸਹੁਰੇ ਨਾਲ ਉਸ ਦੇ ਮਕਾਨ ‘ਚ ਕਿਰਾਏ ‘ਤੇ ਰਹਿ ਰਹੇ ਸਨ।
ਮਕਾਨ ਮਾਲਕ ਨੇ ਵਾਇਰਲ ਵੀਡੀਓ ਤੋਂ ਕੀਤੀ ਪਛਾਣ
ਦੱਸਿਆ ਜਾ ਰਿਹਾ ਹੈ ਕਿ ਰੇਸ਼ਮਾ ਦਾ ਸੱਸ ਤੇ ਸਹੁਰੇ ਨਾਲ ਝਗੜਾ ਹੋਇਆ ਸੀ। ਇਸ ਤੋਂ ਬਾਅਦ ਮਕਾਨ ਮਾਲਕ ਨੇ ਦੇਖਿਆ ਕਿ ਗੇਟ ਦੇ ਕੋਲ ਕੁੱਝ ਬੰਨ੍ਹ ਕੇ ਰੱਖਿਆ ਹੋਇਆ ਹੈ। ਉਸ ਨੂੰ ਉਸ ਸਮੇਂ ਕੋਈ ਸ਼ੱਕ ਨਹੀਂ ਹੋਇਆ, ਪਰ ਮਕਾਨ ਮਾਲਕ ਨੇ ਜਦੋਂ ਇਸ ਮਾਮਲੇ ਦੀ ਵਾਇਰਲ ਵੀਡੀਓ ਦੇਖੀ ਤਾਂ ਉਸ ਨੇ ਪਛਾਣ ਕਰ ਲਈ। ਉਸ ਨੇ ਇਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ। ਸੱਸ ਤੇ ਸਹੁਰੇ ਨੇ ਰੇਸ਼ਮਾ ਦੀ ਲਾਸ਼ ਟਿਕਾਣੇ ਲਾਉਣ ਲਈ ਦੋ ਵਿਅਕਤੀਆਂ ਨੂੰ ਜ਼ਿੰਮੇਵਾਰੀ ਦਿੱਤੀ ਸੀ।
ਮੁਲਜ਼ਮਾਂ ਦੀ ਪਛਾਣ
ਲਾਸ਼ ਟਿਕਾਣੇ ਲਾਉਣ ਵਾਲੇ ਇੱਕ ਮੁਲਜ਼ਮ ਦੀ ਪਹਿਚਾਣ ਅਜੇ ਵਜੋਂ ਹੋਈ ਹੈ, ਜਦਕਿ ਇੱਕ ਹੋਰ ਮੁਲਜ਼ਮ ਵੀ ਉਸ ਦੇ ਨਾਲ ਸੀ। ਪੁਲਿਸ ਨੇ ਮਾਮਲੇ ‘ਚ ਰੇਸ਼ਮਾ ਦੇ ਸੱਸ ਦੁਲਰੀ ਤੇ ਸਹੁਰੇ ਕਿਸ਼ਨ ਦੇ ਨਾਲ ਲਾਸ਼ ਨੂੰ ਟਿਕਾਣੇ ਲਾਉਣ ਵਾਲੇ ਅਜੇ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ‘ਚ ਇੱਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਇਸ ਮਾਮਲੇ ‘ਚ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।
ਬੀਤੇ ਦਿਨ ਵੀਡੀਓ ਹੋਈ ਸੀ ਵਾਇਰਲ, ਮੋਟਰਾਸਾਈਕਲ ‘ਤੇ ਸੁੱਟ ਕੇ ਗਏ ਸੀ ਲਾਸ਼
ਲੁਧਿਆਣਾ ਚ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਨੇ ਇੱਕ ਮਹਿਲਾ ਦੀ ਲਾਸ਼ ਬੋਰੀ ਚ ਪਾ ਕੇ ਫਿਰੋਜ਼ਪੁਰ ਰੋਡ ਦੇ ਡਿਵਾਈਡਰ ਤੇ ਸੁੱਟ ਦਿੱਤੀ। ਉੱਥੇ ਮੌਜੂਦ ਸਥਾਨਕ ਲੋਕਾਂ ਨੇ ਜਦੋਂ ਪੁੱਛਿਆ ਕਿ ਇਹ ਕਿ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਖ਼ਰਾਬ ਅੰਬ ਹਨ, ਜਿਸ ਨੂੰ ਉਹ ਸੁੱਟਣ ਆਏ ਹਨ। ਸਥਾਨਕ ਲੋਕਾਂ ਨੇ ਜਦੋਂ ਪੁਲਿਸ ਨੂੰ ਬੁਲਾ ਕੇ ਬੋਰੀ ਦੀ ਜਾਂਚ ਕਰਵਾਈ ਤਾਂ ਮਹਿਲਾ ਦੀ ਲਾਸ਼ ਬੋਰੀ ਚੋਂ ਮਿਲੀ।
ਇਹ ਵੀ ਪੜ੍ਹੋ
ਲੋਕਾਂ ਨੇ ਲਾਸ਼ ਸੁੱਟਦੇ ਹੋਏ ਉਨ੍ਹਾਂ ਦੀ ਵੀਡੀਓ ਵੀ ਬਣਾ ਲਈ, ਜੋ ਇੰਟਰਨੈੱਟ ‘ਤੇ ਵਾਇਰਲ ਹੋ ਗਈ। ਲੋਕਾਂ ਨੇ ਤੁਰੰਤ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਏ ਸਨ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੌਕੇ ‘ਤੇ ਮੌਜੂਦ ਅਮਰਜੀਤ ਸਿੰਘ ਦੇ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਦੋ ਵਿਅਕਤੀ ਇੱਕ ਨੀਲੇ ਰੰਗ ਦੇ ਮੋਟਰਸਾਈਕਲ ਤੇ ਆਏ ਸਨ। ਇੱਕ ਨੇ ਸਕਿਓਰਟੀ ਗਾਰਡ ਦੀ ਨੀਲੀ ਵਰਦੀ ਪਾਈ ਹੋਈ ਸੀ, ਜਿਸ ਦੀ ਉਮਰ 55 ਸਾਲ ਦੇ ਕਰੀਬ ਲੱਗ ਰਹੀ ਸੀ। ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀ। ਜਦੋਂ ਅਮਰਜੀਤ ਨੇ ਪੁੱਛਿਆ ਕਿ ਇਸ ਨੂੰ ਸੁੱਟ ਕੇ ਕਿਉਂ ਜਾ ਰਹੇ ਹੋ ਤਾਂ ਉਹ ਅੱਗੇ ਚਲੇ ਗਏ।