Bomb Threat Ludhiana: ਲੁਧਿਆਣਾ ਦੇ ਇੱਕ ਨਿਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਆਈ ਮੇਲ, ਨਾਬਾਲਿਗ ਨੂੰ ਹਿਰਾਸਤ ਵਿੱਚ ਲੈਣ ਦੀ ਖਬਰ

Published: 

05 Oct 2024 11:13 AM IST

Bomb Threat Ludhiana: ਈਮੇਲ ਸਕੂਲ ਦੇ ਪ੍ਰਿੰਸੀਪਲ ਨੂੰ ਬੀਤੇ ਦਿਨ ਪ੍ਰਾਪਤ ਹੋਈ ਜਿਸ ਕਾਰਨ ਅੱਜ ਸਕੂਲ ਦੇ ਵਿੱਚ ਛੁੱਟੀ ਕਰ ਦਿੱਤੀ ਗਈ। ਸਕੂਲ ਨਹੀਂ ਲਗਾਇਆ ਗਿਆ। ਹਾਲਾਂਕਿ ਜਦੋਂ ਮੌਕੇ ਤੇ ਅਫਸਰ ਪਹੁੰਚੇ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਕੂਲ ਬੰਦ ਕਿਉਂ ਹੈ ਤਾਂ ਉਸਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

Bomb Threat Ludhiana: ਲੁਧਿਆਣਾ ਦੇ ਇੱਕ ਨਿਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਆਈ ਮੇਲ, ਨਾਬਾਲਿਗ ਨੂੰ ਹਿਰਾਸਤ ਵਿੱਚ ਲੈਣ ਦੀ ਖਬਰ

ਲੁਧਿਆਣਾ ਦੇ ਇੱਕ ਨਿਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਆਈ ਮੇਲ

Follow Us On

Bomb Threat Ludhiana: ਲੁਧਿਆਣਾ ਦੇ ਵਿੱਚ ਸਥਿਤ ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਨੂੰ ਬੰਬ ਦੇ ਨਾਲ ਉੜਾਉਣ ਦੀ ਧਮਕੀ ਮਿਲੀ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੀ ਸਦਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਪ੍ਰਾਪਤ ਹੋਈ ਜਿਸ ਵਿੱਚ ਲਿਖਿਆ ਗਿਆ ਸੀ ਕਿ ਪੰਜ ਅਕਤੂਬਰ ਵਾਲੇ ਦਿਨ ਸਕੂਲ ਨੂੰ ਬੰਬ ਦੇ ਨਾਲ ਉੜਾ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਸ ਈਮੇਲ ਦੀ ਜਾਂਚ ਕੀਤੀ ਗਈ।

ਜਿਹੜੀ ਈ- ਮੇਲ ਰਾਹੀਂ ਧਮਕੀ ਦਿੱਤੀ ਗਈ ਹੈ ਉਹ ਜਿਸ ਮੋਬਾਈਲ ਨੰਬਰ ਨਾਲ ਕੁਨੇਕਟ ਹੈ। ਉਹ ਬਿਹਾਰ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਵਿੱਚ ਕਿਸੇ ਨਾਬਾਲਿਗ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ।

ਸਕੂਲ ਨੂੰ ਕੀਤਾ ਗਿਆ ਬੰਦ

ਇਹ ਈਮੇਲ ਸਕੂਲ ਦੇ ਪ੍ਰਿੰਸੀਪਲ ਨੂੰ ਬੀਤੇ ਦਿਨ ਪ੍ਰਾਪਤ ਹੋਈ ਜਿਸ ਕਾਰਨ ਅੱਜ ਸਕੂਲ ਦੇ ਵਿੱਚ ਛੁੱਟੀ ਕਰ ਦਿੱਤੀ ਗਈ। ਸਕੂਲ ਨਹੀਂ ਲਗਾਇਆ ਗਿਆ। ਹਾਲਾਂਕਿ ਜਦੋਂ ਮੌਕੇ ਤੇ ਅਫਸਰ ਪਹੁੰਚੇ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਕੂਲ ਬੰਦ ਕਿਉਂ ਹੈ ਤਾਂ ਉਸਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਖਬਰ ਫੈਲ ਰਹੀ ਹੈ ਇਸ ਦੀ ਇੱਕ ਈਮੇਲ ਦਾ ਸਕਰੀਨ ਸ਼ੋਟ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਕੂਲ ਦੀ ਪ੍ਰਿੰਸੀਪਲ ਕਿਰਨਜੀਤ ਕੌਰ ਦੇ ਨਾਂ ਤੇ ਇਹ ਈਮੇਲ ਭੇਜੀ ਗਈ ਜਿਸ ਵਿੱਚ ਲਿਖਿਆ ਗਿਆ ਕਿ ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਨੂੰ ਅਸੀਂ ਅਲਰਟ ਦਿੰਦੇ ਹਨ ਕਿ ਅਸੀਂ 5 ਅਕਤੂਬਰ ਨੂੰ ਇੱਥੇ ਬੰਬ ਪਲਾਂਟ ਕੀਤਾ ਹੈ।

ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਸੇ 15 ਸਾਲ ਦੇ ਇੱਕ ਨਾਬਾਲਿਕ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਪਰ ਪੁਲਿਸ ਨੇ ਫਿਲਹਾਲ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ। ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਜਦੋਂ ਸਕੂਲ ਦਾ ਸਵੇਰੇ ਜਾਇਜ਼ਾ ਲਿਆ ਜਾ ਤਾ ਸਕੂਲ ਬੰਦ ਸੀ ਹਾਲਾਂਕਿ ਅੱਜ ਕੋਈ ਛੁੱਟੀ ਨਹੀਂ ਹੈ।

ਪੁਲਿਸ ਕੁੱਝ ਵੀ ਕਹਿਣ ਤੋਂ ਕਰ ਰਹੀ ਹੈ ਇਨਕਾਰ

ਹਾਲਾਂਕਿ ਜਦੋਂ ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕਿਸੇ ਤਰ੍ਹਾਂ ਦਾ ਕੋਈ ਬੰਬ ਦੀ ਧਮਕੀ ਹੈ ਤਾਂ ਉਹਨਾਂ ਕਿਹਾ ਕਿ ਅਸੀਂ ਸੀਨੀਅਰ ਅਫਸਰਾਂ ਦੇ ਕਹਿਣ ਦੇ ਮੁਤਾਬਕ ਹੀ ਮੌਕੇ ਤੇ ਪਹੁੰਚੇ ਹਨ। ਸਾਨੂੰ ਕੋਈ ਇਸ ਬਾਰੇ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਸਾਨੂੰ ਕੁਝ ਨਹੀਂ ਪਤਾ ਹੈ। ਉਹਨਾਂ ਕਿਹਾ ਕਿ ਛੁੱਟੀਆਂ ਪਹਿਲਾਂ ਹੀ ਸਕੂਲ ਦੇ ਵਿੱਚ ਚੱਲ ਰਹੀਆਂ ਹਨ। ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਵੀ ਬੋਲਣ ਤੋਂ ਕਤਰਾ ਆ ਰਹੀ ਹੈ।