ਲੁਧਿਆਣਾ: ਭਾਜਪਾ ਕੌਂਸਲਰਾਂ ‘ਤੇ FIR ਦਰਜ, ਮਹਿਲਾ ਮੇਅਰ ਸਾਹਮਣੇ ਹੁੱਲੜਬਾਜੀ, ਬਦਤਮੀਜ਼ੀ ਤੇ ਕੰਮ ‘ਚ ਵਿਘਨ ਪਾਉਣ ਦਾ ਇਲਜ਼ਾਮ

Updated On: 

03 Aug 2025 10:15 AM IST

ਭਾਜਪਾ ਦਾ ਕੌਂਸਲਰ ਵਿਕਾਸ ਕਾਰਜਾਂ ਨੂੰ ਲੈ ਕੇ ਮੰਗਾਂ ਰੱਖਣ ਆਏ ਸਨ, ਪਰ ਇਸ ਦੌਰਾਨ ਮਾਹੌਲ ਗਰਮਾ ਗਿਆ। ਮੇਅਰ ਇੰਦਰਜੀਤ ਕੌਰ ਨੇ ਇਸ ਨੂੰ ਬਦਤਮੀਜ਼ੀ ਦੇ ਮਾੜਾ ਵਿਵਹਾਰ ਦੱਸਿਆ ਸੀ ਤੇ ਹੁਣ ਇਸ ਮਾਮਲੇ 'ਚ ਐਫਆਈਆਰ ਦਰਜ ਕਰ ਲਈ ਗਈ ਹੈ।

ਲੁਧਿਆਣਾ: ਭਾਜਪਾ ਕੌਂਸਲਰਾਂ ਤੇ FIR ਦਰਜ, ਮਹਿਲਾ ਮੇਅਰ ਸਾਹਮਣੇ ਹੁੱਲੜਬਾਜੀ, ਬਦਤਮੀਜ਼ੀ ਤੇ ਕੰਮ ਚ ਵਿਘਨ ਪਾਉਣ ਦਾ ਇਲਜ਼ਾਮ
Follow Us On

ਲੁਧਿਆਣਾ ‘ਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨਾਲ ਮਿਲਣ ਗਏ ਭਾਜਪਾ ਦਾ ਕੌਂਸਲਰਾਂ ਦਾ ਜ਼ਬਰਦਸਤ ਵਿਵਾਦ ਹੋ ਗਿਆ। ਇਸ ਵਿਵਾਦ ਤੋਂ ਬਾਅਦ ਹੁਣ ਥਾਣਾ ਡਿਵੀਜ਼ਨ ਨੰਬਰ-5 ‘ਚ ਭਾਜਪਾ ਕੌਂਸਲਰਾਂ ਸਮੇਤ ਅਣਪਛਾਤੇ ਲੋਕਾਂ ਖਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ।

ਭਾਜਪਾ ਦੇ ਕੌਂਸਲਰ ਵਿਕਾਸ ਕਾਰਜਾਂ ਨੂੰ ਲੈ ਕੇ ਮੰਗਾਂ ਰੱਖਣ ਆਏ ਸਨ, ਪਰ ਇਸ ਦੌਰਾਨ ਮਾਹੌਲ ਗਰਮਾ ਗਿਆ। ਮੇਅਰ ਇੰਦਰਜੀਤ ਕੌਰ ਨੇ ਇਸ ਨੂੰ ਬਦਤਮੀਜ਼ੀ ਦੇ ਮਾੜਾ ਵਿਵਹਾਰ ਦੱਸਿਆ ਸੀ ਤੇ ਹੁਣ ਇਸ ਮਾਮਲੇ ‘ਚ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਨੇ ਕੁਲਵੰਤ ਸਿੰਘ ਕਾਂਤੀ, ਵਿਸ਼ਾਲ ਗੁਲਾਟੀ, ਜਤਿੰਦਰ ਗੋਰਿਆਨ, ਮੁਕੇਸ਼ ਖੱਤਰੀ ਤੇ ਗੌਰਵਜੀਤ ਸਿੰਘ ਗੋਰਾ ਸਮੇਤ ਹੋਰ ਕਈ ਲੋਕਾਂ ਦੇ ਖਿਲਾਫ ਧਾਰਾ 221, 132,125(4),351(2) ਬੀ ਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ।

ਮੇਅਰ ਦਫ਼ਤਰ ‘ਚ ਡਿਊਟੀ ‘ਤੇ ਤੈਨਾਤ ਸੁਦਾਗਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ‘ਚ ਦੱਸਿਆ ਹੈ ਕਿ ਉਹ ਮੇਅਰ ਇੰਦਰਜੀਤ ਕੌਰ ਦੇ ਦਫ਼ਤਰ ਜ਼ੋਨ-ਡੀ ‘ਚ ਡਿਊਟੀ ‘ਤੇ ਤੈਨਾਤ ਸੀ ਤੇ ਇਸੇ ਦੌਰਾਨ ਭਾਜਪਾ ਦੇ ਕੌਂਸਲਰਾਂ ਨੇ ਮੈਡਮ ਨਾਲ ਮੁਲਾਕਾਤ ਕਰਨ ਦਾ ਸਮਾਂ ਲਿਆ ਸੀ। ਕੁਲਵੰਤ ਸਿੰਘ, ਵਿਸ਼ਾਲ ਗੁਲਾਟੀ, ਜਤਿੰਦਰ ਗੋਰਿਆਂਨ, ਮੁਕੇਸ਼ ਖੱਤਰੀ ਤੇ ਹੋਰ ਵੀ ਅਣਪਛਾਤੇ ਲੋਕਾਂ ਨੇ ਮੈਡਮ ਦੇ ਨਾਲ ਦਫ਼ਤਰ ‘ਚ ਹੁੱਲੜਬਾਜੀ ਕੀਤੀ ਹੈ।