LPU ਹਿੰਸਾ ਮਾਮਲਾ: ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 21 ਨਾਮਜ਼ਦ ਤੇ 11 ਅਰੈਸਟ
ਇਸ ਤੋਂ ਪਹਿਲਾਂ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ 3 ਮੁਲਜ਼ਮਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਨ੍ਹਾਂ ਦੀ ਪਛਾਣ ਗਗਨ, ਜੇਮਸ ਦਹੀਆ ਤੇ ਅਭੀ ਵਜੋਂ ਹੋਈ ਹੈ।
ਪਹਿਲਾਂ ਗ੍ਰਿਫ਼ਤਾਰ 3 ਮੁਲਜ਼ਮ ਜੇਲ੍ਹ ਭੇਜੇ
ਇਸ ਤੋਂ ਪਹਿਲਾਂ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ 3 ਮੁਲਜ਼ਮਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਨ੍ਹਾਂ ਦੀ ਪਛਾਣ ਗਗਨ, ਜੇਮਸ ਦਹੀਆ ਤੇ ਅਭੀ ਵਜੋਂ ਹੋਈ ਹੈ। ਦੱਸ ਦੇਈਏ ਕਿ 27 ਅਤੇ 28 ਸਤੰਬਰ ਦੀ ਰਾਤ LPU ‘ਚ ਹਿੰਸਕ ਪ੍ਰਦਰਸ਼ਨ ਹੋਏ ਸਨ ਤੇ ਇਸ ਦੌਰਾਨ ਪੁਲਿਸ ਨਾਲ ਝੜਪ ਵੀ ਹੋਈ ਸੀ। ਪ੍ਰਦਰਸ਼ਨ ਦੌਰਾਨ ਪੁਲਿਸ ਦੀਆਂ 6 ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਸੀ। ਪੁਲਿਸ ਵੱਲੋਂ ਗਗਨ, ਜੇਮਸ ਦਹੀਆ ਤੇ ਅਭੀ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ‘ਚ ਹੋਰ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ।ਕਈ ਹੋਰ ਵਿਦਿਆਰਥੀਆਂ ਦੀ ਪਛਾਣ
ਪੁਲਿਸ ਸੂਤਰਾਂ ਮੁਤਾਬਕ ਹਿੰਸਾ ‘ਚ ਸ਼ਾਮਲ ਕਈ ਹੋਰ ਵਿਦਿਆਰਥੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਹੁਣ ਤੱਕ 4 FIR ਦਰਜ ਕੀਤੀਆਂ ਜਾ ਚੁੱਕੀਆਂ ਹਨ। ਇੱਕ FIR ਵਿਦਿਆਰਥਣ ਨਾਲ ਕਥਿਤ ਗਲਤ ਹਰਕਤ, ਦੂਜੀ ਲੁੱਟ-ਖੋਹ ਤੇ ਭੰਨਤੋੜ, ਤੀਜੀ ਹਾਈਵੇ ਜਾਮ ਕਰਨ ਤੇ ਚੌਥੀ ਸਰਕਾਰੀ ਵਾਹਨਾਂ ਨੂੰ ਅੱਗ ਲਗਾਉਣ ਨਾਲ ਸਬੰਧਤ ਹੈ। ਹੁਣ ਤੱਕ ਇਸ ਮਾਮਲੇ ‘ਚ 21 ਲੋਕ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ‘ਚੋਂ 11 ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ‘ਚ 9 LPU ਦੇ ਵਿਦਿਆਰਥੀ ਦੱਸੇ ਜਾ ਰਹੇ ਹਨ।Loading...
Unable to load recommendations.
Follow Us
