Weather: ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਆਉਣ ਵਾਲੇ 3 ਦਿਨ ਬਾਰਿਸ਼ ਦੀ ਸੰਭਾਵਨਾ

Published: 

05 Oct 2026 07:11 AM IST

ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ਏਅਪੋਰਟ ਦਾ ਦਰਜ ਕੀਤਾ ਜੋ ਕਿ 38.3 ਡਿਗਰੀ ਸੈਲਸੀਅਸ ਰਿਹਾ।

Weather: ਪੰਜਾਬ ਚ ਅੱਜ ਮੌਸਮ ਰਹੇਗਾ ਸਾਫ਼, ਆਉਣ ਵਾਲੇ 3 ਦਿਨ ਬਾਰਿਸ਼ ਦੀ ਸੰਭਾਵਨਾ

ਸੰਕੇਤਕ ਤਸਵੀਰ (ਏਆਈ ਜਨਰੇਟਡ)

ਪੰਜਾਬ ਤੇ ਉੱਤਰ-ਭਾਰਤ ‘ਚੋਂ ਮੌਨਸੂਨ ਦੀ ਰਵਾਨਗੀ ਦੇ ਨਾਲ ਹੁਣ ਮੌਸਮ ਖੁਸ਼ਕ ਹੋ ਚੁੱਕਾ ਹੈ। ਸੂਬੇ ‘ਚ ਅੱਜ ਵੀ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਂ ਮੌਸਮ ਨੂੰ ਲੈ ਕੇ ਪੂਰਵ-ਅਨੁਮਾਨ ਜਾਰੀ ਨਹੀਂ ਕੀਤਾ ਗਿਆ ਹੈ। ਅੱਜ ਸੂਬੇ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਕੱਲ੍ਹ 6 ਅਕਤੂਬਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ ਹੈ, ਜਦਿਕ 7 ਤੇ 8 ਅਕਤੂਬਰ ਨੂੰ ਕੁਝ ਜ਼ਿਲ੍ਹਿਆਂ ‘ਚ ਮੌਸਮ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਆਉਣ ਵਾਲੇ 3 ਦਿਨ ਦੀ ਦਾ ਮੌਸਮ

6 ਅਕਤੂਬਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ (ਮੁਹਾਲੀ) ‘ਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।

7 ਅਕਤੂਬਰ ਨੂੰ 5 ਜ਼ਿਲ੍ਹਿਆਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ‘ਚ ਕਿਤੇ-ਕਿਤੇ ਗਰਜ-ਤੂਫ਼ਾਨ, ਬਿਜਲੀ ਚਮਕਣ ਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ‘ਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।

8 ਅਕਤੂਬਰ ਨੂੰ 10 ਜ਼ਿਲ੍ਹਿਆਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ‘ਚ ਕਿਤੇ-ਕਿਤੇ ਗਰਜ-ਤੂਫ਼ਾਨ, ਬਿਜਲੀ ਚਮਕਣ ਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੀ ਚੇਤਾਵਨੀ ਜਾਰੀ ਕੀਤਾ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਜ਼ਿਲ੍ਹਿਆਂ ‘ਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।

ਬੀਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ਏਅਪੋਰਟ ਦਾ ਦਰਜ ਕੀਤਾ ਜੋ ਕਿ 38.3 ਡਿਗਰੀ ਸੈਲਸੀਅਸ ਰਿਹਾ।

ਸਟੇਸ਼ਨ ਵੱਧ ਤੋਂ ਵੱਧ ਤਾਪਮਾਨ (°C)
ਚੰਡੀਗੜ੍ਹ ਸਿਟੀ 35
ਚੰਡੀਗੜ੍ਹ ਏਅਰਪੋਰਟ 32.8
ਅੰਮ੍ਰਿਤਸਰ 34.7
ਲੁਧਿਆਣਾ 34.8
ਪਟਿਆਲਾ 34.9
ਪਠਾਨਕੋਟ 32.6
ਬਠਿੰਡਾ ਏਅਰਪੋਰਟ 37.2
ਫਰੀਦਕੋਟ 36
ਗੁਰਦਾਸਪੁਰ 34.4
ਬਠਿੰਡਾ ਏਅਰਪੋਰਟ 38.3
ਫਰੀਦਕੋਟ 35.8
ਫਤਿਹਗੜ੍ਹ ਸਾਹਿਬ 33.1
ਫਿਰੋਜ਼ਪੁਰ 34.6
ਹੁਸ਼ਿਆਰਪੁਰ 32.9
ਜਲੰਧਰ 33.5
ਕਪੂਰਥਲਾ 34.2
ਮੁਹਾਲੀ 34.2
KVK ਪਠਾਨਕੋਟ 32.8
(ਥੀਨ ਡੈਮ) ਪਠਾਨਕੋਟ 31.1
ਰੋਪੜ KVK 34.8
ਭਾਖੜਾ ਡੈਮ (ਰੂਪਨਗਰ) 34.5
ਸੰਗਰੂਰ 33.7
Loading...
Unable to load recommendations.
Follow Us
Related Stories
ਸੁਪਰੀਮ ਕੋਰਟ ‘ਚ ਅੱਜ CEC ‘ਤੇ ਹੋਵੇਗੀ ਸੁਣਵਾਈ, ਦੋ ਪਟੀਸ਼ਨਾਂ ‘ਚ ਕੀ ਕੀਤੀ ਗਈ ਹੈ ਮੰਗ?
ਅੰਮ੍ਰਿਤਸਰ ‘ਚ ASI ਸੁਖਚੈਨ ਸਿੰਘ ‘ਤੇ ਗੋਲੀਬਾਰੀ, ਬਾਂਹ ਦੇ ਆਰ-ਪਾਰ ਹੋਈ ਗੋਲੀ, ਸਿਵਲ ਹਸਪਤਾਲ ‘ਚ ਇਲਾਜ ਜਾਰੀ
CM ਮਾਨ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ ‘ਤੇ ਦਿੱਤੀ ਵਧਾਈ, ਬੋਲੇ- ‘ਜੇਕਰ ਪਾਸ ਨਹੀਂ ਦੋਗੇ ਤਾਂ ਫਿਰ ਗੋਲ ਨਹੀਂ ਹੋ ਸਕਦਾ’
ਮਜੀਠੀਆ ਨੂੰ ਡਰੱਗ ਮਾਮਲੇ ‘ਚ ਸੋਮਵਾਰ ਨੂੰ ਪੇਸ਼ ਹੋਣ ਦਾ ਨੋਟਿਸ, ਜਗਦੀਸ਼ ਭੋਲਾ ਨੂੰ ਵੀ ਸੱਦਿਆ; ਦੋਹਾਂ ਤੋਂ ਪੁੱਛੇ ਜਾਣਗੇ ਸਵਾਲ
CM ਮਾਨ ਨੇ ਸੋਮਵਾਰ ਨੂੰ ਸੱਦੀ ਕੈਬਿਨਟ ਦੀ ਅਹਿਮ ਬੈਠਕ, CM ਰਿਹਾਇਸ਼ ‘ਤੇ ਦੁਪਹਿਰ 2 ਵਜੇ ਹੋਵੇਗੀ ਮੀਟਿੰਗ; ਲਏ ਜਾਣਗੇ ਕਈ ਵੱਡੇ ਫੈਸਲੇ
ਜੰਡਿਆਲਾ ਗੁਰੂ ‘ਚ ਪੁਲਿਸ ਦਾ ਵੱਡਾ ਕਾਸੋ ਆਪ੍ਰੇਸ਼ਨ, IG ਬਾਰਡਰ ਰੇਂਜ ਭੁੱਲਰ ਖੁਦ ਮੈਦਾਨ ‘ਚ ਉਤਰੇ; ਹਥਿਆਰਾਂ ਸਣੇ ਕਈ ਤਸਕਰ ਕਾਬੂ