AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਵਿਧਵਾ ਔਰਤ ਨਾਲ ਇਸ਼ਕ, 4 ਸਾਲ ਲਿਵ-ਇਨ ਰਿਲੇਸ਼ਨ ਆਖ਼ਿਰ ਕੀ ਹੋਇਆ ਕਿ ਡਰਾਈਵਰ ਨੇ ਦੇ ਦਿੱਤੀ ਜਾਨ, ਮਰਨ ਤੋਂ ਪਹਿਲਾਂ ਬਣਾਈ Video

Charanpreet Singh Suicide Video: ਤਲਵੰਡੀ ਸਾਬੋ ਦੇ ਜਗਾਰਾਮ ਤੀਰਥ ਵਿੱਚ ਇੱਕ ਡਰਾਈਵਰ ਨੇ ਆਪਣੀ ਲਿਵ-ਇਨ ਸਾਥੀ ਅਤੇ ਉਸਦੇ ਪਰਿਵਾਰ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਵੀਡੀਓ ਬਣਾਈ, ਜਿਸ ਵਿੱਚ ਉਸਨੇ ਆਪਣਾ ਦਰਦ ਬਿਆਨ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵਿਧਵਾ ਔਰਤ ਨਾਲ ਇਸ਼ਕ, 4 ਸਾਲ ਲਿਵ-ਇਨ ਰਿਲੇਸ਼ਨ ਆਖ਼ਿਰ ਕੀ ਹੋਇਆ ਕਿ ਡਰਾਈਵਰ ਨੇ ਦੇ ਦਿੱਤੀ ਜਾਨ, ਮਰਨ ਤੋਂ ਪਹਿਲਾਂ ਬਣਾਈ Video
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
amandeep-ghosal
| Updated On: 02 Jun 2026 09:32 AM IST
Share

Talwandi Sabo: ਪੰਜਾਬ ਦੇ ਤਲਵੰਡੀ ਸਾਬੋ ਸਥਿਤ ਜਗਾਰਾਮ ਤੀਰਥ ਪਿੰਡ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਅਤੇ ਉਸਦੇ ਪਰਿਵਾਰ ਵੱਲੋਂ ਕੀਤੀ ਗਈ ਕਥਿਤ ਪਰੇਸ਼ਾਨੀ ਤੋਂ ਤੰਗ ਆ ਕੇ ਇੱਕ ਨੌਜਵਾਨ (ਡਰਾਈਵਰ) ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਚਰਨਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਪਿਛਲੇ ਚਾਰ ਸਾਲਾਂ ਤੋਂ ਇੱਕ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ। ਆਤਮਹੱਤਿਆ ਕਰਨ ਤੋਂ ਠੀਕ ਪਹਿਲਾਂ ਨੌਜਵਾਨ ਨੇ ਇੱਕ ਭਾਵੁਕ ਵੀਡੀਓ ਬਣਾਕੇ ਆਪਣੇ ਭਰਾ ਨੂੰ ਭੇਜੀ, ਜਿਸ ਵਿੱਚ ਉਸਨੇ ਆਪਣੀ ਮੌਤ ਲਈ ਉਸ ਔਰਤ ਅਤੇ ਉਸਦੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਮ੍ਰਿਤਕ ਚਰਨਪ੍ਰੀਤ ਸਿੰਘ ਵੱਲੋਂ ਮਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿੱਚ ਉਸਨੇ ਰੋਂਦੇ ਹੋਏ ਆਪਣੀ ਪੂਰੀ ਦਰਦਭਰੀ ਕਹਾਣੀ ਬਿਆਨ ਕੀਤੀ। ਵੀਡੀਓ ਅਨੁਸਾਰ, ਉਸਦੀ ਲਿਵ-ਇਨ ਸਾਥੀ ਅਤੇ ਉਸਦੇ ਪਰਿਵਾਰ ਨੇ ਔਰਤ ਦੀ ਧੀ ਨੂੰ ਵਿਦੇਸ਼ (ਕੈਨੇਡਾ/ਆਈਲੈਟਸ) ਭੇਜਣ ਦੇ ਨਾਂ ਤੇ ਚਰਨਪ੍ਰੀਤ ਤੋਂ ਸਾਢੇ ਚਾਰ ਲੱਖ ਰੁਪਏ ਉਧਾਰ ਲਏ ਸਨ। ਚਰਨਪ੍ਰੀਤ ਇੱਕ ਪੇਸ਼ੇਵਰ ਡਰਾਈਵਰ ਸੀ ਅਤੇ ਉਸਨੇ ਆਪਣੀ ਮਿਹਨਤ ਦੀ ਕਮਾਈ ਨਾਲ ਇਹ ਰਕਮ ਇਕੱਠੀ ਕੀਤੀ ਸੀ। ਆਰੋਪ ਹੈ ਕਿ ਜਦੋਂ ਉਸਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ, ਤਾਂ ਔਰਤ ਅਤੇ ਉਸਦੇ ਪੂਰੇ ਪਰਿਵਾਰ ਨੇ ਮਿਲ ਕੇ ਉਸਨੂੰ ਮਾਨਸਿਕ ਤੌਰ ਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪੈਸੇ ਵਾਪਸ ਕਰਨ ਦੀ ਬਜਾਏ ਉਸਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਕਾਰਨ ਤੰਗ ਆ ਕੇ ਉਸਨੇ ਇਹ ਕਦਮ ਚੁੱਕ ਲਿਆ।

ਮਰਨ ਤੋਂ ਪਹਿਲਾਂ ਭਰਾ ਨੂੰ ਭੇਜੀ ਵੀਡੀਓ

ਚਰਨਪ੍ਰੀਤ ਨੇ ਸਲਫਾਸ (ਜ਼ਹਿਰ) ਖਾਣ ਤੋਂ ਪਹਿਲਾਂ ਆਪਣੇ ਮੋਬਾਈਲ ਨਾਲ ਇੱਕ ਵੀਡੀਓ ਰਿਕਾਰਡ ਕੀਤੀ। ਇਸ ਵੀਡੀਓ ਵਿੱਚ ਉਸਨੇ ਪੂਰੇ ਘਟਨਾ-ਕ੍ਰਮ ਅਤੇ ਸਾਢੇ ਚਾਰ ਲੱਖ ਰੁਪਏ ਦੀ ਧੋਖਾਧੜੀ ਦਾ ਜ਼ਿਕਰ ਕੀਤਾ। ਉਸਨੇ ਇਹ ਵੀਡੀਓ ਆਪਣੇ ਭਰਾ ਨੂੰ ਵਟਸਐਪ ਤੇ ਭੇਜ ਦਿੱਤੀ, ਤਾਂ ਜੋ ਉਸਦੀ ਮੌਤ ਤੋਂ ਬਾਅਦ ਉਸਨੂੰ ਇਨਸਾਫ ਮਿਲ ਸਕੇ। ਵੀਡੀਓ ਭੇਜਣ ਤੋਂ ਬਾਅਦ ਉਸਨੇ ਮੌਤ ਨੂੰ ਗਲੇ ਲਾ ਲਿਆ। ਜਿਵੇਂ ਹੀ ਪਰਿਵਾਰ ਨੂੰ ਵੀਡੀਓ ਮਿਲੀ ਅਤੇ ਘਟਨਾ ਦਾ ਪਤਾ ਲੱਗਾ, ਘਰ ਵਿੱਚ ਕੋਹਰਾਮ ਮਚ ਗਿਆ।

ਪੁਲਿਸ ਨੇ 2 ਮੁਲਜਮਾਂ ਨੂੰ ਕੀਤਾ ਗ੍ਰਿਫ਼ਤਾਰ

ਇਸ ਭਿਆਨਕ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਤਲਵੰਡੀ ਸਾਬੋ ਦੇ ਥਾਣਾ ਇੰਚਾਰਜ (SHO) ਅਮਰੀਕ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨ ਅਤੇ ਸੁਸਾਈਡ ਨੋਟ ਵਰਗੀ ਵੀਡੀਓ ਦੇ ਆਧਾਰ ਤੇ ਕੁੱਲ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨਾਮਜ਼ਦ ਮੁਲਜਮਾਂ ਵਿੱਚੋਂ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਬਚੇ ਹੋਏ ਦੋ ਹੋਰ ਮੁਲਜਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਇੰਚਾਰਜ ਨੇ ਭਰੋਸਾ ਦਿੱਤਾ ਹੈ ਕਿ ਫਰਾਰ ਮੁਲਜਮਾਂ ਨੂੰ ਵੀ ਜਲਦੀ ਹੀ ਕਾਬੂ ਕਰਕੇ ਜੇਲ੍ਹ ਭੇਜਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਕਾਫੀ ਹੈਰਾਨ ਅਤੇ ਸਹਿਮੇ ਹੋਏ ਹਨ।

Follow Us
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ...
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ...
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ...
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ...
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ...