ਗੈਂਗਸਟਰ ਲਾਰੈਂਸ ਬਿਸ਼ਨੋਈ ‘ਤੇ ਬਣੀ Docu Series ਦਾ ਵਿਰੋਧ, ਬੈਨ ਕਰਵਾਉਣ ਲਈ ਵੜਿੰਗ ਪਾਣਗੇ PIL

Updated On: 

21 Apr 2026 10:16 AM IST

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਵੈੱਬ ਸੀਰੀਜ਼ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਹੈ ਤੇ ਇਸ 'ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ 'ਚ ਜਨਹਿੱਤ ਪਟੀਸ਼ਨ (ਪੀਆਈਐਲ) ਦਾਇਰ ਕਰਨਗੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਉਨ੍ਹਾਂ ਨੇ ਇਸ ਸੀਰੀਜ਼ ਨੂੰ ਮਨੋਰੰਜਨ ਨਹੀਂ, ਸਗੋਂ ਸਮਾਜ ਦੇ ਮੂੰਹ 'ਤੇ ਇੱਕ ਥੱਪੜ ਦੱਸਿਆ।

ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਬਣੀ Docu Series ਦਾ ਵਿਰੋਧ, ਬੈਨ ਕਰਵਾਉਣ ਲਈ ਵੜਿੰਗ ਪਾਣਗੇ PIL

ਪੰਜਾਬ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸਾਜ਼ਿਸ਼ਕਰਤਾ ਲਾਰੈਂਸ ਬਿਸ਼ਨੋਈ ਦੇ ਜੀਵਨ ‘ਤੇ ਆਧਾਰਿਤ ਡਾਕੂਮੈਂਟਰੀ ਸੀਰੀਜ਼ “ਲਾਰੈਂਸ ਆਫ਼ ਪੰਜਾਬ” ‘ਤੇ ਵਿਵਾਦ ਤੇਜ਼ ਹੋ ਗਿਆ ਹੈ। ਗੈਂਗਸਟਰ ‘ਤੇ ਆਧਾਰਿਤ ਇਸ ਵੈੱਬ ਸੀਰੀਜ਼ ਨੇ ਲੋਕਾਂ ਨੂੰ ਦੋ ਵਰਗਾਂ ‘ਚ ਵੰਡ ਦਿੱਤਾ ਹੈ। ਕਈ ਲੋਕਾਂ ਨੂੰ ਇਸ ਵੈੱਬ ਸੀਰੀਜ਼ ਨਾਲ ਕੋਈ ਇਤਰਾਜ਼ ਨਹੀਂ ਹੈ, ਜਦਿਕ ਕਈਆਂ ਦਾ ਮੰਨਣਾ ਹੈ ਕਿ ਇਸ ਨਾਲ ਗੈਂਗਸਟਰ ਨੂੰ ਗਲੋਰੀਫਾਈ ( ਕਿਸੇ ਦੀ ਮਹਿਮਾ ਕਰਨਾ) ਕੀਤਾ ਜਾ ਰਿਹਾ ਹੈ। ਇਸ ‘ਤੇ ਪੰਜਾਬ ਦੇ ਰਾਜਨੀਤਿਕ ਆਗੂਆਂ ਨੇ ਸਖ਼ਤ ਇਤਰਾਜ਼ ਜਤਾਇਆ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਵੈੱਬ ਸੀਰੀਜ਼ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਹੈ ਤੇ ਇਸ ‘ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ‘ਚ ਜਨਹਿੱਤ ਪਟੀਸ਼ਨ (ਪੀਆਈਐਲ) ਦਾਇਰ ਕਰਨਗੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਉਨ੍ਹਾਂ ਨੇ ਇਸ ਸੀਰੀਜ਼ ਨੂੰ ਮਨੋਰੰਜਨ ਨਹੀਂ, ਸਗੋਂ ਸਮਾਜ ਦੇ ਮੂੰਹ ‘ਤੇ ਇੱਕ ਥੱਪੜ ਦੱਸਿਆ ਹੈ।

ਵੜਿੰਗ ਨੇ ਕੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਨਾ ਸਿਰਫ਼ ਪੰਜਾਬੀਆਂ ਲਈ ਸਗੋਂ ਦੁਨੀਆ ਭਰ ਦੇ ਲੱਖਾਂ ਪ੍ਰਸ਼ੰਸਕਾਂ ਲਈ ਇੱਕ ਵੱਡਾ ਨੁਕਸਾਨ ਸੀ। ਉਨ੍ਹਾਂ ਸਵਾਲ ਕੀਤਾ ਕਿ ਕੋਈ ਪਲੇਟਫਾਰਮ ਅਜਿਹੀ ਸੀਰੀਜ਼ ਬਣਾਉਣ ਬਾਰੇ ਕਿਵੇਂ ਵਿਚਾਰ ਕਰ ਸਕਦਾ ਹੈ, ਜੋ ਗੈਂਗਸਟਰ ਨੂੰ ਗਲੋਰੀਫਾਈ ਕਰਦੀ ਦਿਖਾਈ ਦਿੰਦੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮੁੱਦਾ ਇੱਕ ਵਿਅਕਤੀਗਤ ਮਾਮਲੇ ਤੋਂ ਪਰੇ ਹੈ। ਉਨ੍ਹਾਂ ਦੇ ਅਨੁਸਾਰ, ਸੰਗਠਿਤ ਅਪਰਾਧ ਨੈੱਟਵਰਕਾਂ ਨੇ ਪੰਜਾਬ ‘ਚ ਸੈਂਕੜੇ ਲੋਕਾਂ ਦੀ ਜਾਨ ਲਈ ਹੈ, ਜਿਸ ਨਾਲ ਕਈ ਪਰਿਵਾਰ ਲੰਬੇ ਸਮੇਂ ਤੱਕ ਦੁੱਖ ‘ਚ ਰਹੇ ਹਨ। ਉਨ੍ਹਾਂ ਨੇ ਦਲੀਲ ਦਿੱਤੀ ਕਿ ਅਜਿਹੇ ਲੋਕਾਂ ‘ਤੇ ਕੰਟੇਟ ਬਣਾਉਣ ਨਾਲ ਹਿੰਸਾ ਨੂੰ ਆਮ ਬਣਾਉਣ ਜਾਂ ਗਲੋਰੀਫਾਈ ਕਰਨ ਦਾ ਖ਼ਤਰਾ ਹੈ।

ਪੰਜਾਬ ਦੀ ਅਸਲ ਪਛਾਣ ‘ਤੇ ਟਿੱਪਣੀ ਕਰਦੇ ਹੋਏ, ਵੜਿੰਗ ਨੇ ਕਿਹਾ ਕਿ ਸੂਬੇ ਨੂੰ ਭਗਤ ਸਿੰਘ ਵਰਗੇ ਆਈਕਨਾਂ ਦੇ ਨਾਲ-ਨਾਲ ਇਸ ਦੇ ਸੈਨਿਕਾਂ ਤੇ ਕਿਸਾਨਾਂ ਲਈ ਜਾਣਿਆ ਜਾਣਾ ਚਾਹੀਦਾ ਹੈ ਨਾ ਕਿ ਗੈਂਗਸਟਰਾਂ ਲਈ।

Follow Us