ਲੁਧਿਆਣਾ ਦੇ ਸਕੂਲ ‘ਚ ਲੱਗੀ ਅੱਗ, ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ
ਘਟਨਾ ਸਵੇਰੇ 9 ਵਜੇ ਦੇ ਕਰੀਬ ਫੇਜ਼-1 ਅਰਬਨ ਅਸਟੇਟ ਵਿਖੇ ਰਾਮ ਲਾਲ ਭਸੀਨ ਪਬਲਿਕ ਸਕੂਲੇ ਵਿਖੇ ਵਾਪਰੀ। ਅਚਾਨਕ ਸਕੂਲ ਦੇ ਜਨਰੇਟਰ ਰੂਮ 'ਚੋਂ ਧੂੰਆਂ ਨਿਕਲਣ ਲੱਗਾ ਤੇ ਅੱਗ ਦੀਆਂ ਲਪਟਾਂ ਦਿਖਾਈ ਦਿੱਤੀ। ਇਸ ਤੋਂ ਬਾਅਦ ਬੱਚਿਆਂ ਨੂੰ ਤੁਰੰਤ ਕਲਾਸ ਰੂਮਾਂ ਤੋਂ ਬਾਹਰ ਕੱਢਿਆ ਗਿਆ। ਫਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ ਲਈ ਸੱਦਿਆ ਗਿਆ।
ਲੁਧਿਆਣਾ ਦੇ ਇੱਕ ਸਕੂਲ ‘ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਸਕੂਲ ‘ਚ ਅਫੜਾ-ਧਫੜੀ ਮਚ ਗਈ। ਅੱਗ ਲੱਗਣ ਤੋਂ ਬਾਅਦ ਬੱਚਿਆਂ ਨੂੰ ਸਕੂਲ ਇਮਾਰਤ ਤੋਂ ਬਾਹਰ ਲਿਆਂਦਾ ਗਿਆ। ਇਸ ਤੋਂ ਬਾਅਦ ਸਕੂਲ ‘ਚ ਛੁੱਟੀ ਕਰ ਦਿੱਤੀ ਗਈ ਤੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਜਾਣ ਲਈ ਸੰਦੇਸ਼ ਭੇਜਿਆ ਗਿਆ।
ਘਟਨਾ ਸਵੇਰੇ 9 ਵਜੇ ਦੇ ਕਰੀਬ ਫੇਜ਼-1 ਅਰਬਨ ਅਸਟੇਟ ਵਿਖੇ ਰਾਮ ਲਾਲ ਭਸੀਨ ਪਬਲਿਕ ਸਕੂਲੇ ਵਿਖੇ ਵਾਪਰੀ। ਅਚਾਨਕ ਸਕੂਲ ਦੇ ਜਨਰੇਟਰ ਰੂਮ ‘ਚੋਂ ਧੂੰਆਂ ਨਿਕਲਣ ਲੱਗਾ ਤੇ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ। ਇਸ ਤੋਂ ਬਾਅਦ ਬੱਚਿਆਂ ਨੂੰ ਤੁਰੰਤ ਕਲਾਸ ਰੂਮਾਂ ਤੋਂ ਬਾਹਰ ਕੱਢਿਆ ਗਿਆ। ਫਾਇਰ ਬ੍ਰਿਗੇਡ ਨੂੰ ਅੱਗ ‘ਤੇ ਕਾਬੂ ਪਾਉਣ ਲਈ ਸੱਦਿਆ ਗਿਆ। ਕੁਝ ਹੀ ਦੇਰ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ।
ਇਹ ਵੀ ਪੜ੍ਹੋ
ਅੱਗ ‘ਚ ਕਿਸੇ ਵੀ ਬੱਚੇ ਨੂੰ ਕੋਈ ਸੱਟ ਨਹੀਂ ਆਈ ਹੈ ਤੇ ਸਕੂਲ ਦਾ ਸਟਾਫ਼ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸ਼ੁਰੂਆਤੀ ਜਾਂਚ ਮੁਤਾਬਕ ਅੱਗ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।
Follow Us
