Toofan Release from Jail: ਬਾਹਰ ਆਇਆ ਤੂਫਾਨ! ਇਸੇ ਲਈ ਹੀ ਅੰਮ੍ਰਿਤਪਾਲ ਨੇ ਅਜਨਾਲਾ ਥਾਣੇ ਵਿੱਚ ਕੀਤਾ ਸੀ ਹੰਗਾਮਾ
Police on Backfoot: ਪੰਜਾਬ ਦੀ ਅੰਮ੍ਰਿਤਸਰ ਜੇਲ੍ਹ ਤੋਂ ਲਵਪ੍ਰੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਅਜਨਾਲਾ ਵਿੱਚ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਕੀਤੀ ਗਈ ਹੈ। ਨਾਲ ਹੀ 24 ਘੰਟਿਆਂ 'ਚ ਪੰਜਾਬ ਪੁਲਿਸ ਵੀ ਬੈਕਫੁੱਟ 'ਤੇ ਆ ਗਈ ਹੈ।
ਜੇਲ੍ਹ 'ਚੋਂ ਬਾਹਰ ਆਇਆ ਲਵਪ੍ਰੀਤ ਤੂਫ਼ਾਨ, ਜਾਣੋ ਕਿਵੇਂ 24 ਘੰਟਿਆਂ 'ਚ ਬੈਕਫੁੱਟ 'ਤੇ ਆਈ ਪੰਜਾਬ ਪੁਲਿਸ। Lavpreet Singh Toofan Released from Amritsar Jail
ਅਜਨਾਲਾ ਅਦਾਲਤ ਨੇ ਦਿੱਤੇ ਸਨ ਰਿਹਾਈ ਦੇ ਹੁਕਮ
ਅੱਜ ਬਾਅਦ ਦੁਪਹਿਰ ਅਗਵਾ ਕਾਂਡ ਵਿੱਚ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੇ ਸਹਿਯੋਗੀ ਲਵਪ੍ਰੀਤ ਸਿੰਘ ਨੂੰ ਅਜਨਾਲਾ ਦੀ ਇੱਕ ਅਦਾਲਤ ਨੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਦਾ ਇਹ ਹੁਕਮ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਇੱਥੇ ਪੁਲਿਸ ਸਟੇਸ਼ਨ ਵਿੱਚ ਹੰਗਾਮਾ ਕਰਨ ਅਤੇ ਉਸ ਦੀ ਰਿਹਾਈ ਦੀ ਮੰਗ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ। ਅੰਮ੍ਰਿਤਸਰ ‘ਚ ਤਾਇਨਾਤ ਇੰਸਪੈਕਟਰ ਜਨਰਲ ਪੁਲਿਸ ਮੋਨੀਸ਼ ਚਾਵਲਾ ਨੇ ਦੱਸਿਆ ਕਿ ਅਦਾਲਤ ਨੇ ਰਿਹਾਈ ਦੀ ਅਰਜ਼ੀ ਸਵੀਕਾਰ ਕਰ ਲਈ ਹੈ ਅਤੇ ਲਵਪ੍ਰੀਤ ਨੂੰ ਰਿਹਾਅ ਕੀਤਾ ਜਾ ਰਿਹਾ ਹੈ।ਸਮਰਥਕਾਂ ਦੇ ਹੱਥਾਂ ਵਿੱਚ ਸਨ ਤਲਵਾਰਾਂ ਅਤੇ ਬੰਦੂਕਾਂ
ਅਮ੍ਰਿਤਪਾਲ ਦੇ ਸਮਰਥਕਾਂ ਨੇ ਬੈਰੀਕੇਡ ਤੋੜ ਦਿੱਤੇ ਅਤੇ ਵੀਰਵਾਰ ਨੂੰ ਇੱਥੇ ਪੁਲਿਸ ਸਟੇਸ਼ਨ ਕੰਪਲੈਕਸ ਵਿੱਚ ਹੰਗਾਮਾ ਕੀਤਾ। ਇਸ ਦੌਰਾਨ ਕੁਝ ਸਮਰਥਕਾਂ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਬੰਦੂਕਾਂ ਸਨ। ਸਮਰਥਕ ਮੰਗ ਕਰ ਰਹੇ ਸਨ ਕਿ ਲਵਪ੍ਰੀਤ ਸਿੰਘ ਉਰਫ ਤੂਫਾਨ ਨੂੰ ਰਿਹਾਅ ਕੀਤਾ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ ਝੜਪ ਦੌਰਾਨ ਛੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਅੰਮ੍ਰਿਤਸਰ (ਦਿਹਾਤੀ) ਦੇ ਐਸਪੀ ਸਤਿੰਦਰ ਸਿੰਘ ਨੇ ਕਥਿਤ ਅਗਵਾ ਦਾ ਹਵਾਲਾ ਦਿੰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ (ਅੰਮ੍ਰਿਤਪਾਲ ਪੱਖ) ਨੇ ਸਬੂਤ ਦਿੱਤੇ ਹਨ, ਜਿਸ ਅਨੁਸਾਰ ਉਹ (ਲਵਪ੍ਰੀਤ ਸਿੰਘ) ਮੌਕੇ ‘ਤੇ ਮੌਜੂਦ ਨਹੀਂ ਸੀ। ਇਹ ਵੀ ਪੜ੍ਹੋ –ਅਜਨਾਲਾ ਪਹੁੰਚਣ ਤੋਂ ਪਹਿਲਾਂ ਪੁਲਿਸ ਨੇ ਕੀਤਾ ਸੀ ਸਿੱਖ ਤਾਲਮੇਲ ਕਮੇਟੀ ਦੇ ਆਗੂਆ ਨੂੰ ਨਜਰਬੰਦ ਪੁਲਿਸ ਸੁਪਰਡੈਂਟ ਨੇ ਕਿਹਾ, ਉਨ੍ਹਾਂ ਨੇ ਵੀਰਵਾਰ ਨੂੰ ਸਬੂਤ ਦਿੱਤੇ। ਇਸ ਦੇ ਆਧਾਰ ‘ਤੇ ਉਨ੍ਹਾਂ ਨੂੰ ਅਦਾਲਤ ਰਾਹੀਂ ਰਿਹਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ ਹੈ। ਵਾਰਿਸ ਪੰਜਾਬ ਦੀ ਸੰਸਥਾ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਵੀਰਵਾਰ ਨੂੰ ਆਪਣੇ ਸਮਰਥਕ ਦੀ ਰਿਹਾਈ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ। ਰੂਪਨਗਰ ਜ਼ਿਲ੍ਹੇ ਦੇ ਚਮਕੌਰ ਸਾਹਿਬ ਵਾਸੀ ਬਰਿੰਦਰ ਸਿੰਘ ਨੂੰ ਕਥਿਤ ਤੌਰ ਤੇ ਅਗਵਾ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 30 ਸਮਰਥਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ
Follow Us
