ਸੂਬੇ ‘ਚ ਕਣਕ ਦੀ ਖਰੀਦ ਹੋਈ ਪੂਰੀ, 28500 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ‘ਚ ਟਰਾਂਸਫਰ

tv9-punjabi
Updated On: 

16 May 2025 17:13 PM

ਰੋਜ਼ਾਨਾ 2.5 ਲੱਖ ਰੁਪਏ ਦੀ ਲਿਫਟਿੰਗ ਹੋਈ ਹੈ। ਇਹ 6 ਤੋਂ 7 ਦਿਨਾਂ 'ਚ ਪੂਰਾ ਹੋ ਜਾਵੇਗਾ ਅਤੇ ਸੂਬੇ ਨੇ 30 ਲੱਖ ਮੀਟ੍ਰਿਕ ਟਨ ਸਟੋਰ ਕੀਤੀ ਗਈ ਹੈ। ਮਿੱਲਾਂ ਜਾਂ ਹੋਰ ਥਾਵਾਂ 'ਤੇ 57,000 ਮੀਟ੍ਰਿਕ ਟਨ ਕਣਕ ਦੀ ਸਟੋਰਜ ਕੀਤੀ ਗਈ ਹੈ। ਐਫਸੀਆਈ (FCI) ਨੇ ਦੱਸ ਲੱਖ 50 ਹਜ਼ਾਰ ਮੀਟ੍ਰਿਕ ਟਨ ਦਾ ਕਣਕ ਦਾ ਭੰਡਾਰ ਕੀਤਾ ਹੈ।

ਸੂਬੇ ਚ ਕਣਕ ਦੀ ਖਰੀਦ ਹੋਈ ਪੂਰੀ, 28500 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਚ ਟਰਾਂਸਫਰ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ

Follow Us On

Wheat Procurement: ਪੰਜਾਬ ‘ਚ ਪਿਛਲੇ ਡੇਢ ਮਹੀਨੇ ਤੋਂ ਕਣਕ ਦੀ ਖਰੀਦ ਚੱਲ ਰਹੀ ਸੀ ਜੋ ਹੁਣ ਪੂਰੀ ਹੋ ਚੁੱਕੀ ਹੈ। ਇਸ ਡੇਢ ਮਹੀਨੇ ਦੌਰਾਨ ਪੰਜਾਬ ਭਰ ‘ਚ ਕੁੱਲ੍ਹ 7 ਲੱਖ 24 ਹਜ਼ਾਰ 405 ਕਿਸਾਨ ਆਪਣੀਆਂ ਫਸਲਾਂ ਲੈ ਕੇ ਮੰਡੀਆਂ ‘ਚ ਪਹੁੰਚੇ ਸਨ ਅਤੇ 130 ਲੱਖ 3 ਹਜ਼ਾਰ ਐਮਪੀ. ਕਣਕ ਮੰਡੀ ‘ਚ ਪਹੁੰਚ ਗਈ ਸੀ। ਇਸ ਵਿੱਚੋਂ ਸਰਕਾਰੀ ਏਜੰਸੀਆਂ ਨੇ 119 ਲੱਖ 23 ਹਜ਼ਾਰ 600 ਮੀਟ੍ਰਿਕ ਟਨ ਦੀ ਖਰੀਦ ਕੀਤੀ ਹੈ।

ਨਿੱਜੀ ਫਰਮਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 10 ਲੱਖ 79 ਹਜ਼ਾਰ ਮੀਟ੍ਰਿਕ ਟਨ ਦੀ ਖਰੀਦਦਾਰੀ ਕੀਤੀ ਹੈ। ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ 28 ਹਜਾਰ 500 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤਿਆਂ ‘ਚ ਪਹੁੰਚਾ ਦਿੱਤੀ ਗਈ ਹੈ।

ਰੋਜ਼ਾਨਾ 2.5 ਲੱਖ ਰੁਪਏ ਦੀ ਲਿਫਟਿੰਗ

ਮੰਤਰੀ ਕਟਾਰੂਚੱਕ ਨੇ ਕਿਹਾ ਕਿ ਹੁਣ ਤੱਕ ਜਿਨ੍ਹਾਂ ਵੀ ਕਣਕ ਖਰੀਦੀ ਗਈ ਹੈ, ਉਸ ‘ਚੋਂ 104 ਲੱਖ 51 ਹਜ਼ਾਰ ਮੀਟ੍ਰਿਕ ਟਨ ਚੁੱਕ ਲਿਆ ਹੈ। ਜੇਕਰ ਰਹ ਦਿਨ ਦੀ ਗੱਲ ਕਰੀਏ ਤਾਂ ਰੋਜ਼ਾਨਾ 2.5 ਲੱਖ ਰੁਪਏ ਦੀ ਲਿਫਟਿੰਗ ਹੋਈ ਹੈ। ਇਹ 6 ਤੋਂ 7 ਦਿਨਾਂ ‘ਚ ਪੂਰਾ ਹੋ ਜਾਵੇਗਾ ਅਤੇ ਸੂਬੇ ਨੇ 30 ਲੱਖ ਮੀਟ੍ਰਿਕ ਟਨ ਸਟੋਰ ਕੀਤੀ ਗਈ ਹੈ। ਮਿੱਲਾਂ ਜਾਂ ਹੋਰ ਥਾਵਾਂ ‘ਤੇ 57,000 ਮੀਟ੍ਰਿਕ ਟਨ ਕਣਕ ਦੀ ਸਟੋਰਜ ਕੀਤੀ ਗਈ ਹੈ। ਐਫਸੀਆਈ (FCI) ਨੇ ਦੱਸ ਲੱਖ 50 ਹਜ਼ਾਰ ਮੀਟ੍ਰਿਕ ਟਨ ਦਾ ਕਣਕ ਦਾ ਭੰਡਾਰ ਕੀਤਾ ਹੈ। ਐਫਸੀਆਈ (FCI) ਦੇ ਸਟੋਰੇਜ ਪੁਆਇੰਟ 18.27 ਤੋਂ ਖਰੀਦਦਾਰੀ ਕਰਨ ਤੋਂ ਬਾਅਦ ਲਿਫਟਿੰਗ ਹੋਈ ਹੈ।