ਪੰਜਾਬ: ਅਗਲੇ 48 ਘੰਟਿਆਂ ‘ਚ ਬਾਰਿਸ਼ ਦੀ ਸੰਭਾਵਨਾ ਨਹੀਂ, 21 ਜੁਲਾਈ ਤੋਂ ਹੋਵੇਗਾ ਮੌਸਮ ‘ਚ ਬਦਲਾਅ

Updated On: 

19 Jul 2025 07:08 AM IST

Punjab Weather Update: ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.2 ਡਿਗਰੀ ਹੇਠਾਂ ਰਿਹਾ। ਸਭ ਤੋਂ ਵੱਧ ਤਾਪਮਾਨ 35.4 ਡਿਗਰੀ, ਬਠਿੰਡਾ ਏਅਰਪੋਰਟ 'ਤੇ ਦਰਜ ਕੀਤਾ ਗਿਆ। ਮੌਸਮ ਵਿਗਿਆਨ ਵਿਭਾਗ ਅਨੁਸਾਰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ ਰਿਹਾ ਜੋ ਕਿ ਆਮ ਨਾਲੋਂ 2.5 ਡਿਗਰੀ ਘੱਟ ਹੈ। ਲੁਧਿਆਣਾ ਦਾ ਤਾਪਮਾਨ 30.8 ਡਿਗਰੀ ਤੇ ਪਟਿਆਲਾ ਤਾ 32.7 ਡਿਗਰੀ ਦਰਜ ਕੀਤਾ ਗਿਆ।

ਪੰਜਾਬ: ਅਗਲੇ 48 ਘੰਟਿਆਂ ਚ ਬਾਰਿਸ਼ ਦੀ ਸੰਭਾਵਨਾ ਨਹੀਂ, 21 ਜੁਲਾਈ ਤੋਂ ਹੋਵੇਗਾ ਮੌਸਮ ਚ ਬਦਲਾਅ

ਸੰਕੇਤਕ ਤਸਵੀਰ

Follow Us On

ਮੌਸਮ ਵਿਗਿਆਨ ਵਿਭਾਗ, ਚੰਡੀਗੜ੍ਹ ਕੇਂਦਰ ਦੀ ਜਾਣਕਾਰੀ ਅਨੁਸਾਰ ਅੱਜ ਪੰਜਾਬ ‘ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਆਉਣ ਵਾਲੇ 48 ਘੰਟੇ ‘ਚ ਕੁੱਝ ਅਜਿਹੇ ਹੀ ਹਾਲਾਤ ਰਹਿਣਗੇ। ਬੀਤੇ ਦਿਨ ਯਾਨੀ ਸ਼ੁੱਕਰਵਾਰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਬਾਰਿਸ਼ ਦੇਖਣ ਨੂੰ ਨਹੀਂ ਮਿਲੀ, ਪਰ ਇਸ ਦੌਰਾਨ ਕਾਫੀ ਥਾਂਵਾਂ ‘ਤੇ ਬੱਦਲਵਾਈ ਵਰਗੇ ਹਾਲਾਤ ਬਣੇ ਰਹੇ। ਇਸ ਦੇ ਚੱਲਦੇ ਵੱਧ ਤੋਂ ਵੱਧ ਤਾਪਮਾਨ ‘ਚ ਔਸਤਨ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।

ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.2 ਡਿਗਰੀ ਹੇਠਾਂ ਰਿਹਾ। ਸਭ ਤੋਂ ਵੱਧ ਤਾਪਮਾਨ 35.4 ਡਿਗਰੀ, ਬਠਿੰਡਾ ਏਅਰਪੋਰਟ ‘ਤੇ ਦਰਜ ਕੀਤਾ ਗਿਆ। ਮੌਸਮ ਵਿਗਿਆਨ ਵਿਭਾਗ ਅਨੁਸਾਰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ ਰਿਹਾ ਜੋ ਕਿ ਆਮ ਨਾਲੋਂ 2.5 ਡਿਗਰੀ ਘੱਟ ਹੈ। ਲੁਧਿਆਣਾ ਦਾ ਤਾਪਮਾਨ 30.8 ਡਿਗਰੀ ਤੇ ਪਟਿਆਲਾ ਤਾ 32.7 ਡਿਗਰੀ ਦਰਜ ਕੀਤਾ ਗਿਆ।

ਅੰਮ੍ਰਿਤਸਰ ‘ਚ 13.2 ਮਿਮੀ ਤੇ ਚੰਡੀਗੜ੍ਹ ‘ਚ 1.1 ਮਿਮੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਬਾਰਿਸ਼ ਨਾ ਦੇ ਬਰਾਬਰ ਜਾਂ ਫਿਰ ਸਿਰਫ਼ ਟ੍ਰੇਸ ਕੀਤੀ ਗਈ।

21 ਜੁਲਾਈ ਤੋਂ ਮੌਸਮ ‘ਚ ਬਦਲਾਅ ਦੀ ਸੰਭਾਵਨਾ

ਮੌਸਮ ਵਿਗਿਆਨ ਵਿਭਾਗ ਅਨੁਸਾਰ 20 ਜੁਲਾਈ ਨੂੰ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਮੌਸਮ ਆਮ ਵਾਂਗ ਰਹੇਗਾ। ਇਸ ਤੋਂ ਬਾਅਦ 21 ਜੁਲਾਈ ਨੂੰ ਕਈ ਇਲਾਕਿਆਂ ‘ਚ ਮੌਸਮ ‘ਚ ਬਦਲਾਅ ਹੋਣ ਦੀ ਸੰਭਾਵਨਾ ਹੈ। 21 ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 22 ਜੁਲਾਈ ਨੂੰ ਵੀ ਅਜਿਹੇ ਹੀ ਹਾਲਾਤ ਰਹਿਣਗੇ।

ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ

ਅੰਮ੍ਰਿਤਸਰ- ਸ਼ਹਿਰ ‘ਚ ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਤਾਪਮਾਨ 28 ਤੋਂ 33 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਜਲੰਧਰ- ਸ਼ਹਿਰ ‘ਚ ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਤਾਪਮਾਨ 28 ਤੋਂ 33 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਲੁਧਿਆਣਾ- ਸ਼ਹਿਰ ‘ਚ ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਤਾਪਮਾਨ 29 ਤੋਂ 34 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਪਟਿਆਲਾ- ਸ਼ਹਿਰ ‘ਚ ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਤਾਪਮਾਨ 29 ਤੋਂ 34 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਮੁਹਾਲੀ- ਸ਼ਹਿਰ ‘ਚ ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਤਾਪਮਾਨ 28 ਤੋਂ 35 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।