ਲੁਧਿਆਣਾ: ਭਾਜਪਾ ਆਗੂ ਨਮਨ ਬਾਂਸਲ ‘ਤੇ ਦਾਤਰ ਨਾਲ ਹਮਲਾ, ਸਵੈ-ਰੱਖਿਆ ਲਈ ਚਲਾਈ ਮੁਲਜ਼ਮ ਦੀ ਬੰਦੂਕ ਤੋਂ ਗੋਲੀ
Naman Bansal: ਜਾਣਕਾਰੀ ਮੁਤਾਬਕ, ਲਗਭਗ 10 ਹਮਲਾਵਰਾਂ ਨੇ ਉਨ੍ਹਾਂ 'ਤੇ ਵਾਰ ਕੀਤਾ। ਇੱਕ ਨੌਜਵਾਨ ਨੇ ਨਮਨ ਕੋਲ ਆ ਕੇ ਪਹਿਲਾਂ ਉਸ ਦਾ ਨਾਮ ਪੁੱਛਿਆ ਤੇ ਬਾਅਦ 'ਚ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਬਦਮਾਸ਼ ਦੇ ਇਸ਼ਾਰੇ 'ਤੇ ਉਸ ਦੇ ਹੋਰ ਸਾਥੀ ਵੀ ਮੌਕੇ 'ਤੇ ਆ ਗਏ ਤੇ ਦਾਤਰ ਨਾਲ ਹਮਲਾ ਕਰ ਦਿੱਤਾ।
ਲੁਧਿਆਣਾ ਦੇ ਟਿੱਬਾ ਰੋਡ ਸਥਿਤ ਗੋਪਾਲ ਨਗਰ ‘ਚ ਸ਼ੁੱਕਰਵਾਰ ਰਾਤ ਨੂੰ ਭਾਜਪਾ ਯੁਵਾ ਮੋਰਚਾ ਦੇ ਉਪ-ਪ੍ਰਧਾਨ ਨਮਨ ਬਾਂਸਲ ‘ਤੇ ਦਾਤਰ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲਾ ਉਸ ਵੇਲੇ ਹੋਇਆ ਜਦੋਂ ਨਮਨ ਆਪਣੀ ਮੈਡੀਕਲ ਸ਼ਾਪ ਤੋਂ ਐਕਟਿਵਾ ਰਾਹੀਂ ਘਰ ਵਾਪਸ ਆ ਰਹੇ ਸਨ।
ਜਾਣਕਾਰੀ ਮੁਤਾਬਕ, ਲਗਭਗ 10 ਹਮਲਾਵਰਾਂ ਨੇ ਉਨ੍ਹਾਂ ‘ਤੇ ਵਾਰ ਕੀਤਾ। ਇੱਕ ਨੌਜਵਾਨ ਨੇ ਨਮਨ ਕੋਲ ਆ ਕੇ ਪਹਿਲਾਂ ਉਸ ਦਾ ਨਾਮ ਪੁੱਛਿਆ ਤੇ ਬਾਅਦ ‘ਚ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਬਦਮਾਸ਼ ਦੇ ਇਸ਼ਾਰੇ ‘ਤੇ ਉਸ ਦੇ ਹੋਰ ਸਾਥੀ ਵੀ ਮੌਕੇ ‘ਤੇ ਆ ਗਏ ਤੇ ਦਾਤਰ ਨਾਲ ਹਮਲਾ ਕਰ ਦਿੱਤਾ।
ਮੁਲਜ਼ਮ ਦੀ ਪਿਸਤੌਲ ਡਿੱਗਣ ਤੋਂ ਬਾਅਦ ਚਲਾਈ ਗੋਲੀ
ਹਮਲੇ ਦੌਰਾਨ ਇੱਕ ਹਮਲਾਵਰ ਦੀ ਪਿਸਤੌਲ ਡਿੱਗ ਗਈ, ਜਿਸ ਨੂੰ ਨਮਨ ਨੇ ਸਵੈ-ਰੱਖਿਆ ਲਈ ਚੁੱਕ ਕੇ ਗੋਲੀ ਚਲਾ ਦਿੱਤੀ। ਇਸ ਗੋਲੀ ਨਾਲ ਹਮਲਾਵਰਾਂ ‘ਚੋਂ ਇੱਕ ਜ਼ਖਮੀ ਹੋ ਗਿਆ।
ਗੋਲੀ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕ ਇਕੱਠਾ ਹੋ ਗਏ। ਉਨ੍ਹਾਂ ਨੇ ਨਮਨ ਨੂੰ, ਹਸਪਤਾਲ ‘ਚ ਦਾਖਲ ਕਰਵਾਇਆ। ਹਮਲੇ ਦੌਰਾਨ ਨਮਨ ਦੀ ਪਿੱਠ ‘ਤੇ ਕਈ ਡੂੰਘੇ ਜ਼ਖ਼ਮ ਆਏ ਹਨ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਹਮਲੇ ਦੀ ਖਬਰ ਮਿਲਦਿਆਂ ਨੇੜਲੇ ਇਲਾਕੇ ਦੇ ਲੋਕ ਵੀ ਮੌਕੇ ‘ਤੇ ਪਹੁੰਚੇ।
