ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੋਟਕਪੂਰਾ ਗੁਰਦੁਆਰੇ ਦੇ ਸਰੋਵਰ ‘ਚ ਡੁੱਬਣ ਕਾਰਨ 2 ਚਚੇਰੇ ਭਰਾਵਾਂ ਦੀ ਮੌਤ, ਪਿੰਡ ‘ਚ ਸੋਗ ਦੀ ਲਹਿਰ

ਮਾਮਲੇ ਵਿੱਚ ਪਿੰਡ ਦੇ ਸਰਪੰਚ ਜੱਗਾ ਸਿੰਘ ਨੇ ਕਿਹਾ ਕਿ ਦੋਹੇ ਬੱਚੇ ਕਬੱਡੀ ਦੇ ਖਿਡਾਰੀ ਸਨ ਅਤੇ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਨਾਲ ਨਾਲ ਪੰਚਾਇਤ ਵੱਲੋਂ ਵੀ ਪਰਿਵਾਰ ਦੀ ਮਦਦ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਵੀ ਪਰਿਵਾਰਾਂ ਦੀ ਮਾਲੀ ਮਦਦ ਦੀ ਗੁਹਾਰ ਲਾਈ ਹੈ।

ਕੋਟਕਪੂਰਾ ਗੁਰਦੁਆਰੇ ਦੇ ਸਰੋਵਰ ‘ਚ ਡੁੱਬਣ ਕਾਰਨ 2 ਚਚੇਰੇ ਭਰਾਵਾਂ ਦੀ ਮੌਤ, ਪਿੰਡ ‘ਚ ਸੋਗ ਦੀ ਲਹਿਰ
Follow Us
sukhjinder-sahota-faridkot
| Updated On: 09 Apr 2025 02:42 AM

Kotkapura Cousin Death: ਕੋਟਕਪੂਰਾ ਦੇ ਨੇੜਲੇ ਪਿੰਡ ਖਾਰਾ ਵਿਖੇ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਰੋਵਰ ਵਿੱਚ ਡੁੱਬਣ ਕਾਰਨ 2 ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਬੱਚਿਆਂ ਦੀ ਪਹਿਚਾਣ ਲਵਪ੍ਰੀਤ ਸਿੰਘ (14) ਉਰਫ ਲੱਭੀ ਪੁੱਤਰ ਬਲਵਿੰਦਰ ਸਿੰਘ ਅਤੇ,ਹਰਮਨ ਸਿੰਘ(14) ਪੁੱਤਰ ਚੜਤ ਸਿੰਘ ਵਜੋਂ ਹੋਈ।

ਜਾਣਕਾਰੀ ਮੁਤਾਬਕ ਇਸ ਗੁਰਦੁਆਰਾ ਸਾਹਿਬ ਵਿੱਚ ਪਿੰਡ ਨਾਲ ਸੰਬੰਧਿਤ ਇੱਕ ਪਰਿਵਾਰ ਦੇ ਘਰ ਹੋਈ ਮੌਤ ਦੇ ਸਬੰਧ ਵਿੱਚ ਪਾਠ ਦਾ ਭੋਗ ਰੱਖਿਆ ਗਿਆ ਸੀ, ਜਿਸ ਵਿੱਚ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਹੋਏ ਸਨ। ਇਸੇ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਆਏ ਇਸ ਪਿੰਡ ਦੇ ਰਹਿਣ ਵਾਲੇ ਬੱਚੇ ਗੁਰੂ ਸਰੋਵਰ ਨੇੜੇ ਖੜੇ ਸਨ। ਇਸ ਦੌਰਾਨ ਇੱਕ ਬੱਚੇ ਦਾ ਪੈਰ ਸਰੋਵਰ ਵਿੱਚ ਜਿੱਥੇ ਕਿ ਇੱਕ ਬੱਚਾ ਪੈਰ ਫਿਸਲਨ ਕਾਰਨ ਸਰੋਵਰ ਵਿੱਚ ਡਿੱਗ ਗਿਆ। ਉਸ ਨੂੰ ਬਚਾਉਣ ਲਈ ਸਰੋਵਰ ਵਿੱਚ ਉਤਰਿਆ ਦੂਜਾ ਬੱਚਾ ਵੀ ਡੁੱਬ ਗਿਆ। ਸੂਚਨਾ ਮਿਲਣ ਸਾਰ ਹੀ ਪਿੰਡ ਵਾਸੀਆਂ ਨੇ ਦੋਹਾਂ ਨੂੰ ਬਾਹਰ ਕੱਢਿਆ ਅਤੇ ਕੋਟਪੁਰਾ ਦੇ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।

ਮੌਕੇ ‘ਤੇ ਹੋਈ ਮੌਤ

ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਸਾਰ ਹੀ ਦੋਵੇਂ ਬੱਚਿਆਂ ਨੂੰ ਬਾਹਰ ਕੱਢ ਲਿਆ ਸੀ, ਪਰ ਮੌਕੇ ‘ਤੇ ਹੀ ਉਨਾਂ ਦੀ ਮੌਤ ਹੋ ਗਈ।

ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਜੱਗਾ ਸਿੰਘ ਨੇ ਕਿਹਾ ਕਿ ਦੋਹੇ ਬੱਚੇ ਕਬੱਡੀ ਦੇ ਖਿਡਾਰੀ ਸਨ ਅਤੇ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਨਾਲ ਨਾਲ ਪੰਚਾਇਤ ਵੱਲੋਂ ਵੀ ਪਰਿਵਾਰ ਦੀ ਮਦਦ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਵੀ ਪਰਿਵਾਰਾਂ ਦੀ ਮਾਲੀ ਮਦਦ ਦੀ ਗੁਹਾਰ ਲਾਈ ਹੈ।

ਚੰਡੀਗੜ੍ਹ ਵਿੱਚ Mock Drill ਰਿਹਰਸਲ, ਪਾਕਿਸਤਾਨ 'ਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਵੱਡਾ ਤਣਾਅ, ਦੇਖੋ Ground Report!
ਚੰਡੀਗੜ੍ਹ ਵਿੱਚ Mock Drill ਰਿਹਰਸਲ, ਪਾਕਿਸਤਾਨ 'ਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਵੱਡਾ ਤਣਾਅ, ਦੇਖੋ Ground Report!...
ਪਾਕਿ ਨੂੰ ਸਬਕ ਸਿਖਾਉਣਾ ਜਰੂਰੀ ਸੀ, 'ਆਪਰੇਸ਼ਨ ਸਿੰਦੂਰ' 'ਤੇ ਬੋਲੇ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੇ ਲੋਕ
ਪਾਕਿ ਨੂੰ ਸਬਕ ਸਿਖਾਉਣਾ ਜਰੂਰੀ ਸੀ, 'ਆਪਰੇਸ਼ਨ ਸਿੰਦੂਰ' 'ਤੇ ਬੋਲੇ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੇ ਲੋਕ...
ਕੱਲ੍ਹ ਦੇਸ਼ ਭਰ ਵਿੱਚ Mock Drill... ਸਰਕਾਰ ਵੱਲੋਂ ਬਣਾਏ ਜਾ ਰਹੇ ਬੰਕਰ!
ਕੱਲ੍ਹ ਦੇਸ਼ ਭਰ ਵਿੱਚ Mock Drill... ਸਰਕਾਰ ਵੱਲੋਂ ਬਣਾਏ ਜਾ ਰਹੇ ਬੰਕਰ!...
ਕਿਸਾਨਾਂ ਵੱਲੋਂ ਕੱਲ੍ਹ ਤੋਂ ਇੱਕ ਹੋਰ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ, ਸੀਐਮ ਮਾਨ ਨੇ ਦਿੱਤੀ ਚੇਤਾਵਨੀ
ਕਿਸਾਨਾਂ ਵੱਲੋਂ ਕੱਲ੍ਹ ਤੋਂ ਇੱਕ ਹੋਰ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ, ਸੀਐਮ ਮਾਨ ਨੇ ਦਿੱਤੀ ਚੇਤਾਵਨੀ...
ਬੀਐਸਐਫ ਦੇ ਜਵਾਨਾਂ ਨੇ ਸਰਹੱਦ 'ਤੇ ਪਾਕਿਸਤਾਨੀ ਰੇਂਜਰ ਨੂੰ ਫੜਿਆ!
ਬੀਐਸਐਫ ਦੇ ਜਵਾਨਾਂ ਨੇ ਸਰਹੱਦ 'ਤੇ ਪਾਕਿਸਤਾਨੀ ਰੇਂਜਰ ਨੂੰ ਫੜਿਆ!...
ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਆਯਾਤ ਹੜਤਾਲ
ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਆਯਾਤ ਹੜਤਾਲ...
Kedarnath Dham: ਢੋਲ-ਨਗਾੜਿਆਂ ਨਾਲ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਵੇਖੋ ਸ਼ਾਨਦਾਰ ਤਸਵੀਰਾਂ
Kedarnath Dham: ਢੋਲ-ਨਗਾੜਿਆਂ ਨਾਲ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਵੇਖੋ ਸ਼ਾਨਦਾਰ ਤਸਵੀਰਾਂ...
ਪੰਜਾਬ ਨੇ ਪਾਣੀ ਦੇਣ ਤੋਂ ਸਾਫ਼ ਕਰ ਦਿੱਤਾ ਇਨਕਾਰ, CM ਨਾਇਬ ਸੈਣੀ ਨੇ ਕਹਿ ਦਿੱਤੀ ਇਹ ਗੱਲ!
ਪੰਜਾਬ ਨੇ ਪਾਣੀ ਦੇਣ ਤੋਂ ਸਾਫ਼ ਕਰ ਦਿੱਤਾ ਇਨਕਾਰ, CM ਨਾਇਬ ਸੈਣੀ ਨੇ ਕਹਿ ਦਿੱਤੀ ਇਹ ਗੱਲ!...
WAVES 2025: ਇਸ ਤਰ੍ਹਾਂ 'ਪੁਸ਼ਪਾ 2' ਨੇ ਅੱਲੂ ਅਰਜੁਨ ਦੀ ਬਦਲ ਦਿੱਤੀ ਜ਼ਿੰਦਗੀ, ਅਦਾਕਾਰ ਨੇ ਵੇਵਜ਼ ਸਮਿਟ ਦੇ ਮੰਚ 'ਤੇ ਕੀਤਾ ਖੁਲਾਸਾ
WAVES 2025: ਇਸ ਤਰ੍ਹਾਂ 'ਪੁਸ਼ਪਾ 2' ਨੇ ਅੱਲੂ ਅਰਜੁਨ ਦੀ ਬਦਲ ਦਿੱਤੀ ਜ਼ਿੰਦਗੀ, ਅਦਾਕਾਰ ਨੇ ਵੇਵਜ਼ ਸਮਿਟ ਦੇ ਮੰਚ 'ਤੇ ਕੀਤਾ ਖੁਲਾਸਾ...