Khalistan Slogans: ਮੋਗਾ ਜ਼ਿਲ੍ਹੇ ‘ਚ ਐੱਸਡੀਐੱਮ ਦਫਤਰ ਦੀਆਂ ਕੰਧਾਂ ‘ਤੇ ਲਿਖੇ ਖਾਲਿਸਤਾਨੀ ਨਾਅਰੇ
Pannu of Slogan: ਵੀਡੀਓ ਵਿੱਚ ਪੰਨੂ ਨੇ ਮੰਨਿਆ ਕਿ ਖਾਲਿਸਤਾਨ ਸਮਰਥਕਾਂ ਨੇ ਹੀ ਐਸਡੀਐਮ ਦਫ਼ਤਰ ਬਾਘਾਪੁਰਾਣਾ ਅਤੇ ਪੋਲੀਟੈਕਨਿਕ ਕਾਲਜ ਰੋਡੇ ਦੀਆਂ ਕੰਧਾਂ ਤੇ ਨਾਅਰੇ ਲਿਖੇ ਹਨ।
ਐਸਜੇਐਫ ਦੇ ਮੁਖੀ ਦੀ ਵੀਡੀਓ ਹੋਈ ਵਾਇਰਲ
ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂੰ ਦੀ ਵੀਡੀਓ ਵਾਇਰਲ ਹੁੰਦੇ ਹੀ ਜ਼ਿਲਾ ਪ੍ਰਸ਼ਾਸਨ ਹਰਕਤ ‘ਚ ਆ ਗਿਆ। ਸਵੇਰੇ ਜ਼ਿਲਾ ਪ੍ਰਸ਼ਾਸਨ ਨੇ ਐੱਸ.ਡੀ.ਐੱਮ ਦਫਤਰ ਦੀਆਂ ਕੰਧਾਂ ਤੋਂ ਪੇਂਟ ਕਰਕੇ ਨਾਅਰੇਬਾਜ਼ੀ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ। ਇਹ ਪਹਿਲੀ ਵਾਰ ਨਹੀਂ ਹੈ ਕਿ ਮੋਗਾ ਵਿੱਚ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਹਨ, ਇਸ ਤੋਂ ਪਹਿਲਾਂ 14 ਅਗਸਤ 2020 ਨੂੰ ਖਾਲਿਸਤਾਨੀ ਸਮਰਥਕਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਦਾਖ਼ਲ ਹੋ ਕੇ ਭਾਰਤੀ ਝੰਡੇ ਦਾ ਅਪਮਾਨ ਕੀਤਾ ਸੀ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਬਹੁਤ ਚਿੰਤਤ ਹਨ।ਖਾਲਿਸਤਾਨ ਸਮਰਥਕਾਂ ਵੱਲੋਂ ਦੇਸ਼ ਵਿਰੋਧੀ ਗਤੀਵਿਧੀਆਂ ਲਗਾਤਾਰ ਜਾਰੀ
ਲੁਧਿਆਣਾ ਦੇ ਪਿੰਡ ਬੱਦੋਵਾਲ ਵਿਖੇ ਵੀ ਬੀਤੇ ਮਹੀਨੇ ਇੱਕ ਵਾਹਨ ਰਿਪੇਅਰਿੰਗ ਵਰਕਸ਼ਾਪ ਦੀ ਕੰਧ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਮਿਲ ਸਨ। ਇਸ ਮਾਮਲੇ ਵਿਚ ਪੁਲਿਸ ਨੇ ਵਰਕਸ਼ਾਪ ਦੇ ਮਾਲਕ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਦੁਕਾਨ ਦੇ ਮਾਲਕ ਨੇ ਨਾਅਰਾ ਲਿਖਣ ਵਾਲੇ ਵਿਅਕਤੀ ਬਾਰੇ ਅਣਜਾਣਤਾ ਪ੍ਰਗਟਾਈ ਸੀ। ਪੁਲੀਸ ਨੇ ਫੁਰਤੀ ਨਾਲ ਕੰਮ ਲੈਂਦਿਆਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਨੂੰ ਤੁਰੰਤ ਮਿਟਾ ਦਿੱਤਾ ਗਿਆ ਸੀ। ਸਾਲ 2020 ਨੂੰ ਫਰੀਦਕੋਟ ‘ਚ ਸੈਸ਼ਨ ਕੋਰਟ ਦੇ ਜੱਜ ਦੇ ਘਰ ਦੀ ਕੰਧ ‘ਤੇ ਖਾਲਿਸਤਾਨ ਵੀ ਪੱਖੀ ਨਾਅਰੇ ਲਿਖੇ ਗਏ ਸਨ। ਇਸੇ ਸਾਲ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਬਾਹਰ ਵੀ ਕੁਝ ਲੋਕਾਂ ਦੀ ਭੀੜ ਨੇ ਖਾਲਿਸਤਾਨ ਦੇ ਸਮਰਥਨ ‘ਚ ਨਾਅਰੇਬਾਜ਼ੀ ਕੀਤੀ ਸੀ। ਕੁਝ ਸ਼ਰਾਰਤੀ ਅਨਸਰਾਂ ਨੇ ਨਵਾਂਸ਼ਹਿਰ ਜ਼ਿਲ੍ਹੇ ਦੇ ਬਲਾਚੌਰ ਕਸਬੇ ਵਿੱਚ ਐਸਡੀਐਮ ਦਫ਼ਤਰ ਦੀਆਂ ਕੰਧਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖ ਦਿੱਤੇ ਸਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
