ਡੱਲਾ, ਲੰਡਾ ਅਤੇ ਰਿੰਦਾ ਸਮੇਤ ਕੈਨੇਡਾ ਅਤੇ ਪਾਕਿਸਤਾਨ ‘ਚ ਬੈਠੇ 6 ਖਾਲਿਸਤਾਨੀ ਅੱਤਵਾਦੀ ਭਗੌੜੇ ਅਪਰਾਧੀ ਕਰਾਰ, NIA ਕੋਰਟ ਦਾ ਫੈਸਲਾ

Updated On: 

02 Aug 2023 08:01 AM

NIA ਲੰਬੇ ਸਮੇਂ ਤੋਂ ਖਾਲਿਸਤਾਨੀ ਸਮਰਥਕ ਅੱਤਵਾਦੀਆਂ ਅਤੇ ਗੈਂਗਸਟਰਾਂ ਤੇ ਸ਼ਿਕੰਜਾ ਕੱਸਣ ਵਿੱਚ ਲੱਗੀ ਹੋਈ ਹੈ। ਮੰਗਲਵਾਰ ਨੂੰ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਰਿਸ਼ਤੇਦਾਰ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ ਤੋਂ ਭਾਰਤ ਲੈ ਕੇ ਆਈ ਹੈ।

ਡੱਲਾ, ਲੰਡਾ ਅਤੇ ਰਿੰਦਾ ਸਮੇਤ ਕੈਨੇਡਾ ਅਤੇ ਪਾਕਿਸਤਾਨ ਚ ਬੈਠੇ 6 ਖਾਲਿਸਤਾਨੀ ਅੱਤਵਾਦੀ ਭਗੌੜੇ ਅਪਰਾਧੀ ਕਰਾਰ, NIA ਕੋਰਟ ਦਾ ਫੈਸਲਾ

FILE PHOTO

Follow Us On

ਕੌਮੀ ਜਾਂਚ ਏਜੰਸੀ ਐਨਆਈਏ (NIA) ਦੀ ਨਵੀਂ ਦਿੱਲੀ ਵਿੱਚ ਸਥਿਤ ਵਿਸ਼ੇਸ਼ ਅਦਾਲਤ ਨੇ ਛੇ ਗੈਂਗਸਟਰਾਂ ਨੂੰ ਅਪਰਾਧੀ ਐਲਾਨ ਦਿੱਤਾ ਹੈ। ਇਹ ਗੈਂਗਸਟਰ ਕੈਨੇਡਾ ਅਤੇ ਪਾਕਿਸਤਾਨ ਤੋਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਿਨ੍ਹਾਂ ਗੈਂਗਸਟਰਾਂ ਨੂੰ ਅਪਰਾਧੀ ਐਲਾਨਿਆ ਗਿਆ ਹੈ, ਉਨ੍ਹਾਂ ਵਿੱਚ ਕੈਨੇਡਾ ਵਾਸੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਰਮਨਦੀਪ ਸਿੰਘ ਉਰਫ਼ ਰਮਨ ਜੱਜ, ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਸ਼ਾਮਲ ਹਨ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਰਹਿੰਦੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਲਖਬੀਰ ਸਿੰਘ ਰੋਡੇ ਅਤੇ ਵਧਾਵਾ ਸਿੰਘ ਬੱਬਰ ਨੂੰ ਵੀ ਅਪਰਾਧੀ ਐਲਾਨਿਆ ਗਿਆ ਹੈ।

ਕਿਹੜੇ ਅਪਰਾਧੀਆਂ ਨੂੰ ਐਲਾਨਿਆ ਜਾਂਦਾ ਹੈ ਅਪਰਾਧੀ

ਆਈਪੀਸੀ ਦੀ ਧਾਰਾ 82 ਦੇ ਤਹਿਤ ਉਨ੍ਹਾਂ ਮੁਲਜ਼ਮਾਂ ਨੂੰ ‘ਭਗੌੜਾ ਅਪਰਾਧੀ’ ਘੋਸ਼ਿਤ ਕੀਤਾ ਜਾਂਦਾ ਹੈ ਜੋ ਅਦਾਲਤ ਦੀ ਕਾਰਵਾਈ ਤੋਂ ਭੱਜ ਜਾਂਦੇ ਹਨ। ਅਦਾਲਤ ਫਿਰ ਸਬੰਧਤ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਭਗੌੜੇ ਅਪਰਾਧੀ ਨੂੰ ਫੜ ਕੇ ਅਦਾਲਤ ਵਿਚ ਪੇਸ਼ ਕਰਨ ਦਾ ਨਿਰਦੇਸ਼ ਦਿੰਦੀ ਹੈ। ਭਗੌੜਾ ਦੇ ਵੇਰਵੇ ਅਖਬਾਰਾਂ ਵਿੱਚ ਵੀ ਛਪਦੇ ਹਨ। ਆਈਪੀਸੀ ਦੀ ਧਾਰਾ 70 ਦੇ ਤਹਿਤ ਭਗੌੜਾ ਅਪਰਾਧੀ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾਂਦਾ ਹੈ ਅਤੇ ਉਸਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਭਗੌੜੇ ਅਪਰਾਧੀ ਦਾ ਪਾਸਪੋਰਟ ਜ਼ਬਤ ਕਰ ਲਿਆ ਜਾਂਦਾ ਹੈ।

ਜਿਕਰਯੋਗ ਹੈ ਕਿ ਇਹ ਸਾਰੇ ਅੱਤਵਾਦੀ ਕੈਨੇਡਾ ਅਤੇ ਪਾਕਿਸਤਾਨ ਵਿੱਚ ਬਹਿ ਕੇ ਆਪਣੇ ਗੁਰਗਿਆਂ ਰਾਹੀਂ ਭਾਰਤ ਅਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਐਨਆਈਏ ਲੰਬੇ ਸਮੇਂ ਤੋਂ ਇਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਵਿਦੇਸ਼ਾਂ ਵਿੱਚ ਭੱਜ ਕੇ ਰਹਿ ਰਹੇ ਇਹ ਲੋਕ ਹਾਲੇ ਤੱਕ ਏਜੰਸੀ ਦੀ ਪਕੜ ਤੋਂ ਦੂਰ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ