ਕੈਨੇਡਾ ‘ਚ ਗੈਂਗਸਟਰ ਰਵਿੰਦਰ ਸਮਰਾ ਦਾ ਗੋਲੀ ਮਾਰਕੇ ਕਤਲ, ਦੋ ਮਹੀਨੇ ਪਹਿਲਾਂ ਭਰਾ ਅਮਰਜੀਤ ਸਿੰਘ ਸਮਰਾ ਦੀ ਵੀ ਹੋਈ ਸੀ ਹੱਤਿਆ
ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਗੈਂਗਸਟਰ ਰਵਿੰਦਰ ਸਮਰਾ ਦੀ ਕੈਨੇਡਾ ਦੇ ਰਿਚਮੰਡ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਮਰਾ ਕੈਨੇਡਾ ਦੇ 11 ਟਾਪ ਗੈਂਗਸਟਰਾਂ ਵਿੱਚ ਸ਼ਾਮਿਲ ਸੀ। ਰਵਿੰਦਰ ਸਮਰਾ ਦੇ ਭਰਾ ਅਤੇ ਗੈਂਗਸਟਰ ਅਮਰਪ੍ਰੀਤ ਸਮਰਾ ਦੀ ਦੋ ਮਹੀਨੇ ਪਹਿਲਾਂ ਕੈਨੇਡਾ ਦੇ ਵੈਨਕੂਵਰ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਸੀ।
ਕੈਨੇਡਾ ਨਿਊਜ। 36 ਸਾਲਾ ਪੰਜਾਬੀ ਗੈਂਗਸਟਰ (Gangster) ਰਵਿੰਦਰ ਸਮਰਾ ਦਾ ਵੀਰਵਾਰ ਦਾ ਕੈਨੇਡਾ ਦੇ ਰਿਚਮੰਡ ਵਿੱਚ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ। ਰਾਯਲ ਕੈਨੇਡੀਅਨ ਮਾਉਂਟੇਨ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਰਿਚਮੰਡ ਵਿੱਚ ਕਿਸੇ ਨੂੰ ਗੋਲੀ ਮਾਰ ਦਿੱਤੀ ਹੈ ਤੇ ਉਹ ਗੰਭੀਰ ਜਖਮੀ ਹੈ। ਜਿਸਤੇ ਪੁਲਿਸ ਮੌਕੇ ਤੇ ਘਟਨਾ ਵਾਲੀ ਸਥਾਨ ਤੇ ਪਹੁੰਚੀ ਪਰ ਗੰਭਰੀ ਜਖਮੀ ਵਿਅਕਤੀ ਨੂੰ ਨਹੀਂ ਬਚਾ ਸਕੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਪੰਜਾਬੀ ਮੂਲ ਦੇ ਗੈਂਗਸਟਰ ਰਵਿੰਦਰ ਸਮਰਾ ਦੇ ਤੌਰ ‘ਤੇ ਹੋਈ ਹੈ।
ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਕਾਰਪੋਰਲ ਸੁੱਖੀ ਢੇਸੀ ਅਨੁਸਾਰ ਸਮਰਾ ਦੀ ਮੌਤ ਟਾਰਗੇਟ ਕਿਲਿੰਗ ਸੀ। ਉਸਦੇ ਭਰਾ ਅਮਰਜੀਤ ਸਿੰਘ ਸਮਰਾ ਦਾ ਵੀ ਦੋ ਮਹੀਨੇ ਪਹਿਲਾਂ ਵੈਨਕੂਵਰ ਵਿੱਚ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਸੀ।


