Kejriwal: ਕੇਜਰੀਵਾਲ ਅਤੇ ਭਗਵੰਤ ਮਾਨ ਦੇਣਗੇ ਡੇਰਾ ਬੱਲਾਂ ਨੂੰ 25 ਕਰੋੜ ਦਾ ਚੈੱਕ
Safety Inspection: ਦੋਹਾਂ ਮੁੱਖ ਮੰਤਰੀਆਂ ਦੇ ਆਉਣ ਤੋਂ ਪਹਿਲਾਂ ਜਲੰਧਰ ਦੇ ਵਿਧਾਇਕਾਂ ਨੇ ਡੇਰਾ ਬੱਲਾਂ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਦੌਰਾਨ ਉਨ੍ਹਾਂ ਨੇ ਨਤਮਸਤਕ ਹੋ ਕੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਕੇਜਰੀਵਾਲ ਅਤੇ ਭਗਵੰਤ ਮਾਨ ਦੇਣਗੇ ਡੇਰਾ ਬੱਲਾਂ ਨੂੰ 25 ਕਰੋੜ ਦਾ ਚੈੱਕ।
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ) ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਡੇਰਾ ਸੱਚ ਖੰਡ ਬੱਲਾਂ ਪਹੁੰਚੇ ਰਹੇ ਨੇ ਤੇ ਦੋਹਾਂ ਮੁੱਖ ਮੰਤਰੀਆਂ ਦੇ ਇੱਥੇ ਪਹੁੰਚਣ ਤੋਂ ਪਹਿਲਾਂ ਜਲੰਧਰ ਦੇ ਵਿਧਾਇਕਾਂ ਵੱਲੋਂ ਡੇਰਾ ਸੱਚਖੰਡ ਬੱਲਾਂ ਜਾ ਕੇ ਸੁਰੱਖਿਆ ਦੇ ਮੱਦੇਨਜ਼ਰ ਪਬੰਧਕਾਂ ਦਾ ਨਿਰੀਖਣ ਕੀਤਾ ਗਿਆ ਤੇ ਉਥੇ ਹੀ ਨਤਮਸਤਕ ਹੋ ਕੇ ਉਹਨਾਂ ਨੇ ਸੰਤ ਬਾਬਾ ਮਨਦੀਪ ਦਾਸ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਦੱਸ ਦਈਏ ਸ਼ਨੀਵਾਰ ਦੁਪਹਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣਗੇ ਤੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ। ਇਸ ਦੌਰਾਨ ਪਾਰਟੀ ਦੀ ਲੀਡਰਸ਼ਿਪ ਵੀ ਉਥੇ ਮੌਜੂਦ ਰਹੇਗੀ।
ਜਲੰਧਰ ਤੋਂ ਆਪ ਵਿਧਾਇਕ ਰਹੇ ਅਤੇ ਸ਼ੀਤਲ ਅੰਗੁਰਾਲ਼ ਨੇ ਦੱਸਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 25 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ 25 ਕਰੋੜ ਰੁਪਏ ਦਾ ਚੈੱਕ ਦੇਣ ਲਈ ਡੇਰਾ ਸੱਚਖੰਡ ਬੱਲਾ ਵਿਖੇ ਆ ਰਹੇ ਹਨ । ਵਿਧਾਇਕਾਂ ਨੇ ਦੱਸਿਆ ਉਹਨਾਂ ਦੇ ਆਉਣ ਤੋਂ ਪਹਿਲਾਂ ਉਹ ਸੁਰੱਖਿਆ ਦੇ ਮੱਦੇਨਜ਼ਰ ਡੇਰਾ ਬੱਲਾਂ ਪਹੁੰਚੇ ਸਨ ਤੇ ਇਸ ਦੌਰਾਨ ਉਨ੍ਹਾਂ ਨੇ ਨਤਮਸਤਕ ਹੋ ਕੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।