ਦੇਸ਼ ਨੂੰ ਛੇਤੀ ਮਿਲਣ ਜਾ ਰਹੀ ਪਹਿਲੀ ਪੀਐਂਡਪੀ ਕਾਰਗੋ ਲਾਈਨਰ ਟ੍ਰੇਨ, ਮਾਲ ਗੱਡੀ ਦੇ ਨਾਲ ਹੀ ਸਫਰ ਵੀ ਕਰ ਸਕਣਗੇ ਲੋਕ

Updated On: 

04 Aug 2023 17:28 PM

P&P Double Decker Train: ਆਰਸੀਐਫ ਨੇ ਇਸ ਕਾਰਗੋ ਲਾਈਨਰ ਦੇ ਤਿੰਨ ਡਿਜ਼ਾਈਨ ਰੇਲਵੇ ਬੋਰਡ ਨੂੰ ਭੇਜੇ ਸਨ। ਇਨ੍ਹਾਂ ਵਿੱਚੋਂ ਇੱਕ ਦੀ ਚੋਣ ਕੀਤੀ ਗਈ ਹੈ। ਇਸ 'ਤੇ ਕਰੀਬ ਤਿੰਨ ਕਰੋੜ ਰੁਪਏ ਖਰਚ ਆਉਣ ਦੀ ਉਮੀਦ ਹੈ।

ਦੇਸ਼ ਨੂੰ ਛੇਤੀ ਮਿਲਣ ਜਾ ਰਹੀ ਪਹਿਲੀ ਪੀਐਂਡਪੀ ਕਾਰਗੋ ਲਾਈਨਰ ਟ੍ਰੇਨ, ਮਾਲ ਗੱਡੀ ਦੇ ਨਾਲ ਹੀ ਸਫਰ ਵੀ ਕਰ ਸਕਣਗੇ ਲੋਕ
Follow Us On

ਦੇਸ਼ ਨੂੰ ਛੇਤੀ ਹੀ ਹਿਲੀ ਪੈਸੰਜਰ ਅਤੇ ਪਾਰਸਲ (P&P) ਕਾਰਗੋ ਲਾਈਨਰ ਟਰੇਨ (Cargo Liner Train) ਮਿਲਣ ਵਾਲੀ ਹੈ। ਇਸ ਟਰੇਨ ਨੂੰ ਵਿਸ਼ਵ ਪ੍ਰਸਿੱਧ ਰੇਲ ਕੋਚ ਫੈਕਟਰੀ (RCF) ਕਪੂਰਥਲਾ ਵਿੱਚ ਬਣਾਇਆ ਗਿਆ ਹੈ। ਇਸ ਦਾ ਡਬਲ ਡੇਕਰ ਕੋਚ ਵਰਗਾ ਪ੍ਰੋਟੋਟਾਈਪ ਸ਼ੈੱਲ ਬਣ ਕੇ ਤਿਆਰ ਹੋ ਚੁੱਕਾ ਹੈ। ਜਲਦੀ ਹੀ ਇਸ ਦੇ ਫਰਨੀਚਰ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ‘ਚ ਯਾਤਰੀ ਅਤੇ ਪਾਰਸਲ ਇਕੋ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਸਕਣਗੇ। ਇਸ ਟਰੇਨ ਦੇ ਚੱਲਣ ਤੋਂ ਬਾਅਦ ਭਾਰਤੀ ਰੇਲਵੇ ਨੂੰ ਵੱਡਾ ਫਾਇਦਾ ਹੋਣ ਦੀ ਪ੍ਰਬਲ ਸੰਭਾਵਨਾ ਹੈ। ਉਮੀਦ ਹੈ ਕਿ ਅਗਸਤ ਦੇ ਅੰਤ ਤੱਕ ਇਸ ਟਰੇਨ ਦਾ ਟਰਾਇਲ ਸ਼ੁਰੂ ਕਰ ਦਿੱਤਾ ਜਾਵੇਗਾ।

ਪੀਐਂਡਪੀ ਟਰੇਨ ਦੀ ਉਪਰਲੇ ਡੈੱਕ ‘ਤੇ ਲੋਕ ਸਫ਼ਰ ਕਰ ਸਕਣਗੇ ਜਦਕਿ ਹੇਠਲੇ ਡੇਕ ‘ਤੇ ਸਾਮਾਨ ਲਿਜਾਇਆ ਜਾ ਸਕੇਗਾ। ਇਸ ਨਾਲ ਇੱਕੋ ਖਰਚੇ ਵਿੱਚ ਯਾਤਰਾ ਅਤੇ ਸਮਾਨ ਪਹੁੰਚਾਉਣ ਦਾ ਕੰਮ ਹੋ ਸਕੇਗਾ। ਟਰੈਵਲ ਅਤੇ ਮਾਲ ਟਰੇਨ ਦੋਵਾਂ ਦਾ ਕੰਮ ਨਾਲੋ-ਨਾਲ ਹੋਵੇਗਾ। ਇਸ ਨਾਲ ਰੇਲਵੇ ਦੀ ਆਮਦਨ ਵੀ ਵਧੇਗੀ। ਕੋਚ ਦੇ ਉਪਰਲੇ ਹਿੱਸੇ ਵਿੱਚ 46 ਯਾਤਰੀਆਂ ਦੇ ਬੈਠਣ ਦੀ ਥਾਂ ਹੋਵੇਗੀ, ਜਦਿਕ ਇਸਦੇ ਹੇਠਲੇ ਹਿੱਸੇ ਵਿੱਚ ਲਗਭਗ ਛੇ ਟਨ ਸਾਮਾਨ ਰੱਖਣ ਦੀ ਸਮਰੱਥਾ ਬਣਾਈ ਗਈ ਹੈ।

ਅਗਸਤ ਦੇ ਅੰਤ ਤੱਕ ਸ਼ੁਰੂ ਹੋਵੇਗਾ ਟ੍ਰਾਇਲ

ਆਰਸੀਐਫ ਦੇ ਲੋਕ ਸੰਪਰਕ ਅਧਿਕਾਰੀ ਜਿਤੇਸ਼ ਕੁਮਾਰ ਨੇ ਦੱਸਿਆ ਕਿ ਆਰਸੀਐਫ ਵਿੱਚ ਪਹਿਲੀ ਪੀਐਂਡਪੀ ਕਾਰਗੋ ਲਾਈਨਰ ਟਰੇਨ ਬਣਾਈ ਜਾ ਰਹੀ ਹੈ। ਇਸ ਟਰੇਨ ਦਾ ਟ੍ਰਾਇਲ ਅਗਸਤ ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਡਿਜ਼ਾਈਨ ਬਹੁਤ ਹੀ ਆਕਰਸ਼ਕ ਅਤੇ ਵਿਲੱਖਣ ਹੈ। ਇਹ ਟਰੇਨ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੋਵੇਗੀ।

ਜਿਤੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਇਸ ਟਰੇਨ ਦੇ ਕੋਚ ਦਾ ਪ੍ਰੋਟੋਟਾਈਪ ਸ਼ੈੱਲ ਤਿਆਰ ਹੋ ਚੁੱਕਾ ਹੈ। ਫਰਨੀਚਰ ਦਾ ਕੰਮ ਵੀ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਫਿਰ ਇਸ ਨੂੰ ਟਰਾਇਲ ਲਈ ਰੇਲਵੇ ਬੋਰਡ ਦੇ ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜ਼ੇਸ਼ਨ (ਆਰਡੀਐਸਓ) ਕੋਲ ਭੇਜ ਦਿੱਤਾ ਜਾਵੇਗਾ। ਜੇਕਰ ਟ੍ਰਾਇਲ ਸਫਲ ਹੁੰਦਾ ਹੈ, ਤਾਂ ਹੋਰ ਕੋਚਾਂ ਦਾ ਨਿਰਮਾਣ ਕੀਤਾ ਜਾਵੇਗਾ।

ਸ਼ੁਰੂ ਚ ਦੋ ਪੀਐਂਡਪੀ ਡਬਲ ਡੇਕਰ ਟਰੇਨਾਂ ਚਲਾਉਣ ਦੀ ਯੋਜਨਾ

ਰੇਲਵੇ ਸੂਤਰਾਂ ਦੀ ਮੰਨੀਏ ਤਾਂ ਸ਼ੁਰੂਆਤ ਵਿੱਚ ਰੇਲਵੇ ਦੀ ਯੋਜਨਾ ਦੋ ਪੀਐਂਡਪੀ ਡਬਲ ਡੇਕਰ ਟਰੇਨਾਂ ਚਲਾਉਣ ਦੀ ਹੈ। ਹਰ ਟਰੇਨ ਵਿੱਚ 20 ਕੋਚ ਹੋਣਗੇ। ਇਨ੍ਹਾਂ ਨੂੰ ਕਾਰਗੋ ਲਾਈਨਰ ਕਾਂਸੇਪਟ ‘ਤੇ ਰੋਲਆਊਟ ਕੀਤਾ ਜਾਵੇਗਾ ਅਤੇ ਨਿਰਧਾਰਤ ਰੂਟਾਂ ‘ਤੇ ਨਿਯਮਿਤ ਤੌਰ ‘ਤੇ ਚਲਾਇਆ ਜਾਵੇਗਾ। ਲੋਕਾਂ ਦੇ ਸਮੇਂ ਸਿਰ ਯਾਤਰਾ ਕਰਨ ਦੇ ਨਾਲ -ਨਾਲ ਇਸ ਵਿੱਚ ਲੈ ਜਾਏ ਜਾ ਰਹੇ ਸਾਮਾਨ ਨੂੰ ਵੀ ਸਮੇਂ ਸਿਰ ਪਹੁੰਚਾ ਦਿੱਤਾ ਜਾਵੇਗਾ। ਇਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ ਅਤੇ ਲੋਕ ਅਤੇ ਵਪਾਰੀ ਆਪਣੇ ਸਾਮਾਨ ਦੇ ਨਾਲ ਖੁਦ ਵੀ ਉਸੇ ਟਰੇਨ ਵਿੱਚ ਜਾ ਸਕਣਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version