ਚਾਚੇ ਨਾਲ ਨਾਜਾਇਜ਼ ਸਬੰਧਾਂ ਦਾ ਘਰ ਵਾਲਿਆਂ ਨੇ ਕੀਤਾ ਵਿਰੋਧ ਤਾਂ 10 ਸਾਲਾ ਮਾਸੂਮ ਭਤੀਜੇ ਦਾ ਕੀਤਾ ਕਤਲ, 2 ਗ੍ਰਿਫਤਾਰ

davinder-kumar-jalandhar
Updated On: 

19 Jul 2023 11:05 AM

ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਨਜਾਇਜ਼ ਸਬੰਧਾਂ ਕਾਰਨ ਇਕ ਔਰਤ ਨੇ 10 ਸਾਲਾ ਨਾਬਾਲਗ ਦੀ ਕਰ ਦਿੱਤੀ। ਮ੍ਰਿਤਕ ਕਰਣਵੀਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਉਸਦੇ ਪਰਿਵਾਰ ਨੇ ਪੁਲਿਸ ਕੋਲ ਦਰਜ ਕਰਵਾਈ। ਇਸ ਤੋਂ ਬਾਅਦ ਪੁਲਿਸ ਨੇ ਕੁੱਝ ਘੰਟਿਆਂ ਵਿੱਚ ਮਾਮਲਾ ਸੁਲਝਾ ਲਿਆ ਅਤੇ ਮੁਲਜ਼ਮ ਮਹਿਲਾ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ। ਉੱਥੇ ਹੀ ਬੱਚੇ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਚਾਚੇ ਨਾਲ ਨਾਜਾਇਜ਼ ਸਬੰਧਾਂ ਦਾ ਘਰ ਵਾਲਿਆਂ ਨੇ ਕੀਤਾ ਵਿਰੋਧ ਤਾਂ 10 ਸਾਲਾ ਮਾਸੂਮ ਭਤੀਜੇ ਦਾ ਕੀਤਾ ਕਤਲ, 2 ਗ੍ਰਿਫਤਾਰ
Follow Us On
ਕਪੂਰਥਲਾ। ਨਜਾਇਜ਼ ਸਬੰਧ ਕਿਸ ਹੱਦ ਤੱਕ ਹਾਵੀ ਹੁੰਦੇ ਹਨ ਅਤੇ ਦੋਸ਼ੀ ਕਿਸ ਹੱਦ ਤੱਕ ਵਹਿਸ਼ੀਪੁਣੇ ਵੱਲ ਉਤਰਦੇ ਹਨ। ਇਸ ਦੀ ਮਿਸਾਲ ਕਪੂਰਥਲਾ (ਕਪੂਰਥਲਾ) ਦੇ ਸੁਲਤਾਨਪੁਰ ਲੋਧੀ ‘ਚ ਦੇਖਣ ਨੂੰ ਮਿਲੀ, ਜਿੱਥੇ ਇਕ ਔਰਤ ਨੇ ਨਾਜਾਇਜ਼ ਸਬੰਧਾਂ ਕਾਰਨ ਆਪਣੇ ਆਸ਼ਿਕ ਦੇ ਨਾਬਾਲਗ ਭਤੀਜੇ ਨੂੰ ਵਰਗਲਾ ਕੇ ਵਹਿੰਦੀ ਕਾਲੀ ਬੇਈ ‘ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਿਉਂਕਿ ਉਸਦਾ ਪਰਿਵਾਰ ਵਿਰੋਧ ਕਰਦਾ ਸੀ। ਪੁਲਿਸ (Police) ਅਧਿਕਾਰੀ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮੁਲਜ਼ਮ ਔਰਤ ਦੇ ਮ੍ਰਿਤਕ 10 ਸਾਲਾ ਨਾਬਾਲਗ ਦੇ ਚਾਚੇ ਨਾਲ ਨਾਜਾਇਜ਼ ਸਬੰਧ ਸਨ ਅਤੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰਾਂ ਨੂੰ ਸਬਕ ਸਿਖਾਉਣ ਲਈ ਔਰਤ ਨੇ 10 ਸਾਲਾ ਨਾਬਾਲਗ ਬੱਚੇ ਦਾ ਕਤਲ ਕਰ ਦਿੱਤਾ। ਏਨਾ ਹੀ ਨਹੀਂ ਉਸ ਮਾਸੂਮ ਬੱਚੇ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਮਹਿਲਾ ਨੂੰ ਕੋਈ ਪਛਤਾਵਾ ਹੀ ਨਹੀਂ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਮਹਿਲਾ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ

ਪੁਲਿਸ ਨੇ ਬੱਚੇ ਦੀ ਲਾਸ਼ ਕੀਤੀ ਬਰਾਮਦ

ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਔਰਤ ਰਾਜਬੀਰ ਕੌਰ ਦੇ 10 ਸਾਲਾ ਕਰਨਵੀਰ ਦੇ ਚਾਚਾ ਹੀਰਾ ਸਿੰਘ ਨਾਲ ਨਜਾਇਜ਼ ਸਬੰਧ ਸਨ ਅਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਦਾ ਵਿਰੋਧ ਕੀਤਾ ਤਾਂ ਔਰਤ ਨੇ ਅਜਿਹਾ ਘਿਨਾਉਣਾ ਕਦਮ ਚੁੱਕਦਿਆਂ 10 ਸਾਲਾ ਕਰਨਵੀਰ ਦਾ ਕਤਲ ਕਰ ਦਿੱਤਾ। ਜਾਂਚ ਅਧਿਕਾਰੀ ਦੱਸਿਆ ਕਿ ਬੱਚੇ ਦਾ ਪਿਤਾ ਗੁਰਦੁਆਰਾ ਸਾਹਿਬ ‘ਚ ਸੇਵਾ ਕਰ ਰਿਹਾ ਸੀ। ਉਸ ਸਮੇਂ ਮੁਲਜ਼ਮ ਮਹਿਲਾ ਬੱਚੇ ਨੂੰ ਝਾਂਸਾ ਦੇ ਕੇ ਆਪਣੇ ਨਾਲ ਲੈ ਗਈ ਅਤੇ ਉਸਨੂੰ ਕਾਲੀ ਬੇਈ ‘ਚ ਧੱਕਾ ਦੇ ਦਿੱਤਾ, ਜਿਸ ਕਾਰਨ ਉਸਦੀ ਜਾਨ ਚਲੀ ਗਈ। ਫਿਲਹਾਲ ਮਹਿਲਾ ਨੇ ਆਪਣਾ ਗੁਨਾਹ ਕਬੂਰ ਕਰ ਲਿਆ ਹੈ ਤੇ ਪੁਲਿਸ ਨੇ ਮੁਲਜ਼ਮ ਮਹਿਲਾ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਬੱਛੇ ਦੀ ਲਾਸ਼ ਵੀ ਬਰਾਮਦ ਕਰ ਲਈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ