ਕੰਗਣਾ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦੀ ਨੌਕਰੀ ਬਹਾਲ, ਬੈਂਗਲੁਰੂ 'ਚ ਕੀਤਾ ਤਬਾਦਲਾ | Kangana ranaut slapped case cisf constable kulwinder kaur transferred to bangalore know full detail in punjabi Punjabi news - TV9 Punjabi

ਕੰਗਣਾ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦੀ ਨੌਕਰੀ ਬਹਾਲ, ਬੈਂਗਲੁਰੂ ‘ਚ ਕੀਤਾ ਤਬਾਦਲਾ

Updated On: 

03 Jul 2024 15:01 PM

Kangana Ranaut Slapped Case: ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਦੇ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 323 (ਕੁੱਟਮਾਰ) ਅਤੇ 341 (ਸੜਕ ਵਿੱਚ ਰੁਕਾਵਟ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਕੌਰ ਦੀ ਮੁਅੱਤਲੀ ਅਤੇ ਐਫਆਈਆਰ ਖ਼ਿਲਾਫ਼ ਕਿਸਾਨ ਜਥੇਬੰਦੀਆਂ ਸੜਕਾਂ ਤੇ ਆ ਗਈਆਂ ਸਨ ਅਤੇ ਰੋਸ ਪ੍ਰਦਰਸ਼ਨ ਕੀਤਾ ਸੀ।

ਕੰਗਣਾ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦੀ ਨੌਕਰੀ ਬਹਾਲ, ਬੈਂਗਲੁਰੂ ਚ ਕੀਤਾ ਤਬਾਦਲਾ
Follow Us On

Kangana Ranaut Slapped Case: ਕੰਗਣਾ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੀ ਨੌਕਰੀ ਨੂੰ ਬਹਾਲ ਕੀਤਾ ਗਿਆ ਹੈ। ਬਹਾਲੀ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਬੈਂਗਲੁਰੂ ਕੀਤਾ ਗਿਆ ਹੈ। ਘਟਨਾ ਤੋਂ ਕੁਝ ਦਿਨ ਬਾਅਦ ਹੀ ਉਨ੍ਹਾਂ ਦਾ ਤਬਾਦਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਉੱਥੇ ਤਾਇਨਾਤ ਹੋਏ ਨੂੰ ਕੁਝ ਸਮਾਂ ਹੋ ਗਿਆ ਹੈ। ਕੰਗਣਾ ਨੂੰ ਥੱਪੜ ਮਾਰਨ ਤੋਂ ਬਾਅਦ ਮਹਿਲਾ ਸੀਆਈਐਸਐਫ ਕਾਂਸਟੇਬਲ ਨੂੰ ਮੁਅਤੱਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਉਸ ਦੇ ਖਿਲਾਫ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ।

ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਦੇ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 323 (ਕੁੱਟਮਾਰ) ਅਤੇ 341 (ਸੜਕ ਵਿੱਚ ਰੁਕਾਵਟ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਕੌਰ ਦੀ ਮੁਅੱਤਲੀ ਅਤੇ ਐਫਆਈਆਰ ਖ਼ਿਲਾਫ਼ ਕਿਸਾਨ ਜਥੇਬੰਦੀਆਂ ਸੜਕਾਂ ਤੇ ਆ ਗਈਆਂ ਸਨ ਅਤੇ ਰੋਸ ਪ੍ਰਦਰਸ਼ਨ ਕੀਤਾ ਸੀ। ਦੱਸ ਦੇਈਏ ਕਿ ਕੌਰ ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਤੀ ਵੀ CISF ‘ਚ ਹੀ ਤਾਇਨਾਤ ਹੈ। ਕੌਰ ਢਾਈ ਸਾਲ ਤੋਂ ਚੰਡੀਗੜ੍ਹ ‘ਚ ਤਾਇਨਾਤ ਸਨ।

ਇਹ ਵੀ ਪੜ੍ਹੋ: ਕਿਸਾਨਾਂ ਤੇ ਜੁਰਮਾਨਾਂ ਲਗਾਉਣਾ ਬੇਇਨਸਾਫ਼ੀ, ਦਿੱਲੀ ਦੇ ਪ੍ਰਦੂਸ਼ਨ ਤੇ ਸੁਣਵਾਈ ਦੌਰਾਨ NGT ਦੀ ਟਿੱਪਣੀ

ਕੀ ਹੈ ਪੂਰਾ ਮਾਮਲਾ?

ਕੰਗਨਾ 6 ਜੂਨ ਨੂੰ ਦਿੱਲੀ ਵਿੱਚ ਭਾਜਪਾ ਸੰਸਦੀ ਦਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਹਵਾਈ ਅੱਡੇ ਤੋਂ ਦਿੱਲੀ ਲਈ ਫਲਾਈਟ ਫੜਨ ਜਾ ਰਹੇ ਸਨ। ਏਅਰਪੋਰਟ ‘ਤੇ ਚੈਕਿੰਗ ਦੌਰਾਨ ਕੌਰ ਨੇ ਉਨ੍ਹਾਂ ਨੂੰ ਸੀਆਈਐਫਐਸ ਦੀ ਮਹਿਲਾ ਕਾਂਸਟੇਬਲ ਵੱਲੋਂ ਕਥਿਤ ਤੌਰ ‘ਤੇ ਥੱਪੜ ਮਾਰ ਦਿੱਤਾ ਸੀ। ਇਸ ‘ਤੇ ਕੌਰ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਔਰਤਾਂ ਨੂੰ 100 ਰੁਪਏ ਵਿੱਚ ਲਿਆਉਣ ਦੀ ਗੱਲ ਕੀਤੀ ਸੀ। ਉਸ ਦੌਰਾਨ ਦੀ ਮਾਂ ਵੀ ਅੰਦੋਲਨ ਵਿੱਚ ਸੀ। ਥੱਪੜ ਵਾਲੀ ਘਟਨਾ ਤੋਂ ਬਾਅਦ ਕੰਗਨਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।

Exit mobile version