Kabaddi Player Dies: ਕਬੱਡੀ ਖਿਡਾਰੀ ਦੀ ਟੂਰਨਾਮੈਂਟ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ
Sports News :ਪਿੰਡ ਜੱਕੋਪੁਰ ਕਲਾਂ ਵਿੱਚ ਹੋ ਰਹੇ ਟੂਰਨਾਮੈਂਟ ਵਿੱਚ ਜਦੋਂ ਕੱਬਡੀ ਦਾ ਉਘੇ ਖਿਡਾਰੀ ਅਮਪ੍ਰੀਤ ਘੱਸ ਖੇਡ ਰਿਹਾ ਸੀ ਤਾਂ ਅਚਾਨਕ ਉਸਦੀ ਮੌਤ ਹੋ ਗਈ। ਮ੍ਰਿਤਕ ਖਿਡਾਰੀ ਪਿੰਡ ਘੱਸਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ।
ਜਲੰਧਰ ਨਿਊਜ: ਜਲੰਧਰ ਜਿਲ੍ਹੇ ਦੇ ਪਿੰਡ ਜੱਕੋਪੁਰ ਕਲਾਂ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਵੈੱਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਵਿਚ ਖਿਡਾਰੀ ਦੀ ਮੌਤ ਹੋ ਗਈ। ਕਬੱਡੀ ਖਿਡਾਰੀ ਅਮਰਪ੍ਰੀਤ ਘੱਸ (Kabaddi Player Amarpeet Ghas) ਵਾਸੀ ਘੱਸਪੁਰ ਜ਼ਿਲਾ ਗੁਰਦਾਸਪੋਰ ਨੂੰ ਅਚਾਨਕ ਸੱਟ ਲੱਗਣ ਜਿਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਨ ਲਈ ਲਿਜਾਇਆ ਗਿਆ ਪਰ ਹਸਪਤਾਲ ਲਿਜਾਂਦੇ ਸਮੇਂ ਰਾਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ
ਕਬੱਡੀ ਖਿਡਾਰੀ ਅਮਰਪ੍ਰੀਤ ਘੱਸ ਦਾ ਡੇਢ ਕੁ ਸਾਲ ਪਹਿਲਾ ਵਿਆਹ ਹੋਇਆ ਸੀ । ਕਬੱਡੀ ਖਿਡਾਰੀ ਆਪਣੇ ਪਿੱਛੇ ਪਿਤਾ ਖ਼ੁਸ਼ਵੰਤ ਸਿੰਘ, ਮਾਤਾ ਰਮੇਸ਼ ਕੌਰ, ਪਤਨੀ ਪ੍ਰਭਜੋਤ ਕੌਰ ਤੇ ਭੈਣ ਨੂੰ ਛੱਡ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਖੇਡਦਿਆਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਖਿਡਾਰੀ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਕਬੱਡੀ ਕੱਪ ਕਰਵਾ ਰਹੇ ਪਿੰਡ ਜੱਕੋਪੁਰ ਕਲਾਂ ਦੇ ਪ੍ਰਬੰਧਕਾਂ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ 2 ਮਿੰਟ ਦਾ ਮੌਨ ਰੱਖ ਕੇ ਮਰਹੂਮ ਖਿਡਾਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਕੌਡੀਆਂ ਦੀ ਖੇਡ ਕਬੱਡੀ ਬਣੀ ਕਰੋੜਾਂ ਦੀ
ਪੰਜਾਬ ਦੀ ਮਾਂ ਖੇਡ ਕਬੱਡੀ ਜੋ ਕਿ ਅੱਜ ਦੁਨੀਆਂ ਭਰ ‘ਚ ਮਸ਼ਹੂਰ ਹੈ। ਕੌਡੀਆਂ ਦੀ ਖੇਡ ਆਖੀ ਜਾਣ ਵਾਲੀ ਕਬੱਡੀ ਅੱਜ ਕਰੋੜਾਂ ਦੀ ਹੋ ਗਈ ਹੈ। ਕਬੱਡੀ ਨੇ ਕਈ ਖਿਡਾਰੀਆਂ ਦੀਆਂ ਝੋਲੀਆਂ ਭਰੀਆਂ ਹਨ ਤੇ ਕਈ ਖਿਡਾਰੀ ਪੈਦਾ ਕੀਤੇ ਹਨ। ਪਰ ਇਸ ਦੇ ਨਾਲ ਹੀ ਕਰੋੜਾਂ ਦੀ ਕਬੱਡੀ ਨੇ ਮਸ਼ਹੂਰ ਹੋਏ ਖਿਡਾਰੀਆਂ ਦੇ ਦੁਸ਼ਮਣ ਵੀ ਪੈਦਾ ਕੀਤੇ ਹਨ।ਕਬੱਡੀ ਖਿਡਾਰੀ ਅਮਰਪ੍ਰੀਤ ਘੱਸ ਦੀ ਮੌਤ ਕੁਦਰਤੀ ਸੀ ਪਰ ਕਈਆਂ ਤੇ ਕਬੱਡੀ ਦੌਰਾਨ ਹਮਲੇ ਵੀ ਹੋਏ ਹਨ। ਦੱਸ ਦੇਈਏ ਕਿ ਬੀਤੇ ਸਾਲ ਮਾਰਚ ਮਹੀਨੇ ਵਿਚ ਜਲੰਧਰ ਦੇ ਪਿੰਡ ਮੱਲੀਆਂ ‘ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦਾ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਸੰਦੀਪ ਕੈਨੇਡਾ ਦਾ ਨਿਵਾਸੀ ਸੀ ਜਿਸ ਦੀ ਸਿਰ ‘ਚ ਗੋਲੀ ਮਾਰ ਦੇ ਕਤਲ ਕਰ ਦਿੱਤਾ ਗਿਆ। ਕਤਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ ਸੀ। ਇਸ ਤਰ੍ਹਾਂ ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ ‘ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ ਪਰ ਉਸ ਦਾ ਬਚਾਅ ਹੋ ਗਿਆ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ