ਜਸਬੀਰ ਸਿੰਘ ਦੇ ਮੋਬਾਇਲ ‘ਚੋਂ ਮਿਲੇ 150 ਪਾਕਿਸਤਾਨੀ ਨੰਬਰ, Youtuber ਜੋਤੀ ਨਾਲ ਵੀਡੀਓ ਕਰਕੇ ਰਡਾਰ ‘ਤੇ ਆਇਆ

tv9-punjabi
Updated On: 

05 Jun 2025 15:13 PM IST

ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੱਲ੍ਹ ਮੋਹਾਲੀ ਕੋਰਟ 'ਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਸ ਨੂੰ 3 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਜਸਬੀਰ ਸਿੰਘ ਰੋਪੜ ਦੇ ਮਹਲਾਂ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸਦੇ ਫ਼ੋਨ 'ਚੋਂ ਮਿਲੇ ਨੰਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ, ਸ਼ੱਕ ਹੈ ਕਿ ਇਹ ਨੰਬਰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਈ ਏਜੰਟਾਂ ਜਾਂ ਪਾਕਿਸਤਾਨੀ ਅਧਿਕਾਰੀਆਂ ਦੇ ਹੋ ਸਕਦੇ ਹਨ।

ਜਸਬੀਰ ਸਿੰਘ ਦੇ ਮੋਬਾਇਲ ਚੋਂ ਮਿਲੇ 150 ਪਾਕਿਸਤਾਨੀ ਨੰਬਰ, Youtuber ਜੋਤੀ ਨਾਲ ਵੀਡੀਓ ਕਰਕੇ ਰਡਾਰ ਤੇ ਆਇਆ

ਸ਼ੱਕੀ ਜਾਸੂਸ ਜਸਬੀਰ ਸਿੰਘ ਦੀ ਪੁਲਿਸ ਰਿਮਾਂਡ ਖ਼ਤਮ, ਅੱਜ ਮੋਹਾਲੀ ਕੋਰਟ 'ਚ ਪੇਸ਼ੀ, ਪੁਲਿਸ ਦੇ ਹੱਥ ਲੱਗੇ ਕਈ ਸਬੂਤ

Follow Us On

ਪੰਜਾਬ ‘ਚ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਆਰੋਪਾਂ ‘ਚ ਗ੍ਰਿਫ਼ਤਾਰ ਯੂਟਿਊਬਰ ਜਸਬੀਰ ਸਿੰਘ ਦੇ ਮੋਬਾਈਲ ‘ਚੋਂ 150 ਪਾਕਿਸਤਾਨੀ ਨੰਬਰ ਮਿਲੇ ਹਨ। ਇੰਨਾਂ ਹੀ ਨਹੀਂ ਉਸਦੇ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨਾਲ ਵੀ ਕੁਨੈਕਸ਼ਨ ਮਿਲੇ ਹਨ। ਯੂਟਿਊਬ ‘ਤੇ ਅਪਲੋਡ ਇੱਕ ਵੀਡੀਓ ‘ਚ ਜਸਬੀਰ ਸਿੰਘ, ਜੋਤੀ ਮਲਹੋਤਰਾ ਦੇ ਨਾਲ ਸ਼ਾਪਿੰਗ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।

ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੱਲ੍ਹ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਸ ਨੂੰ 3 ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਜਸਬੀਰ ਸਿੰਘ ਰੋਪੜ ਦੇ ਮਹਲਾਂ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸਦੇ ਫ਼ੋਨ ‘ਚੋਂ ਮਿਲੇ ਨੰਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ, ਸ਼ੱਕ ਹੈ ਕਿ ਇਹ ਨੰਬਰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਈ ਏਜੰਟਾਂ ਜਾਂ ਪਾਕਿਸਤਾਨੀ ਅਧਿਕਾਰੀਆਂ ਦੇ ਹੋ ਸਕਦੇ ਹਨ।

ਜੋਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀਡੀਓ ਆਈ ਸਾਹਮਣੇ

ਯੂਟਿਊਬਰ ਜੋਤੀ ਮਲਹੋਤਰਾ ਦੀ 16 ਮਈ ਨੂੰ ਗ੍ਰਿਫਤਾਰੀ ਹੋਈ ਸੀ। ਇਸ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ, ਜਿਸ ‘ਚ ਜਸਬੀਰ ਸਿੰਘ ਜੋਤੀ ਨਾਲ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਤੋਂ ਬਾਅਦ ਉਹ ਪੁਲਿਸ ਦੀ ਰਡਾਰ ‘ਤੇ ਆ ਗਿਆ। ਜਸਬੀਰ ਸਿੰਘ ਦੇ ਵਕੀਲ ਨੇ ਖੁੱਦ ਮੀਡੀਆ ਨੂੰ ਦੱਸਿਆ ਕਿ 17 ਮਈ ਨੂੰ ਜੋਤੀ ਦੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਪੁਲਿਸ ਨੇ ਉਸ ਨੂੰ ਤਲਬ ਕਰ ਦਿੱਤਾ ਸੀ। ਉਹ ਲਗਾਤਾਰ ਪੁਲਿਸ ਦੇ ਸਾਹਮਣੇ ਪੇਸ਼ ਹੋ ਰਿਹਾ ਸੀ ਤੇ ਉਸਨੇ ਪੁਲਿਸ ਨਾਲ ਪੂਰਾ ਸਹਿਯੋਗ ਕੀਤਾ। ਜਸਬੀਰ ਸਿੰਘ ਦੇ ਬੈਂਕ ਖ਼ਾਤਿਆਂ ਦੀ ਡਿਟੇਲ ਵੀ ਪੁਲਿਸ ਦੇ ਕੋਲ ਹੈ।

ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਹੈ ਜਸਬੀਰ ਸਿੰਘ

ਜਾਣਕਾਰੀ ਮੁਤਾਬਕ, ਜਸਬੀਰ ਤਿੰਨ ਵਾਰ (2020, 2021, 2024) ਪਾਕਿਸਤਾਨ ਜਾ ਚੁੱਕਾ ਹੈ। ਉਸ ਦੇ ਇਲੈਕਟ੍ਰਾਨਿਕ ਡਿਵਾਈਸਾਂ ਦੀ ਵੀ ਖੋਜ ਕੀਤੀ ਗਈ ਹੈ। ਉਸ ਦੇ ਮੋਬਾਈਲ ਤੋਂ ਕਈ ਪਾਕਿਸਤਾਨੀ ਨੰਬਰ ਮਿਲੇ ਹਨ। ਉਹ ਪਾਕਿਸਤਾਨ ਦੂਤਾਵਾਸ ਦੇ ਇੱਕ ਕਰਮਚਾਰੀ ਦਾਨਿਸ਼ ਦੇ ਸੱਦੇ ਤੇ ਪਾਕਿਸਤਾਨ ਰਾਸ਼ਟਰੀ ਦਿਵਸ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਸੀ, ਜੋ ਕਿ ਦਿੱਲੀ ਪਾਕਿਸਤਾਨੀ ਦੂਤਾਵਾਸ ਵਿੱਚ ਆਯੋਜਿਤ ਕੀਤਾ ਗਿਆ ਸੀ। ਭਾਰਤ ਵਿੱਚ ਰਹਿੰਦਿਆਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਕਈ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਮੰਗਲਵਾਰ ਨੂੰ ਪੰਜਾਬ ਦੇ ਤਰਨਤਾਰਨ ਇਲਾਕੇ ਤੋਂ ਗਗਨਦੀਪ ਸਿੰਘ ਉਰਫ਼ ਗਗਨ ਨੂੰ ਗ੍ਰਿਫ਼ਤਾਰ ਕੀਤਾ। ਇਸ ਦੇ ਨਾਲ ਹੀ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ੀ ਸ਼ਕੂਰ ਖਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।