ਪੰਜਾਬ ਪੁਲਿਸ.
ਜਲੰਧਰ ਨਿਊਜ: ਜਲੰਧਰ ਲੋਕ ਸਭਾ ਜਿਮਨੀ ਦੀ ਤਰੀਕ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਇਥੇ ਪੰਜਾਬ ਪੁਲਿਸ ਦੇ ਕਈ ਵੱਡੇ
ਪੁਲਿਸ ਅਧਿਕਾਰੀਆਂ ਦੇ ਤਬਾਦਲੇ (Transfer of Police Officers) ਕੀਤੇ ਗਏ ਹਨ। ਜਲੰਧਰ ਦੇ ਐਸਐਸਪੀ-ਡੀਸੀਪੀ ਸਮੇਤ 9 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਬਦੀਲ ਕੀਤੇ ਗਏ ਡੀਐਸਪੀਜ ਅਤੇ ਉਚ ਅਧਿਕਾਰੀਆਂ ਨੂੰ 30-03-2023 ਨੂੰ ਜੁਆਇੰਨ ਕਰਕੇ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ।
ਜਾਰੀ ਪੱਤਰ ਅਨੁਸਾਰ ਡੀ ਐਸ ਪੀ ਜਲੰਧਰ ਹਰਪ੍ਰੀਤ ਸਿੰਘ ਨੂੰ ਤਬਦੀਲ ਕਰਕੇ ਕਪੂਰਥਲਾ, ਡੀ ਐਸ ਪੀ ਕਪੂਰਥਲਾ ਸਵਿੰਦਰਪਾਲ ਸਿੰਘ ਨੂੰ ਬਦਲੀ ਕਰਕੇ ਜਲੰਧਰ, ਡੀ ਐਸ ਪੀ ਜਲੰਧਰ ਪ੍ਰੇਮ ਕੁਮਾਰ ਨੂੰ ਐਸ ਬੀ ਐਸ ਨਗਰ, ਡੀ ਐਸ ਪੀ ਐਸ ਬੀ ਐਸ ਨਗਰ ਹਰਪ੍ਰੀਤ ਸਿੰਘ ਨੂੰ ਤਬਦੀਲ ਕਰਕੇ ਜਲੰਧਰ ਕੈਂਟ ਜਦਕਿ ਜਲੰਧਰ ਕੈਂਟ ਦੇ ਡੀ ਐਸ ਪੀ ਬਬਨਦੀਪ ਸਿੰਘ ਨੂੰ ਸੁਲਤਾਨਪੁਰ ਲੋਧੀ ਕਪੂਰਥਲਾ ਤਬਦੀਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਕਪੂਰਥਲਾ ਤੋਂ ਡੀ ਐਸ ਪੀ ਸੁਖਵਿੰਦਰ ਸਿੰਘ ਨੂੰ ਕਪੂਰਥਲਾ ਵਿਖੇ, ਕੰਟਰੋਲ ਰੂਮ ਸੰਗਰੂਰ ਤੋਂ ਡੀ ਐਸ ਪੀ ਦੀਪਕ ਰਾਏ ਨੂੰ ਸੰਗਰੂਰ ਹੈਡਕੁਆਟਰ ਅਤੇ ਸੰਗਰੂਰ ਹੈਡਕੁਆਟਰ ਦੇ ਮੌਜੂਦਾ ਡੀ ਐਸ ਪੀ ਰੁਪਿੰਦਰ ਕੌਰ ਨੂੰ ਤਬਦੀਲ ਕਰਕੇ ਜਲੰਧਰ ਰੂਰਲ ਵਿਖੇ ਤਬਦੀਲ ਕੀਤਾ ਗਿਆ ਹੈ।
ਵੋਖੋ ਪੂਰੀ ਲਿਸਟ…

ਜਿਨ੍ਹਾਂ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਚ ਜਲੰਧਰ ਦੇ ਐਸਐਸਪੀ ਵੀ ਸ਼ਾਮਲ ਹਨ।ਜਲੰਧਰ ਦਿਹਾਤੀ ਦੇ ਐਸਐਸਪੀ ਸਵਰਨਦੀਪ ਸਿੰਘ ਦੀ ਥਾਂ ਮੁਖਵਿੰਦਰ ਸਿੰਘ ਨੂੰ ਲਾਇਆ ਗਿਆ ਹੈ। ਨੌਂ ਵਿਚੋਂ ਛੇ ਪੁਲਿਸ ਅਧਿਕਾਰੀਆਂ ਨੂੰ ਜਲੰਧਰ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਹੈ। ਜਲੰਧਰ ਦੇ ਡੀਸੀਪੀ ਜਸਕਿਰਨ ਤੇਜ ਸਿੰਘ ਤੇਜਾ ਨੂੰ ਵੀ ਟ੍ਰਾਂਸਫਰ ਕੀਤਾ ਗਿਆ ਹੈ।
ਆਈਪੀਐਸ ਅਧਿਕਾਰੀ ਦੇ ਵੀ ਕੀਤੇ ਗੲ ਤਬਾਦਲੇ
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਉਚ ਪੁਲੀਸ ਅਧਿਕਾਰੀਆਂ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ ਹਨ। ਆਈ ਪੀ ਐਸ ਅਧਿਕਾਰੀ ਵਤਸਲਾ ਗੁਪਤਾ ਨੂੰ ਜਲੰਧਰ ਤੋਂ ਅੰਮ੍ਰਿਤਸਰ ਵਿਖੇ ਤਬਦੀਲ ਕੀਤਾ ਗਿਆ ਹੈ। ਪੀ ਪੀ ਐਸ ਅਧਿਕਾਰੀ ਮੁਖਵਿੰਦਰ ਸਿੰਘ ਨੂੰ ਅਮ੍ਰਿਤਸਰ ਤੋਂ ਅੰਮ੍ਰਿਤਸਰ ਰੂਰਲ ਵਿਖੇ, ਪੀਪੀਐਸ ਅਧਿਕਾਰੀ ਮਨਜੀਤ ਕੌਰ ਨੁੰ ਜਲੰਧਰ ਰੂਰਲ ਤੋਂ ਬਦਲ ਕੇ ਕਪੂਰਥਲਾ ਵਿਖੇ ਲਗਾਇਆ ਗਿਆ ਹੈ।
ਪੀਪੀਐਸ ਅਧਿਕਾਰੀ ਜਗਜੀਤ ਸਿੰਘ ਸਰੋਇਆ ਨੂੰ ਜਲੰਧਰ ਤੋਂ ਤਬਦੀਲ ਕਰਕੇ ਗੁਰਦਾਸਪੁਰ, ਪੀ ਪੀ ਐਸ ਅਧਿਕਾਰੀ ਸਰਬਜੀਤ ਸਿੰਘ ਨੂੰ ਜਲੰਧਰ ਰੂਰਲ ਤੋਂ ਤਬਦੀਲ ਕਰਕੇ ਹੋਸ਼ਿਆਰਪੁਰ, ਪੀਪੀਐਸ ਅਧਿਕਾਰੀ ਮਨਪ੍ਰੀਤ ਸਿੰਘ ਨੂੰ ਹੋਸ਼ਿਆਰਪੁਰ ਤੋਂ ਜਲੰਧਰ ਰੂਰਲ, ਪੀ ਪੀ ਐਸ ਅਧਿਕਾਰੀ ਰਵਚਰਨ ਸਿੰਘ ਨੂੰ ਲੁਧਿਆਣਾ ਤੋਂ ਜਲੰਧਰ ਹੈਡਕੁਆਟਰ ਅਤੇ ਪੀ ਪੀ ਐਸ ਅਧਿਕਾਰੀ ਜਸਕਿਰਨਜੀਤ ਸਿੰਘ ਨੂੰ ਜਲੰਧਰ ਤੋਂ ਤਬਦੀਲ ਕਰਕੇ ਲੁਧਿਆਣਾ ਰੂਰਲ ਵਿਖੇ ਤਬਦੀਲ ਕੀਤਾ ਗਿਆ ਹੈ। ਤਬਦੀਲ ਕੀਤੇ ਗਏ ਅਧਿਕਾਰੀ ਅਤੇ ਹੋਰ ਪੁਲੀਸ ਅਫਸਰ ਨੂੰ ਤੁਰੰਤ ਪ੍ਰਭਾਵ ਹੇਠ ਆਪਣੀ ਤਬਦੀਲੀ ਦੀ ਥਾਂ ਤੇ ਜੁਆਇੰਨ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ