ਰੇਲਵੇ ਵਿਭਾਗ ਦਾ ਵੱਡਾ ਫੈਸਲਾ, ਜਲੰਧਰ ਤੋਂ ਚੱਲਣ ਵਾਲੀਆਂ ਟ੍ਰੇਨਾਂ ਹੁਣ ਲੁਧਿਆਣਾ ਨਹੀਂ ਢੰਡਾਰੀ ਕਲਾਂ ਰਕੁਣਗੀਆਂ | Trains running from Jalandhar will stop at Dhandari instead of Ludhiana. Punjabi news - TV9 Punjabi

Railway Department ਦਾ ਵੱਡਾ ਫੈਸਲਾ, ਜਲੰਧਰ ਤੋਂ ਚੱਲਣ ਵਾਲੀਆਂ ਟ੍ਰੇਨਾਂ ਹੁਣ ਲੁਧਿਆਣਾ ਨਹੀਂ ਢੰਡਾਰੀ ਕਲਾਂ ਰਕੁਣਗੀਆਂ

Published: 

10 Jun 2023 18:55 PM

ਇਸ ਸਮੇਂ ਰੇਲਵੇ ਵੱਲੋਂ ਜਲੰਧਰ ਕੈਂਟ, ਲੁਧਿਆਣਾ ਸਟੇਸ਼ਨ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਜਲੰਧਰ ਤੋਂ ਲੁਧਿਆਣਾ ਜਾਣ ਵਾਲੀਆਂ 11 ਟਰੇਨਾਂ ਨੂੰ 6 ਕਿਲੋਮੀਟਰ ਪਹਿਲਾਂ ਹੀ ਸਟਾਪੇਜ ਦਿੱਤਾ ਗਿਆ ਹੈ।

Railway Department ਦਾ ਵੱਡਾ ਫੈਸਲਾ, ਜਲੰਧਰ ਤੋਂ ਚੱਲਣ ਵਾਲੀਆਂ ਟ੍ਰੇਨਾਂ ਹੁਣ ਲੁਧਿਆਣਾ ਨਹੀਂ ਢੰਡਾਰੀ ਕਲਾਂ ਰਕੁਣਗੀਆਂ
Follow Us On

ਜਲੰਧਰ। ਪੰਜਾਬ ‘ਚ ਜਲੰਧਰ ਤੋਂ ਚੱਲਣ ਵਾਲੀਆਂ 11 ਟਰੇਨਾਂ ਦਾ ਸਟਾਪੇਜ 15 ਅਤੇ 20 ਜੂਨ ਤੋਂ ਬਾਅਦ ਲੁਧਿਆਣਾ ਸਟੇਸ਼ਨ ‘ਤੇ ਨਹੀਂ ਹੋਵੇਗਾ ਬਲਕਿ ਢੰਡਾਰੀ ਕਲਾਂ ਸਟੇਸ਼ਨ ਤੇ ਹੋਵੇਗਾ, ਕਿਉਂਕਿ ਲੁਧਿਆਣਾ (Ludhiana) ਸਟੇਸ਼ਨ ਦਾ ਮੁੜ ਵਿਕਾਸ ਕੀਤਾ ਜਾ ਰਿਹਾ ਹੈ, ਯਾਨੀ ਪੂਰੇ ਸਟੇਸ਼ਨ ਦਾ ਨਕਸ਼ਾ ਬਦਲਿਆ ਜਾ ਰਿਹਾ ਹੈ। ਰੇਲ ਗੱਡੀਆਂ ਚੱਲਣ ਕਾਰਨ ਕੰਮਕਾਜ ਪ੍ਰਭਾਵਿਤ ਨਾ ਹੋਵੇ ਅਤੇ ਮੁਸਾਫ਼ਰਾਂ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਫ਼ਿਰੋਜ਼ਪੁਰ ਡਵੀਜ਼ਨ ਨੇ ਜਲੰਧਰ ਤੋਂ ਲੁਧਿਆਣਾ ਵਾਇਆ ਦੂਜੇ ਰਾਜਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦਾ ਢੰਡਾਰੀ ਕਲਾਂ ਵਿਖੇ ਕੁਝ ਸਮੇਂ ਲਈ ਸਟਾਪੇਜ ਰੱਖਿਆ ਹੈ।

ਇਸ ਦੇ ਨਾਲ ਹੀ ਆਰਾਮ ਅਤੇ ਰਾਤ ਦੇ ਠਹਿਰਨ ਲਈ ਰਿਟਾਇਰਿੰਗ ਰੂਮ ਵਿੱਚ ਬੁਕਿੰਗ ਵੀ ਪੂਰੀ ਤਰ੍ਹਾਂ ਬੰਦ ਰਹੇਗੀ। ਸਟੇਸ਼ਨ ‘ਤੇ ਕੰਮ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ। ਜਲੰਧਰ ਕੈਂਟ (Jalandhar Cantt) ਸਟੇਸ਼ਨ ਤੋਂ ਬਾਅਦ ਹੁਣ 300 ਕਰੋੜ ਦਾ ਨਿਵੇਸ਼ ਕਰਕੇ ਜਲੰਧਰ ਸਿਟੀ ਸਟੇਸ਼ਨ ਦਾ ਨਕਸ਼ਾ ਬਦਲਿਆ ਜਾਵੇਗਾ। ਇਸ ਪ੍ਰੋਜੈਕਟ ਨੂੰ ਅਗਲੇ ਸਾਲ ਦੇ ਸ਼ੁਰੂ ਵਿੱਚ ਹਰੀ ਝੰਡੀ ਮਿਲ ਸਕਦੀ ਹੈ।

‘ਸਟੇਸ਼ਨਾਂ ਦਾ ਬਦਲਾਅ ਕਰਨ ਦਾ ਕੰਮ ਸ਼ੁਰੂ’

ਇਸ ਸਮੇਂ ਰੇਲਵੇ (Railway) ਵੱਲੋਂ ਜਲੰਧਰ ਕੈਂਟ, ਲੁਧਿਆਣਾ ਸਟੇਸ਼ਨ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਜਲੰਧਰ ਤੋਂ ਲੁਧਿਆਣਾ ਜਾਣ ਵਾਲੀਆਂ 11 ਟਰੇਨਾਂ ਨੂੰ 6 ਕਿਲੋਮੀਟਰ ਪਹਿਲਾਂ ਹੀ ਸਟਾਪੇਜ ਦਿੱਤਾ ਗਿਆ ਹੈ। ਫਿਰੋਜ਼ਪੁਰ ਡਵੀਜ਼ਨ ਕਰੋੜਾਂ ਰੁਪਏ ਦਾ ਨਿਵੇਸ਼ ਕਰਕੇ ਅੰਗਰੇਜ਼ਾਂ ਦੇ ਦੌਰ ਦੇ ਸਟੇਸ਼ਨਾਂ ਵਿੱਚ ਬਦਲਾਅ ਕਰਨ ਜਾ ਰਿਹਾ ਹੈ, ਜਿਸ ਵਿੱਚ ਯਾਤਰੀਆਂ ਦੀਆਂ ਸੁੱਖ-ਸਹੂਲਤਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ।

ਹਰ ਸਹੂਲਤ ਦਾ ਰੱਖਿਆ ਗਿਆ ਧਿਆਨ

ਯਾਤਰੀਆਂ ਦੇ ਬੈਠਣ, ਆਰਾਮ ਕਰਨ ਅਤੇ ਇੰਤਜ਼ਾਰ ਕਰਨ ਤੋਂ ਲੈ ਕੇ ਹਰ ਇਕ ਸਹੂਲਤ ਦਾ ਧਿਆਨ ਰੱਖਿਆ ਗਿਆ ਹੈ। ਇਕ ਤਰ੍ਹਾਂ ਨਾਲ ਸਟੇਸ਼ਨ ‘ਤੇ ਦਾਖਲ ਹੁੰਦੇ ਹੀ ਤੁਹਾਨੂੰ ਰਾਹਤ ਮਿਲੇਗੀ। ਕਿਉਂਕਿ ਸਟੇਸ਼ਨਾਂ ‘ਤੇ ਹਵਾਦਾਰੀ ਅਤੇ ਸਾਫ਼ ਪਾਣੀ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਹੋਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version