Sushil Kumar Rinku ਨੂੰ ਮਿਲਿਆ ਜਿੱਤ ਦਾ ਸਰਟੀਫਿਕੇਟ, 58691 ਵੋਟਾਂ ਦੇ ਫਕਰ ਨਾਲ ਬਾਜੀ ਮਾਰੀ
ਆਮ ਆਦਮੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਦੀ ਜਿੱਤ ਨੇ ਵਿਰੋਧੀਆਂ ਲਈ 2024 ਦਾ ਰਾਹ ਔਖਾ ਕਰ ਦਿੱਤਾ ਹੈ। ਪਾਰਟੀ ਨੇ ਜਲੰਧਰ ਜ਼ਿਮਨੀ ਚੋਣ ਜਿੱਤਣ ਲਈ ਪੂਰੀ ਵਾਹ ਲਗਾ ਦਿੱਤੀ ਸੀ। ਜਿਸ ਕਾਰਨ ਸੁਸ਼ੀਲ ਕੁਮਾਰ ਰਿੰਕੂ ਕੁੱਲ 302279 ਵੋਟਾਂ ਲੈ 58691 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ।
ਜਲੰਧਰ। ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 10 ਮਈ ਨੂੰ ਪਈਆਂ ਵੋਟਾਂ ਦੀ ਅੱਜ ਇਥੇ ਹੋਈ ਗਿਣਤੀ ਦੌਰਾਨ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 302279 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 243588 ਵੋਟਾਂ ਮਿਲੀਆਂ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਡਾ.ਸੁਖਵਿੰਦਰ ਸੁੱਖੀ (Dr. Sukhwinder Sukhi) ਨੂੰ 158445 ਅਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ 134800 ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੁੂੰ 20366 ਵੋਟਾਂ ਪ੍ਰਾਪਤ ਹੋਈਆਂ। ਨੋਟਾ ਨੂੰ 6661 ਵੋਟਾਂ ਮਿਲੀਆਂ।
ਜਲੰਧਰ (Jalandhar) ਡਿਪਟੀ ਕਮਸ਼ਨਰ ਅਫ਼ਸਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 58691 ਵੋਟਾਂ ਨਾਲ ਜੇਤੂ ਰਹੇ ਜਿਨ੍ਹਾਂ ਨੂੰ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੇ ਜੇਤੂ ਸਰਟੀਫਿਕੇਟ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੁੱਲ ਪ੍ਰਾਪਤ ਹੋਏ 540 ਪੋਸਟਲ ਬੈਲਟ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 182, ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 138, ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ 94 ਅਤੇ ਅਕਾਲੀ-ਬਸਪਾ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੂੰ 91 ਪੋਸਟਲ ਮਿਲੇ।
ਪੰਜਾਬ ਵਿੱਚ ਵੀ ਵਧਿਆ ‘ਆਪ’ ਦਾ ਆਧਾਰ
ਜਦੋਂ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਹੈ ਸੂਬੇ ਵਿੱਚ ਵੀ ਉਸਦਾ ਆਧਾਰ ਵੱਧ ਗਿਆ ਹੈ ਉਸਦੀ ਹੀ ਉਦਾਹਰਣ ਹੈ ਜਲੰਧਰ ਜਿਮਨੀ ਚੋਣ ਵਿੱਚ ਆਪ ਦੀ ਸ਼ਾਨਦਾਰ ਜਿੱਤ ਹੋਣ। ਪੰਜਾਬ ਵਿੱਚ ਸਰਕਾਰ ਬਣਦੇ ਹੀ ਆਪ ਨੇ ਜਿਹੜੇ ਵਾਅਦੇ ਕੀਤੇ ਹਨ ਉਹ ਕਾਫੀ ਹੱਦ ਤੱਕ ਪੂਰੇ ਕਰ ਦਿੱਤੇ ਹਨ। ਜਿਵੇਂ 300 ਯੂਨਿਟ ਮੁਫਤ ਬਿਜਲੀ, ਮੁਹੱਲ ਕਲੀਨਿਕ ਅਤੇ ਰੇਤ ਦੇ ਭਾਅ ਘੱਟ ਕਰਨਾ ਸ਼ਾਮਿਲ ਹੈ। ਇਸ ਤੋਂ ਇਲਾਪਾ ਭ੍ਰਿਸ਼ਟਾਚਾਰ ਤੇ ਵੀ ਆਪ ਨੇ ਪੰਜਾਬ ਵਿੱਚ ਚੰਗਾ ਕੰਮ ਕੀਤਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ