SAD ਨੇ ਜਲੰਧਰ ਉਪ-ਚੋਣ ਲਈ ਡਾ: ਸੁਖਵਿੰਦਰ ਸੁੱਖੀ ਨੂੰ ਬਣਆਇਆ ਉਮੀਦਵਾਰ,10 ਮਈ ਨੂੰ ਵੋਟਾਂ ਪੈਣਗੀਆਂ

Published: 12 Apr 2023 17:20 PM

ਸ਼੍ਰੋਮਣੀ ਅਕਾਲੀ ਦਲ ਨੇ ਬੰਗਾ ਤੋਂ ਪਾਰਟੀ ਦੇ ਵਿਧਾਇਕ ਡਾ: ਸੁਖਵਿੰਦਰ ਸੁੱਖੀ ਨੂੰ ਲੋਕ ਸਭਾ ਉਪ ਚੋਣ ਲਈ ਆਪਣੇ ਉਮੀਦਵਾਰ ਵਜੋਂ ਐਲਾਨ ਕੀਤਾ ਹੈ। ਡਾ.ਸੁਖਵਿੰਦਰ ਹਲਕੇ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਪਿਛਲੀ ਲੋਕ ਸਭਾ ਵਿੱਚ ਵੀ ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ।ਹਾਲਾਂਕਿ ਇਸ ਤੋਂ ਪਹਿਲਾਂ ਵੀ ਚਰਚਾ ਸੀ ਕਿ ਪਾਰਟੀ ਦੇ ਸਾਬਕਾ ਸੀਨੀਅਰ ਆਗੂ ਸਰਵਣ ਸਿੰਘ ਫਿਲੌਰ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਸਰਵਣ ਸਿੰਘ ਫਿਲੌਰ ਨੇ 2016 ਵਿੱਚ ਪਾਰਟੀ ਛੱਡ ਦਿੱਤੀ ਸੀ ਅਤੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਵਿੱਚ ਸ਼ਾਮਲ ਹਨ।

ਚੋਣ ਕਮਿਸ਼ਨ ਦੇ ਐਲਾਨ ਮੁਤਾਬਕ ਜਲੰਧਰ ਚੋਣਾਂ ਲਈ 10 ਮਈ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਵੋਟਾਂ ਦੀ ਗਿਣਤੀ ਦੀ ਤਰੀਕ 13 ਮਈ ਤੈਅ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਜਲੰਧਰ ਦੀ ਸੀਟ ‘ਤੇ ਕਿਸ ਦਾ ਕਬਜ਼ਾ ਹੋਵੇਗਾ। ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਭਾਰਤ ਜੋੜੋ ਯਾਤਰਾ ਦੌਰਾਨ ਬੀਮਾਰ ਹੋ ਗਏ ਸਨ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਇਸ ਕਾਰਨ ਇਸ ਸੀਟ ‘ਤੇ ਉਪ ਚੋਣ ਕਰਵਾਉਣੀ ਜ਼ਰੂਰੀ ਸੀ।

ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ਲਈ ਕਾਂਗਰਸ ਨੇ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਿੱਤੀ ਹੈ। ਪਾਰਟੀ ਨੇ ਨਵੇਂ ਉਮੀਦਵਾਰ ‘ਤੇ ਭਰੋਸਾ ਕਰਨ ਨਾਲੋਂ ਪੁਰਾਣੇ ‘ਤੇ ਭਰੋਸਾ ਕਰਨ ਦੀ ਰਣਨੀਤੀ ਅਪਣਾਈ ਹੈ। ਦਰਅਸਲ, ਕਾਂਗਰਸ ਪਾਰਟੀ ਦਾ ਚੌਧਰੀ ਪਰਿਵਾਰ ਨਾਲ ਪੁਰਾਣਾ ਰਿਸ਼ਤਾ ਹੈ। ਜਿਸ ਕਾਰਨ ਪਾਰਟੀ ਨੇ ਉਹ ਰਿਸ਼ਤਾ ਕਾਇਮ ਰੱਖਿਆ।

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ‘ਚੋਂ ਕੱਢੇ ਗਏ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਹੈ। ਪੰਜਾਬ ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਸੁਸ਼ੀਲ ਕੁਮਾਰ ਰਿੰਕੂ ਨੂੰ ਬੀਤੇ ਬੁੱਧਵਾਰ ਨੂੰ ਪਾਰਟੀ ‘ਚੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ ਮੌਕਾ ਮਿਲਦੇ ਹੀ ਉਹ ‘ਆਪ’ ‘ਚ ਸ਼ਾਮਲ ਹੋ ਗਏ ਅਤੇ ਨਾਲ ਹੀ ਟਿਕਟ ਵੀ ਮਿਲ ਗਈ।

ਹਾਲਾਂਕਿ ਭਾਜਪਾ ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਪਾਰਟੀ ਵੱਲੋਂ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਤੱਕ ਪਹੁੰਚ ਕਰਨ ਲਈ ਵੱਖ-ਵੱਖ ਜਥੇਬੰਦਕ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇੱਕ ਵਾਰ ਸੰਸਦੀ ਬੋਰਡ ਉਮੀਦਵਾਰ ਦੇ ਨਾਮ ਨੂੰ ਕਲੀਅਰ ਕਰ ਦਿੰਦਾ ਹੈ, ਅਸੀਂ ਮੁਹਿੰਮ ਤੇਜ਼ ਕਰ ਦੇਵਾਂਗੇ।

ਜਾਲੰਧਰ ਉਪਚੁਨਾਵ ਤੇ ਆਪ, ਬੀਜੇਪੀ, ਸ਼ਿਰੋਮਣੀ ਦੀ ਸਾਖ ਦਾਵ ਤੇ ਲੱਗੀ ਹੋਈ ਹੈ। ਇਸ ਚੋਣ ਵਿਚ ਸੱਤਾਧਾਰੀ ‘ਆਪ’ ਦੀ ਸਾਖ ਦਾਅ ‘ਤੇ ਇਸ ਕਰਕੇ ਹੈ ਪਿਛਲੇ ਸਾਲ ਸੰਗਰੂਰ ਲੋਕ ਸਭਾ ਸੀਟ ‘ਤੇ ਹੋਈ ਉਪ ਚੋਣ ‘ਚ ਉਹ ਹਾਰ ਗਈ ਸੀ। ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਸੀਟ ਤੋਂ ਸੰਸਦ ਮੈਂਬਰ ਸਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਸੀਟ ਤੋਂ ਜ਼ਿਮਨੀ ਚੋਣ ਜਿੱਤ ਲਈ ਹੈ। ਇਹ ਸੀਟ ਹਾਰਨ ਤੋਂ ਬਾਅਦ ‘ਆਪ’ ਦੀ ਲੋਕ ਸਭਾ ‘ਚ ਮੌਜੂਦਗੀ ਜ਼ੀਰੋ ਹੋ ਗਈ ਸੀ।ਇਸ ਦੇ ਨਾਲ ਪੰਜਾਬ ਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਲਈ ਇਹ ਉਪਚੁਨਾਵ ਭਵਿੱਖ ਦੀ ਰੂਪਰੇਖਾ ਤੈਅ ਕਰੇਗਾ ਤੇ ਆਪਣੀ ਬਚੀ-ਕੁਚੀ ਸਾਖ ਨੂੰ ਬਚਾਉਣ ਲਈ ਸ਼ਿਅਦ ਨੇ ਬਸਪਾ ਨਾਲ ਗਠਬੰਧਨ ਕੀਤਾ ਹੈ, ਤੇ ਜਾਲੰਧਰ ਤੋਂ ਜਿਤ ਹਾਸਲ ਕਰਨਾ ਸ਼ਿਅਦ ਨੂੰ ਮੁੱੜ ਸੱਤਾ ਵਿੱਚ ਵਾਪਸੀ ਕਰਵਾ ਸਕਦਾ ਹੈ

Follow Us On