ਜਲੰਧਰ ‘ਚ 45 ਘੰਟਿਆ ਬਾਅਦ ਕੱਢੀ ਗਈ ਮਜ਼ਦੂਰ ਦੀ ਲਾਸ਼, 80 ਫੁੱਟ ਡੂੰਘੇ ਬੋਰਵੈੱਲ ‘ਚ ਮਿੱਟੀ ਹੇਠ ਦੱਬ ਗਿਆ ਸੀ ਸੁਰੇਸ਼
ਜਲੰਧਰ ਦੇ ਕਰਤਾਰਪੁਰ ਵਿਖੇ ਡੂੰਘੇ ਬੋਰਵੈੱਲ ਵਿੱਚ ਮਜ਼ਦੂਰ ਸੁਰੇਸ਼ ਫੱਸ ਗਿਆ ਸੀ। ਉਹ ਲਗਾਤਾਰ 45 ਘੰਟਿਆਂ ਤੱਰ ਰੇਤ ਹੇਠਾਂ ਦੱਬਿਆ ਰਿਹਾ। ਐਨਡੀਆਰਐਫ ਨੇ ਲਗਾਤਾਰ ਰੈਸਕਿਊ ਆਪ੍ਰੇਸ਼ਨ ਚਲਾਇਆ, ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ।
ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ ਦੇ ਕੰਮ ਦੌਰਾਨ ਕਰਤਾਰਪੁਰ ਦੇ ਪਿੰਡ ਬਸਰਾਮਪੁਰ ਵਿੱਚ 80 ਫੁੱਟ ਡੂੰਘੇ ਬੋਰਵੈੱਲ (Borewell) ਵਿੱਚ ਦੱਬੇ ਮਕੈਨਿਕ ਸੁਰੇਸ਼ ਦੀ ਲਾਸ਼ ਨੂੰ 45 ਘੰਟਿਆਂ ਬਾਅਦ NDRF ਦੀ ਟੀਮ ਨੇ ਕੱਢ ਲਿਆ ਹੈ। ਸੁਰੇਸ਼ ਦਾ ਗੱਲ ਗਿਆ ਸੀ। NHAI ਅਤੇ NDRF ਦੀ ਟੀਮ ਨੇ ਉਸ ਨੂੰ ਕੱਢਣ ਤੋਂ ਬਾਅਦ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।
52 ਸਾਲਾ ਸੁਰੇਸ਼ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਬਚਾਅ ਕਾਰਜਾਂ ਵਿੱਚ ਸਭ ਤੋਂ ਵੱਡੀ ਦਿੱਕਤ ਇਸ ਦੇ ਨਾਲ ਬਣੇ ਤਲਾਅ ਕਾਰਨ ਆ ਰਹੀ ਸੀ। NDRF ਦੀਆਂ ਟੀਮਾਂ ਨੇ 50 ਫੁੱਟ ਤੱਕ ਖੁਦਾਈ ਕੀਤੀ ਸੀ ਪਰ ਤਲਾਅ ਹੋਣ ਕਾਰਨ ਇਸ ਦੇ ਆਲੇ-ਦੁਆਲੇ ਦੀ ਮਿੱਟੀ ਬਹੁਤ ਨਰਮ ਹੈ, ਇਸ ਲਈ ਖੁਦਾਈ ਦੌਰਾਨ ਵਾਰ-ਵਾਰ ਖਿਸਕ ਰਹੀ ਸੀ। ਜਿਸ ਕਾਰਨ ਟੀਮ ਨੂੰ ਬਚਾਅ ਕਾਰਜ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਵਿੱਚ ਕਾਫੀ ਸਮਾਂ ਲੱਗ ਗਿਆ।
ਮੌਕੇ ‘ਤੇ 5 ਜੇਸੀਬੀ ਮਸ਼ੀਨਾਂ ਲਗਾਤਾਰ ਮਿੱਟੀ ਕੱਢ ਰਹੀਆਂ ਸਨ। ਇੱਥੇ 150 ਟਿੱਪਰ ਮਿੱਟੀ ਕੱਢੀ ਗਈ ਹੈ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਸੁਰੇਸ਼ ਦੀ ਜਾਨ ਨਹੀਂ ਬਚਾਈ ਜਾ ਸਕੀ। ਜਿਸ ਆਕਸੀਜਨ ਸਿਲੰਡਰ ਨਾਲ ਸੁਰੇਸ਼ ਬੋਰ ਵਿੱਚ ਉਤਰਿਆ ਸੀ, ਉਸ ਦੀ ਲਾਈਫ ਸਿਰਫ਼ 18 ਘੰਟੇ ਹੀ ਸੀ।
ਰੈਸਕਿਊ ਆਪ੍ਰੇਸ਼ਨ ਚ ਆਈਆਂ ਮੁਸ਼ਕੱਲਾਂ
ਜਲੰਧਰ ਦੇ ਏਡੀਸੀ ਜਸਵੀਰ ਸਿੰਘ ਨੇ ਦੱਸਿਆ ਕਿ 45 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਸੁਰੇਸ਼ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਹੈ। 50 ਫੁੱਟ ਪੁੱਟਣ ਤੋਂ ਬਾਅਦ ਮਿੱਟੀ ਬਹੁਤ ਨਰਮ ਸੀ। ਉਹ ਵਾਰ-ਵਾਰ ਫਿਸਲ ਰਹੀ ਸੀ, ਜਿਸ ਕਾਰਨ ਬਚਾਅ ਟੀਮਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਤਵਾਰ ਰਾਤ ਨੂੰ ਇੱਥੇ ਫਿਰ ਤੋਂ ਮਿੱਟੀ ਖਿਸਕ ਗਈ ਸੀ।
ਇਹ ਵੀ ਪੜ੍ਹੋ
ਟੀਮ ਨੂੰ ਬਦਲਣੀ ਪਈ ਰਣਨੀਤੀ
ਬਚਾਅ ਸਥਾਨ ਦੇ ਨਾਲ ਹੀ ਪੁਰਾਣਾ ਛੱਪੜ ਹੋਣ ਕਾਰਨ ਐਨਡੀਆਰਐਫ ਟੀਮ ਨੂੰ ਵਾਰ-ਵਾਰ ਆਪਣੀ ਰਣਨੀਤੀ ਬਦਲਣੀ ਪਈ। ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ NDRF ਦੀ ਟੀਮ ਦੇ ਸੁਰੇਸ਼ ਦੇ ਕੋਲ ਪਹੁੰਚਣ ਦੀ ਖਬਰ ਸੀ। ਇਸ ਤੋਂ ਬਾਅਦ ਮੌਕੇ ‘ਤੇ ਐਂਬੂਲੈਂਸ ਆਦਿ ਵੀ ਤਿਆਰ ਕੀਤੀ ਗਈ ਪਰ ਟੀਮ ਸੁਰੇਸ਼ ਤੱਕ ਨਹੀਂ ਪਹੁੰਚ ਸਕੀ। ਉਸ ਸਮੇਂ ਮਸ਼ੀਨ ਦੇ ਖਰਾਬ ਹੋਣ ਕਾਰਨ ਕਾਰਵਾਈ ਮੱਠੀ ਪੈ ਗਈ।
ਭਰਾ ਨੇ ਕਿਹਾ- ਤਕਨੀਕੀ ਮਾਹਿਰ ਨਹੀਂ ਸੀ, ਕਿਸਾਨ ਸੀ
ਸੁਰੇਸ਼ ਦੇ ਛੋਟੇ ਭਰਾ ਸਤਿਆਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਐਤਵਾਰ ਸਵੇਰੇ ਮਿਲੀ, ਜਿਸ ਤੋਂ ਬਾਅਦ ਉਹ ਤੁਰੰਤ ਜਲੰਧਰ ਪੁੱਜੇ। ਐਕਸਪ੍ਰੈਸਵੇਅ ‘ਤੇ ਕੰਮ ਕਰ ਰਹੀ ਕੰਪਨੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸਤਿਆਵਾਨ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਐਕਸਪ੍ਰੈਸ ਵੇਅ ਦਾ ਕੰਮ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਸੁਰੇਸ਼ ਨੂੰ ਤਕਨੀਕੀ ਮਾਹਿਰ ਦੱਸ ਰਹੇ ਹਨ ਜਦਕਿ ਉਹ ਪਿੰਡ ਵਿੱਚ ਖੇਤੀ ਕਰਦਾ ਸੀ। ਉਹ ਸਿਰਫ ਕੰਮ ਕਰਨ ਲਈ ਜਲੰਧਰ ਆਇਆ ਸੀ। ਉਸ ਨੂੰ ਮਸ਼ੀਨਾਂ ਦੀ ਮੁਰੰਮਤ ਜਾਂ ਹੋਰ ਕਿਸੇ ਚੀਜ਼ ਦਾ ਕੋਈ ਤਕਨੀਕੀ ਗਿਆਨ ਨਹੀਂ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ