ਜਲੰਧਰ ‘ਚ ਕਈ ਘੰਟਿਆਂ ਤੋਂ 50 ਤੋਂ 70 ਫੁੱਟ ਡੂੰਘੇ ਬੋਰਵੈੱਲ ‘ਚ ਫਸੇ ਇੰਜੀਨੀਅਰ ਦਾ NDRF ਵੱਲੋਂ ਰੈਸਕਿਉ ਜਾਰੀ

Updated On: 

13 Aug 2023 17:53 PM

ਕਰਤਾਰਪੁਰ ਵਿਖੇ ਡੂੰਘੇ ਬੋਰਵੈੱਲ ਵਿੱਚ ਇੱਕ ਮਜ਼ਦੂਰ ਫਸਿਆ ਹੋਇਆ ਹੈ। ਜਿਸ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਲਗਾਤਾਰ ਜਾਰੀ ਹਨ। ਜੰਮੂ-ਕਟੜਾ ਨੈਸ਼ਨਲ ਹਾਈਵੇਅ ਦੇ ਕੰਮ ਦੌਰਾਨ ਇਹ ਹਾਦਸਾ ਵਾਪਰਿਆ ਹੈ।

ਜਲੰਧਰ ਚ ਕਈ ਘੰਟਿਆਂ ਤੋਂ 50 ਤੋਂ 70 ਫੁੱਟ ਡੂੰਘੇ ਬੋਰਵੈੱਲ ਚ ਫਸੇ ਇੰਜੀਨੀਅਰ ਦਾ NDRF ਵੱਲੋਂ ਰੈਸਕਿਉ ਜਾਰੀ
Follow Us On

ਜਲੰਧਰ ਨਿਊਜ਼। ਜਲੰਧਰ ਦੇ ਕਰਤਾਰਪੁਰ ਵਿਖੇ ਡੂੰਘੇ ਬੋਰਵੈੱਲ ਵਿੱਚ ਇੱਕ ਮਜ਼ਦੂਰ ਫੱਸ ਗਿਆ ਹੈ। ਜੋ ਰੇਤ ਹੇਠਾਂ ਦੱਬਿਆ ਹੋਇਆ ਹੈ। ਦੱਸ ਦਈਏ ਕਿ ਜੰਮੂ-ਕਟੜਾ ਨੈਸ਼ਨਲ ਹਾਈਵੇਅ ਦਾ ਕੰਮ ਚੱਲ ਰਿਹਾ ਸੀ। ਜਿੱਥੇ ਇੱਕ ਮਜ਼ਦੂਰ ਬੋਰਵੈਲ ਵਿੱਚ ਡਿੱਗ ਗਿਆ। ਜਿਸ ਤੋਂ ਬਾਅਦ ਮਜ਼ਦੂਰ ਨੂੰ ਕੱਢਣ ਲਈ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ‘ਤੇ ਪਹੁੰਚੀ ਐਨ.ਡੀ.ਐਰ.ਐਫ ਦੀ ਟੀਮ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਬੋਰਵੈਲ 50 ਤੋਂ 70 ਫੁੱਟ ਡੁੰਘਾ ਦੱਸਿਆ ਜਾ ਰਿਹਾ ਹੈ। ਜਿੱਥੇ ਐਨ.ਡੀ.ਐਰ.ਐਫ ਦੀ ਟੀਮ ਜੇਸੀਬੀ ਦੀ ਮਦਦ ਨਾਲ ਮਜ਼ਦੂਰ ਨੂੰ ਕੱਢਣ ਵਿੱਚ ਲੱਗੀ ਹੋਈ ਹੈ।

ਡੂੰਘੇ ਬੋਰਵੈੱਲ ‘ਚ ਫਸਿਆ ਮਜ਼ਦੂਰ

ਡੂੰਘੇ ਬੋਰਵੈੱਲ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ 2 ਮਜ਼ਦੂਰ ਜਾਇਜ਼ਾ ਲੈਣ ਲਈ ਬੋਰਵੈੱਲ ਵਿੱਚ ਉੱਤਰੇ ਸਨ। ਪਰ ਇੱਕ ਮਜ਼ਦੂਰ ਸੁਰੱਖਿਅਤ ਵਾਪਿਸ ਆ ਜਾਂਦਾ ਹੈ ਅਤੇ ਦੂਸਰਾ ਮਜ਼ਦੂਰ ਸੁਰੇਸ਼ ਉਥੇ ਫੱਸ ਜਾਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਲੇ ਤੱਕ ਸੁਰੇਸ਼ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਪਾਈ ਹੈ।

ਡੂੰਘੇ ਬੋਰਵੈੱਲ ਵਿੱਚ ਡਿੱਗਿਆ ਸੀ ਫਤਿਵੀਰ ਸਿੰਘ

ਡੂੰਘੇ ਬੋਰਵੈੱਲ ਵਿੱਚ ਡਿੱਗਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਡਿੱਗੇ ਕਈ ਲੋਕਾਂ ਨੂੰ ਬੋਰਵੈੱਲ ਵਿੱਚੋਂ ਕੱਢ ਲਿਆ ਗਿਆ ਅਤੇ ਕਈਆਂ ਦੀ ਮੌਤ ਵੀ ਹੋ ਗਈ। ਜ਼ਿਕਯੋਗ ਹੈ ਕਿ 2019 ‘ਚ ਪੰਜਾਬ ਦੇ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ 2 ਸਾਲਾ ਫਤਿਹਵੀਰ ਸਿੰਘ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਜਿਸ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਉਸ ਨੂੰ ਬੱਚਾਇਆ ਨਾ ਸਕਿਆ। ਫਤਿਹਵੀਰ ਸਿੰਘ ਦੀ ਮੌਤ ਨੇ ਸਾਰੇ ਪੰਜਾਬ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ