Big News: ਲੁਧਿਆਣਾ ਦੇ ਬੱਦੋਵਾਲ ਦੇ ਸਰਕਾਰੀ ਸਕੂਲ ਦਾ ਲੈਂਟਰ ਡਿੱਗਿਆ, ਟੀਚਰ ਦੱਬੇ, ਇੱਕ ਦੀ ਮੌਤ, 3 ਜ਼ਖ਼ਮੀ

Updated On: 

23 Aug 2023 19:47 PM

School Roof Collapse: ਲੁਧਿਆਣਾ ਦੇ ਪਿੱਡ ਬੱਦੋਵਾਲ ਦੇ ਸਰਕਾਰੀ ਸਕੂਲਦੀ ਛੱਤ ਡਿੱਗਣ ਨਾਲ ਵੱਡਾ ਹਾਦਸਾ ਹੋ ਗਿਆ ਹੈ। ਇੱਕ ਅਧਿਆਪਕਾਂ ਦੀ ਮੌਤ ਤੋਂ ਬਾਅਦ ਸਕੂਲ ਨੂੰ ਹਰ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਐਨਡੀਆਰਐਫ ਟੀਮ ਬਚਾਅ ਕਾਰਜ ਚਲਾ ਰਹੀ ਹੈ।

Big News: ਲੁਧਿਆਣਾ ਦੇ ਬੱਦੋਵਾਲ ਦੇ ਸਰਕਾਰੀ ਸਕੂਲ ਦਾ ਲੈਂਟਰ ਡਿੱਗਿਆ, ਟੀਚਰ ਦੱਬੇ, ਇੱਕ ਦੀ ਮੌਤ, 3 ਜ਼ਖ਼ਮੀ
Follow Us On

ਲੁਧਿਆਣਾ ਦੇ ਬੱਦੋਵਾਲ ਦੇ ਸਰਕਾਰੀ ਸਮਾਰਟ ਸਕੂਲ ਵਿੱਚ ਲੈਂਟਰ ਡਿੱਗਣ ਨਾਲ ਇੱਕ ਅਧਿਆਪਕਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਵਿੰਦਰਪਾਲ ਕੌਰ ਵਜੋਂ ਹੋਈ ਹੈ। ਜਦਕਿ 3 ਅਧਿਆਪਕਾਂ ਨੂੰ ਬਚਾ ਲਿਆ ਗਿਆ ਹੈ। ਪ੍ਰਸ਼ਾਸਨਿਕ ਟੀਮ ਅਜੇ ਵੀ ਸਕੂਲ ਵਿੱਚ ਬਚਾਅ ਕਾਰਜ ਚਲਾ ਰਹੀ ਹੈ। ਕੁਝ ਹੋਰ ਲੋਕਾਂ ਦੇ ਵੀ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਟਵੀਟ ਕਰਕੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।

ਚਾਰੋ ਟੀਚਰਸ ਉਸ ਕਮਰੇ ਵਿੱਚ ਬੈਠੀਆਂ ਸਨ ਜਿੱਥੇ ਲੈਂਟਰ ਡਿੱਗਿਆ ਹੈ। ਉਨ੍ਹਾਂ ਨੇ ਜ਼ਖਮੀਆਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਸਮੇਂ ਬੱਚੇ ਵੀ ਸਕੂਲ ਵਿੱਚ ਮੌਜੂਦ ਸਨ। ਜ਼ਖ਼ਮੀ ਅਧਿਆਪਕਾਂ ਦੀ ਪਛਾਣ ਨਰਿੰਦਰ ਜੀਤ ਕੌਰ, ਇੰਦੂ ਰਾਣੀ ਅਤੇ ਸੁਰਜੀਤ ਕੌਰ ਵਜੋਂ ਹੋਈ ਹੈ।

ਹਾਦਸੇ ਤੋਂ ਤੁਰੰਤ ਬਾਅਦ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਐਨਡੀਆਰਐਫ ਟੀਮ ਨੂੰ ਸੂਚਿਤ ਕੀਤਾ। ਟੀਮ ਦੇ 18 ਲੋਕਾਂ ਨੇ ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਡੀਸੀ ਸੁਰਭੀ ਮਲਿਕ ਨੇ ਕਿਹਾ- ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ।

ਪਹਿਲਾਂ ਹੀ ਖਸਤਾ ਹਾਲਤ ਵਿੱਚ ਸੀ ਇਮਾਰਤ

ਦੱਸ ਦੇਈਏ ਕਿ ਇਸ ਸਕੂਲ ਦੀ ਇਮਾਰਤ ਪਹਿਲਾਂ ਵੀ ਖਸਤਾ ਹਾਲਤ ਵਿੱਚ ਸੀ। ਅੱਜ ਦੂਜੀ ਮੰਜ਼ਿਲ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਅਚਾਨਕ ਦੂਜੀ ਮੰਜ਼ਿਲ ਦਾ ਲੈਂਟਰ ਡਿੱਗ ਗਿਆ। ਜਿਸ ਦੇ ਦਬਾਅ ਹੇਠ ਪਹਿਲੀ ਮੰਜ਼ਿਲ ਵੀ ਡਿੱਗ ਗਈ। ਚੰਗੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਵਿਦਿਆਰਥੀ ਇਸ ਇਮਾਰਤ ਦੇ ਅੰਦਰ ਨਹੀਂ, ਇਸ ਤੋਂ ਥੋੜੀ ਦੂਰੀ ਤੇ ਸਨ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਖਬਰ ਲਿੱਖੇ ਜਾਣ ਤੱਕ ਥਾਣਾ ਮੁੱਲਾਂਪੁਰ ਸਮੇਤ ਦਿਹਾਤੀ ਪੁਲਿਸ ਮੌਕੇ ਤੇ ਮੌਜੂਦ ਸੀ।

ਮ੍ਰਿਤਕ ਅਧਿਆਪਕਾ ਦਾ ਨਾਂ ਰਵਿੰਦਰ ਕੌਰ

ਲੈਂਟਰ ਡਿੱਗਣ ਕਾਰਨ ਰਵਿੰਦਰ ਕੌਰ ਨਾਂ ਦੀ ਇਕ ਅਧਿਆਪਿਕਾ ਦੀ ਮੌਤ ਹੋ ਗਈ ਹੈ ਜਿਨ੍ਹਾਂ ਨੂੰ ਹਾਦਸੇ ਵਾਲੀ ਥਾਂ ਤੋਂ ਕੱਢਣ ਤੋਂ ਬਾਅਦ ਲੁਧਿਆਣਾ ਦੇ ਮੈਡੀਸਿਟੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਜਿੱਥੇ ਉਹਨਾਂ ਦੀ ਮੌਤ ਹੋ ਗਈ ਹੈ, ਜਦੋਂ ਕੇ ਬਾਕੀ ਦੋ ਅਧਿਆਪਕਾਂ ਦਾ ਇਲਾਜ ਮੈਡੀਸਿਟੀ ਹਸਪਤਾਲ ਵਿੱਚ ਚੱਲ ਰਿਹਾ ਹੈ ਜਦੋਂ ਕਿ ਇੱਕ ਅਧਿਆਪਕ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਅਧਿਆਪਕਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਐਸਡੀਐਮ ਪੱਛਮੀ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਜਿਸ ਸਕੂਲ ਤੋਂ ਬਦਲੀ ਹੋ ਕੇ ਅਧਿਆਪਕ ਬੱਦੋਵਾਲ ਆਈ ਸੀ ਉਸ ਸਕੂਲ ਦੇ ਪ੍ਰਿੰਸੀਪਲ ਨੇ ਵੀ ਦੁੱਖ ਜਾਹਿਰ ਕਰਦਿਆਂ ਕਿਹਾ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ।