Independence Day Special: ਕਰਤਾਰਪੁਰ ਦੇ ਜੰਗ-ਏ-ਆਜ਼ਾਦੀ ਮੈਮੋਰੀਅਲ ‘ਚ ਪਾਈਪ ਬੈਂਡ ਨੇ ਬੰਨ੍ਹਿਆ ਸਮਾਂ, ਵੇਖੋ ਤਸਵੀਰਾਂ

Updated On: 

15 Aug 2023 07:04 AM IST

Bagpiper Band Performance: ਫੌਜ ਦੀ ਬੈਂਡ ਟੀਮ ਵੱਲੋਂ ਹਰ ਸਾਲ ਸੁਤੰਤਰਤਾ ਅਤੇ ਗਣਤੰਤਰ ਦਿਹਾੜੇ ਮੌਕੇ ਬੈਗ ਪਾਈਪਰ ਬੈਂਡ ਪਰਫਾਰਮੈਂਸ ਦਿੰਦਾ ਹੈ। ਇਸ ਮਨਮੋਹਕ ਸੰਗੀਤ ਨੂੰ ਸੁਣਨ ਲਈ ਲੋਕ ਦੂਰ-ਦੂਰ ਤੋਂ ਪਹੁੰਚਦੇ ਹਨ।

Independence Day Special: ਕਰਤਾਰਪੁਰ ਦੇ ਜੰਗ-ਏ-ਆਜ਼ਾਦੀ ਮੈਮੋਰੀਅਲ ਚ ਪਾਈਪ ਬੈਂਡ ਨੇ ਬੰਨ੍ਹਿਆ ਸਮਾਂ, ਵੇਖੋ ਤਸਵੀਰਾਂ
Follow Us On

ਦੇਸ਼ ਦੀ ਆਜ਼ਾਦੀ ਦੇ 77ਵੇਂ ਸੁਤੰਤਰਤਾ ਦਿਵਸ (Independence Day) ਕਰਤਾਰਪੁਰ ਦੇ ਜੰਗ-ਏ-ਆਜ਼ਾਦੀ (Jung-E-Azad) ਮੈਮੋਰੀਅਲ ਵਿੱਚ ਪਾਈਪ ਬੈਂਡ ਨੇ ਮਧੁਰ ਧੁੰਨਾਂ ਨਾਲ ਸਮਾਂ ਬੰਨ੍ਹ ਦਿੱਤਾ। ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ, ਭਾਰਤੀ ਫੌਜ ਵੱਲੋਂ ਆਜ਼ਾਦੀ ਦੀ ਜੰਗ ਵਿੱਚ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਲਈ ਅੱਜ ਜੰਗ-ਏ-ਆਜ਼ਾਦੀ ਯਾਦਗਾਰ, ਕਰਤਾਰਪੁਰ ਵਿਖੇ ਇੱਕ ਬੈਂਡ ਡਿਸਪਲੇ ਦਾ ਆਯੋਜਨ ਕੀਤਾ ਗਿਆ।

ਇਹ ਖਾਸ ਸਮਾਗਮ, ਫੌਜ ਦੀ ਵਜਰਾ ਕੋਰ (Vajra Core) ਦੁਆਰਾ ਨੌਜਵਾਨਾਂ ਅਤੇ ਸਕੂਲੀ ਬੱਚਿਆਂ ਵਿੱਚ ਭਾਰਤੀ ਫੌਜ ਦੇ ਸੱਭਿਆਚਾਰ ਅਤੇ ਜੰਗ ਪ੍ਰੋਫਾਈਲ ਬਾਰੇ ਜਾਗਰੂਕਤਾ ਫੈਲਾਉਣ ਦਾ ਇੱਕ ਯਤਨ ਸੀ। ਇਸ ਸਮਾਗਮ ਵਿੱਚ ਭਾਰਤੀ ਫੌਜ ਦਾ ਇੱਕ ਰਸਮੀ ਪਾਈਪ ਬੈਂਡ ਡਿਸਪਲੇ ਕੀਤਾ ਗਿਆ। ਇਹ ਪ੍ਰਦਰਸ਼ਨ ਭਾਰਤੀ ਫੌਜ ਦੇ ਇੱਕ ਸਿਪਾਹੀ ਦੇ ਕੰਮ ਦੇ ਲੋਕਾਚਾਰ, ਸੱਭਿਆਚਾਰ, ਪਰੰਪਰਾ, ਉੱਚ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਚਰਿੱਤਰ ਦਾ ਪ੍ਰਤੀਕ ਹੈ।

ਇਸ ਪ੍ਰੋਗਰਾਮ ਨੇ ਸਕੂਲੀ ਬੱਚਿਆਂ ਸਮੇਤ ਨੌਜਵਾਨਾਂ ਨੂੰ ਫੌਜੀ ਸੇਵਾ ਨੂੰ ਆਪਣੇ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਇਸ ਸਮਾਗਮ ਵਿੱਚ ਹਿੱਸਾ ਲਿਆ। ਬੱਚਿਆਂ ਦੇ ਚੇਹਰਿਆਂ ਤੇ ਨਜ਼ਰ ਆ ਰਿਹਾ ਉਤਸ਼ਾਹ ਦੱਸ ਰਿਹਾ ਸੀ ਕਿ ਉਨ੍ਹਾਂ ਨੂੰ ਦੇਸ਼ ਦੇ ਆਜ਼ਾਦੀ ਘੁਲਾਟਿਆਂ ਬਾਰੇ ਜਾਣਕਾਰੀ ਹਾਸਿਲ ਕਰਕੇ ਕਿੰਨੀ ਖੁਸ਼ੀ ਹੋ ਰਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ