Independence day: ਗੁਰਦਾਸਪੁਰ ‘ਚ ਤਿਰੰਗੇ ਦਾ ਹੋਇਆ ਅਪਮਾਨ, S.D.M ਵੱਲੋਂ ਰੱਸੀ ਖਿੱਚਦੇ ਹੀ ਜ਼ਮੀਨ ‘ਤੇ ਡਿੱਗਿਆ ਰਾਸ਼ਟਰੀ ਝੰਡਾ

Updated On: 

16 Aug 2023 06:50 AM

ਐੱਸਡੀਐੱਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਿਰੰਗੇ ਨੂੰ ਲਹਿਰਾਉਣ ਲਈ 5 ਵਾਰ ਰਿਹਰਸਲ ਕੀਤੀ ਜਾ ਚੁੱਕੀ ਹੈ ਪਰ ਰਿਹਰਸਲ ਦੌਰਾਨ ਇਸ ਤਰ੍ਹਾਂ ਨਹੀਂ ਹੋਇਆਂ ਉਹਨਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

Independence day: ਗੁਰਦਾਸਪੁਰ ਚ ਤਿਰੰਗੇ ਦਾ ਹੋਇਆ ਅਪਮਾਨ, S.D.M ਵੱਲੋਂ ਰੱਸੀ ਖਿੱਚਦੇ ਹੀ ਜ਼ਮੀਨ ਤੇ ਡਿੱਗਿਆ ਰਾਸ਼ਟਰੀ ਝੰਡਾ
Follow Us On

ਗੁਰਦਾਸਪੁਰ। ਦੀਨਾਨਗਰ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਲਾਪਰਵਾਹੀ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਰਵਿੰਦਰ ਕੁਮਾਰ ਐਸਡੀਐੱਮ ਦੀਨਾਨਗਰ (Dinanagar) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕਰਨ ਲਈ ਪਹੁੰਚੇ ਤਾਂ ਜਦੋਂ ਉਹਨਾਂ ਨੇ ਝੰਡੇ ਦੀ ਰੱਸੀ ਨੂੰ ਖਿੱਚਿਆ ਤਾਂ ਤਿਰੰਗਾ ਜ਼ਮੀਨ ਤੇ ਡਿੱਗ ਪਿਆ। ਤਿਰੰਗਾ ਝੰਡਾ ਥੱਲੇ ਡਿੱਗਣ ਤੋਂ ਬਾਅਦ ਉੱਥੇ ਖੜੇ ਪੁਲਿਸ ਕਰਮਚਾਰੀਆਂ ਨੇ ਤਿਰੰਗੇ ਨੂੰ ਜਮੀਨ ਤੋਂ ਚੁੱਕ ਕੇ ਹੱਥ ਵਿੱਚ ਫੜ ਕੇ ਲਹਿਰਾਇਆ ਅਤੇ ਉਸ ਤੋਂ ਬਾਅਦ ਐੱਸਡੀਐਮ ਵੱਲੋਂ ਸਲਾਮੀ ਦਿੱਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਰੱਸੀ ਦਾ ਪ੍ਰਬੰਧ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਕੀਤਾ ਗਿਆ ਸੀ ਅਤੇ ਤਿਰੰਗੇ ਦਾ ਪ੍ਰਬੰਧ ਪੁਲਿਸ ਕਰਮਚਾਰੀਆਂ ਵੱਲੋਂ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਕਰਮਚਾਰੀਆਂ ਵਿੱਚ ਹੜਕੰਪ ਮੱਚ ਗਿਆ ਅਤੇ ਅਧਿਕਾਰੀਆਂ ਨੂੰ ਵੀ ਤਿਰੰਗੇ ਦੇ ਇਸ ਅਪਮਾਨ ਕਰਕੇ ਸ਼ਰਮਸਾਰ ਹੋਣਾ ਪਿਆ।

ਤਿਰੰਗੇ ਨੂੰ ਲਹਿਰਾਉਣ ਲਈ 5 ਵਾਰ ਹੋਈ ਰਿਹਰਸਲ-SDM

ਇਸ ਸਬੰਧੀ ਜਦੋਂ ਐਸਡੀਐੱਮ (SDM) ਦੀਨਾਨਗਰ ਅਰਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਿਰੰਗੇ ਨੂੰ ਲਹਿਰਾਉਣ ਲਈ 5 ਵਾਰ ਰਿਹਰਸਲ ਕੀਤੀ ਜਾ ਚੁੱਕੀ ਹੈ ਪਰ ਰਿਹਰਸਲ ਦੌਰਾਨ ਇਸ ਤਰ੍ਹਾਂ ਨਹੀਂ ਹੋਇਆਂ ਉਹਨਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਉਹਨਾਂ ਦਸਿਆ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਚਾਨਕ ਕੁੰਡੀ ਟੁੱਟਣ ਕਾਰਨ ਤਿਰੰਗਾ ਝੰਡਾ ਥੱਲੇ ਡਿੱਗਿਆ ਹੈ।

ਪਰ ਉਹਨਾਂ ਨੇ ਤਿਰੰਗੇ ਨੂੰ ਹੱਥ ਵਿੱਚ ਫੜ ਕੇ ਸਲਾਮੀ ਦਿੱਤੀ ਗਈ ਹੈ ਅਤੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤਿਰੰਗੇ ਝੰਡੇ ਨੂੰ ਪੂਰੇ ਸਨਮਾਨ ਦੇ ਨਾਲ ਉੱਪਰ ਲਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ ਜੇਕਰ ਕਿਸੇ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ