Canal overflow: ਦੀਨਾਨਗਰ ਅਧੀਨ ਆਉਂਦੀ ਮਜੀਠੀ ਨਹਿਰ ‘ਚ ਪਈ ਪਾੜ, 500 ਏਕੜ ਫਸਲ ਪਾਣੀ ‘ਚ ਡੁੱਬੀ, ਚਿੰਤਾ ‘ਚ ਕਿਸਾਨ
ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਸਨ ਕਿ ਨਹਿਰਾਂ ਦੀ ਸਫ਼ਾਈ ਕੀਤੀ ਜਾਵੇ ਪਰ ਦੀਨਾਨਗਰ ਦੇ ਅਧੀਨ ਆਉਂਦੀ ਮਜੀਠੀ ਨਹਿਰ ਦੀ ਸਫ਼ਾਈ ਨਾ ਹੋਣ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ। ਇਸ ਵਿੱਚ ਪਾੜ ਪੈਣ ਨਾਲ ਕਰੀਬ 500 ਏਕੜ ਫਸਲ ਪਾਣੀ 'ਚ ਡੁੱਬ ਗਈ ਹੈ।
ਗੁਰਦਾਸਪੁਰ। ਬੀਤੀ ਰਾਤ ਨੂੰ ਹੋਈ ਬਾਰਿਸ਼ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਇਸ ਬਾਰਿਸ਼ ਨੇ ਕਿਸਾਨਾਂ ਦਾ ਵੀ ਨੁਕਸਾਨ ਕੀਤਾ ਹੈ। ਜਿਲ੍ਹਾ ਗੁਰਦਾਸਪੁਰ (Gurdaspur) ਦੇ ਹਲਕਾ ਦੀਨਾਨਗਰ ਤੋ ਗੁਜਰਦੀ ਮਜੀਠੀ ਨਹਿਰ ਵਿਚ ਬਾਰਿਸ਼ ਕਾਰਨ ਪਾਣੀ ਵੱਧਣ ਨਾਲ ਪਾਣੀ ਦੇ ਤੇਜ਼ ਵਹਾ ਕਾਰਨ ਨਹਿਰ ਵਿਚ ਇਕ ਵੱਡਾ ਪਾੜ ਪੈ ਗਿਆ।
ਇਸ ਕਰਕੇ ਨਹਿਰੀ ਪਾਣੀ ਲੋਕਾਂ ਦੇ ਖੇਤਾਂ ਵਿੱਚ ਪਹੁੰਚ ਗਿਆ ਅਤੇ 500 ਏਕੜ ਦੇ ਕਰੀਬ ਕਿਸਾਨਾਂ ਦੀ ਫਸਲ ਪਾਣੀ ਵਿਚ ਡੁੱਬਣ ਕਾਰਨ ਕਾਫੀ ਪ੍ਰਭਾਵਿਤ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਹਿਰ ਦੀ ਸਫਾਈ ਨਹੀ ਕੀਤੀ ਗਈ ਜਿਸ ਕਰਕੇ ਇਸ ਦਾ ਬਨ ਟੁੱਟ ਗਿਆ ਅੱਤੇ ਕਿਸਾਨਾ ਦਾ ਨੁਕਸਾਨ ਹੋਇਆ ਹੈ


