ਮੈਂ ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗਾ, ‘ਜੰਗ-ਏ-ਆਜ਼ਾਦੀ ਬਿਲਡਿੰਗ ਦੇ ਨਿਰਮਾਣ ਨੂੰ ਲੈ CM ਮਾਨ ਨੇ ਕੀਤਾ ਟਵੀਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਜੰਗ-ਏ-ਆਜ਼ਾਦੀ' ਯਾਦਗਾਰ ਬਿਲਡਿੰਗ ਦੇ ਨਿਰਮਾਣ ਨੂੰ ਲੈ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਇੱਕ- ਇੱਕ ਪੈਸੇ ਦਾ ਹਿਸਾਬ ਲਵਾਂਗਾ।

ਚੰਡੀਗੜ੍ਹ ਨਿਊਜ਼: ਕਰਤਾਰਪੁਰ ਵਿਖੇ ਬਣੀ ‘ਜੰਗ-ਏ-ਆਜ਼ਾਦੀ’ ਯਾਦਗਾਰ ਦਾ ਮਸਲਾ ਇਨ੍ਹਾਂ ਦਿਨੀਂ ਪੰਜਾਬ ਦੀ ਸਿਆਸਤ ਵਿੱਚ ਪੂਰਾ ਗਰਮਾਇਆ ਹੋਇਆ ਹੈ। ਪੰਜਾਬ ਸਰਕਾਰ (Punjab Government) ਲਗਾਤਾਰ ਇਸ ਦੌਰਾਨ ਹੋਏ ਘੁਟਾਲੇ ਦੀ ਗੱਲ ਕਹਿ ਰਹੀ ਹੈ ਪਰ ਵਿਰੋਧੀ ਲਗਾਤਾਰ ਇਸ ਨੂੰ ਮੀਡੀਆ ‘ਤੇ ਹਮਲਾ ਕਰਾਰ ਦੇ ਰਹੇ ਹਨ। ਇਸ ਮਸਲੇ ਨੂੰ ਲੈ ਕੇ ਜਲੰਧਰ ਵਿੱਚ ਸਰਬ ਪਾਰਟੀ ਮੀਟਿੰਗ ਹੋਈ।
ਮੈਂ ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗਾ- CM ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਟਵੀਟ ਕਰਦਿਆਂ ਕਿਹਾ, ਸ਼ਹੀਦਾਂ ਦੀ ਯਾਦਗਾਰ ਜੰਗ -ਏ-ਅਜ਼ਾਦੀ ਨਾਮ ਦੀ ਇੱਕ ਬਿਲਡਿੰਗ ਬਣਾਉਣ ਵਿੱਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਸੰਬੰਧੀ ਵਿਜੀਲੈਂਸ ਜਾਂਚ ਲਈ ਰਸੂਖਦਾਰ ਨੂੰ ਬੁਲਾ ਰਹੀ ਹੈ। ਮੁੱਖ ਮਤੰਰੀ ਮਾਨ ਨੇ ਕਿਹਾ ਕਿ ਅਖਬਾਰ ਦਾ ਕੀ ਲੈਣਾ ਦੇਣਾ ? ਸੀਐਮ ਮਾਨ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗਾ।ਸ਼ਹੀਦਾਂ ਦੀ ਯਾਦਗਾਰ ਜੰਗ -ਏ-ਅਜ਼ਾਦੀ ਨਾਮ ਦੀ ਇੱਕ ਬਿਲਡਿੰਗ ਬਣਾਉਣ ਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਸੰਬੰਧੀ ਵਿਜੀਲੈਂਸ ਜਾਂਚ ਲਈ ਰਸੂਖਦਾਰ ਨੂੰ ਬੁਲਾ ਰਹੀ ਐ..ਇਹ ਮੀਡੀਆ ਤੇ ਹਮਲਾ ਕਿਵੇਂ ਹੋ ਗਿਆ? 200 ਕਰੋੜ ਦਾ ਹਿਸਾਬ ਐ ਜੀ ..ਕੀ ਪੈਸਾ ਮੀਡੀਆ ਦੇ ਨਾਮ ਜਾਰੀ ਹੋਇਆ ਸੀ ? ਅਖਬਾਰ ਦਾ ਕੀ ਲੈਣਾ ਦੇਣਾ ? ਹਮਦਰਦਾਂ ਦੇ ਪੈਰੀਂ ਪੈ ਕੇ
— Bhagwant Mann (@BhagwantMann) June 17, 2023ਇਹ ਵੀ ਪੜ੍ਹੋ