ਸੀਐੱਮ ਮਾਨ ਨੇ ਮੈਡਲ ਦੇ ਕੇ 19 ਪੁਲਿਸ ਅਫਸਰਾਂ ਦਾ ਵਧਾਇਆ ਹੌਸਲਾ, 13 ਹੋਰ ਸ਼ਖਸੀਅਤਾਂ ਨੂੰ ਵੀ ਸਟੇਟ ਐਵਾਰਡ

Updated On: 

15 Aug 2023 20:15 PM

Independence day: ਵੱਖ-ਵੱਖ ਖੇਤਰਾਂ ਵਿੱਚ ਚੰਗਾ ਯੋਗਦਾਨ ਦੇਣ ਵਾਲੀਆਂ 13 ਸਖਸ਼ੀਅਤਾਂ ਅਤੇ 19 ਪੁਲਿਸ ਅਫਸਰਾਂ ਨੂੰ ਸੀਐੱਮ ਮਾਨ ਨੇ ਐਵਾਰਡ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਦੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ।

ਸੀਐੱਮ ਮਾਨ ਨੇ ਮੈਡਲ ਦੇ ਕੇ 19 ਪੁਲਿਸ ਅਫਸਰਾਂ ਦਾ ਵਧਾਇਆ ਹੌਸਲਾ, 13 ਹੋਰ ਸ਼ਖਸੀਅਤਾਂ ਨੂੰ ਵੀ ਸਟੇਟ ਐਵਾਰਡ
Follow Us On

ਪੰਜਾਬ ਨਿਊਜ। ਸੁਤੰਤਰਤਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant mann) ਨੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 13 ਉੱਘੀਆਂ ਸ਼ਖ਼ਸੀਅਤਾਂ ਨੂੰ ਸਟੇਟ ਐਵਾਰਡਾਂ ਨਾਲ ਸਨਮਾਨਿਤ ਕੀਤਾ। ਇਨ੍ਹਾਂ ਤੋਂ ਇਲਾਵਾ 19 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਵਧੀਆ ਸੇਵਾਵਾਂ ਬਦਲੇ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਵਿੱਚ ਵਿਦਿਆਰਥੀ, ਸਮਾਜ ਸੇਵੀ, ਕਲਾਕਾਰ, ਸਾਹਿਤਕਾਰ, ਕਵੀ, ਕਿਸਾਨ, ਵਾਤਾਵਰਨ ਪ੍ਰੇਮੀ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਆਪੋ-ਆਪਣੇ ਇਲਾਕੇ ਦੇ ਲੋਕ ਹਿੱਤਾਂ ਵਿੱਚ ਭਰਪੂਰ ਯੋਗਦਾਨ ਪਾਇਆ।

ਮੁੱਖ ਮੰਤਰੀ ਨੇ ਰੂਪਨਗਰ (Rupnagar) ਦੇ ਸਾਨਵੀ ਸੂਦ, ਪਟਿਆਲਾ ਦੇ ਹਰਜਿੰਦਰ ਸਿੰਘ, ਖਮਾਣਸ ਦੇ ਐਸਡੀਐਮ ਸੰਜੀਵ ਕੁਮਾਰ, ਸੁਖਦੇਵ ਸਿੰਘ ਅਤੇ ਫਤਿਹ ਸਿੰਘ ਪਟਵਾਰੀ (ਦੋਵੇਂ ਪਠਾਨਕੋਟ), ਪਟਿਆਲਾ ਦੀ ਏਕਮਜੋਤ ਕੌਰ, ਤਰਨਤਾਰਨ ਦੇ ਮੇਜਰ ਸਿੰਘ, ਬਠਿੰਡਾ ਦੇ ਪਰਮਜੀਤ ਸਿੰਘ, ਸਲੀਮ ਮੁਹੰਮਦ ਨੂੰ ਵੀ ਵਧਾਈ ਦਿੱਤੀ। ਜਲੰਧਰ, ਪਟਿਆਲਾ ਤੋਂ ਗਗਨਦੀਪ ਕੌਰ, ਸਾਇੰਸ ਅਧਿਆਪਕ, ਬਰਨਾਲਾ, ਸੁਖਪਾਲ ਸਿੰਘ, ਸਾਇੰਸ ਅਧਿਆਪਕ, ਬਰਨਾਲਾ, ਕਰਨਲ ਜਸਦੀਪ ਸੰਧੂ, ਸਲਾਹਕਾਰ-ਕਮ-ਪ੍ਰਿੰਸੀਪਲ ਡਾਇਰੈਕਟਰ, ਸਿਵਲ ਮਿਲਟਰੀ ਮਾਮਲੇ, ਹੈੱਡ ਕੁਆਰਟਰ, ਪੱਛਮੀ ਕਮਾਂਡ ਅਤੇ ਸੰਤੋਸ਼ ਕੁਮਾਰ, ਕਮਾਂਡੈਂਟ, 7ਵੀਂ ਬਟਾਲੀਅਨ, ਐਨ.ਡੀ.ਆਰ.ਐਫ.ਬਠਿੰਡਾ, ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਨ੍ਹਾਂ ਪੁਲਿਸ ਅਫਸਰਾਂ ਨੂੰ ਕੀਤਾ ਗਿਆ ਸਨਮਾਨਿਤ

ਮੁੱਖ ਮੰਤਰੀ ਨੇ 19 ਪੁਲਿਸ ਅਫਸਰ (Police officer) ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ। ਇਨ੍ਹਾਂ ਵਿੱਚ ਏਜੀਟੀਐਫ ਦੇ ਏਆਈਜੀ ਸੰਦੀਪ ਗੋਇਲ, ਏਜੀਟੀਐਫ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ, ਇੰਸਪੈਕਟਰ ਖੁਸ਼ਵਿੰਦਰ ਸਿੰਘ, ਕਾਂਸਟੇਬਲ ਨਵਨੀਤ ਸਿੰਘ, ਐਸਐਸਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ, ਏਆਈਜੀ ਸੀਆਈਡੀ ਆਲਮ ਵਿਜੇ ਸਿੰਘ ਅਤੇ ਐਸਪੀ ਇਨਵੈਸਟੀਗੇਸ਼ਨ ਤਰਨਤਾਰਨ ਵਿਸ਼ਾਲਜੀਤ ਸਿੰਘ ਡੀਐਸਪੀ ਐਸਟੀਐਫ ਲੁਧਿਆਣਾ ਦਵਿੰਦਰ ਕੁਮਾਰ, ਡੀਐਸਪੀ ਲੁਧਿਆਣਾ ਸੰਜੇ ਕੁਮਾਰ, ਡੀ.ਐਸ.ਪੀ. , ਡੀ.ਐਸ.ਪੀ ਫਲਾਇੰਗ ਸਕੁਐਡ ਵਿਜੀਲੈਂਸ ਬਿਊਰੋ ਬਰਿੰਦਰ ਸਿੰਘ, ਡੀਐਸਪੀ ਸੁਭਾਸ਼ ਚੰਦਰ, ਇੰਸਪੈਕਟਰ ਸ਼ਿਵ ਕੁਮਾਰ, ਸਬ ਇੰਸਪੈਕਟਰ ਗੁਰਿੰਦਰ ਸਿੰਘ, ਸਬ ਇੰਸਪੈਕਟਰ ਸੁਰੇਸ਼ ਕੁਮਾਰ, ਸਬ ਇੰਸਪੈਕਟਰ ਅਕਸ਼ੈਦੀਪ ਸਿੰਘ, ਏਐਸਆਈ ਇਕਬਾਲ ਸਿੰਘ, ਏਐਸਆਈ ਹਰਵਿੰਦਰ ਸਿੰਘ, ਏਐਸਆਈ ਦਿਨੇਸ਼ ਕੁਮਾਰ ਅਤੇ ਏਐਸਆਈ ਸਰਿੰਦਰ ਪਾਲ ਸਿੰਘ ਸ਼ਾਮਲ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ