Income Tax Raid: ਪਾਦਰੀ ਅੰਕੁਰ ਯੂਸਫ ਨਰੂਲਾ ਦੇ 11 ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ
Raid on Chruch Chief Places: ਸੂਤਰਾਂ ਦੀ ਮੰਨੀਏ ਤਾਂ ਇਹ ਛਾਪੇਮਾਰੀ ਅਗਲੇ 2 ਤੋਂ 3 ਦਿਨਾਂ ਤੱਕ ਜਾਰੀ ਰਹਿ ਸਕਦੀ ਹੈ। ਹੁਣ ਤੱਕ ਕੀਤੀ ਗਈ ਛਾਪੇਮਾਰੀ ਦੌਰਾਨ ਬਰਾਮਦ ਸਮਾਨ ਅਤੇ ਦਸਤਾਵੇਜਾਂ ਦੀ ਡੁੰਘਾਈ ਨਾਲ ਜਾਂ ਕੀਤੀ ਜਾ ਰਹੀ ਹੈ।
ਜੰਲਧਰ ਨਿਊਜ: ਜਲੰਧਰ ਵਿੱਚ ਪਾਦਰੀ ਅੰਕੁਰ ਯੂਸਫ ਨਰੂਲਾ (Ankur Yusuf Narula) ਦੇ 11 ਟਿਕਾਣਿਆਂ ‘ਤੇ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਛਾਪੇਮਾਰੀ ਜਲੰਧਰ, ਕਪੂਰਥਲਾ, ਅੰਮ੍ਰਿਤਸਰ ਅਤੇ ਮੋਹਾਲੀ ਵਿਚ ਹੋਈ ਸੀ। ਛਾਪੇਮਾਰੀ ਨੂੰ ਲੈ ਕੇ ਚਰਚ ਨਾਲ ਜੁੜੇ ਲੋਕਾਂ ਵਿਚ ਭਾਜੜਾ ਪੈ ਗਈਆਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਇਨਕਮ ਟੈਕਸ ਦੀ ਟੀਮ ਨੇ ਪੰਜਾਬ ਦੇ ਮਸ਼ਹੂਰ ਚਰਚਾਂ ਅਤੇ ਪਾਦਰੀਆਂ ਦੇ ਘਰਾਂ ‘ਤੇ ਛਾਪਾ ਮਾਰਿਆ ਸੀ।
ਜਲੰਧਰ ਦੇ ਖਾਂਬਰਾ ਚਰਚ ਦੇ ਦਿ ਚਰਚ ਐਂਡ ਵੰਡ ਦੇ ਮੁਖੀ ਪਾਦਰੀ ਅੰਕੁਰ ਯੂਸਫ ਨਰੂਲਾ ਦੇ ਘਰ ਜਲੰਧਰ ਅਤੇ 10 ਹੋਰ ਥਾਵਾਂ ‘ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਜਿੱਥੇ ਅੰਕੁਰ ਨਰੂਲਾ ਦੇ ਕਾਲਜ ਅਤੇ ਕੰਟੀਨ ਆਦਿ ਹਨ। ਇਹ ਛਾਪੇਮਾਰੀ ਸਵੇਰੇ 6 ਵਜੇ ਤੋਂ ਜਾਰੀ ਹੈ ਅਤੇ ਨਰੂਲਾ ਦੇ ਘਰ ਅਤੇ ਹੋਰ ਥਾਵਾਂ ਤੋਂ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਜਾ ਰਹੀ ਹੈ, ਕਿਸੇ ਵੀ ਵਿਅਕਤੀ ਨੂੰ ਅੰਦਰ ਆਉਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਉੱਧਰ, ਸੀਆਰਪੀਐਫ ਜਵਾਨਾਂ ਵੱਲੋਂ ਮੀਡੀਆ ਨੂੰ ਅੰਕੁਰ ਨਰੂਲਾ ਦੇ ਘਰ ਤੋਂ ਦੂਰੀ ਬਣਾ ਕੇ ਰੱਖਣ ਲਈ ਵੀ ਕਿਹਾ ਗਿਆ ਹੈ।
ਫਿਲਹਾਲ ਇਨਕਮ ਟੈਕਸ ਦਾ ਕੋਈ ਵੀ ਅਧਿਕਾਰੀ ਇਸ ਛਾਪੇਮਾਰੀ ਨੂੰ ਲੈ ਕੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ। ਜਾਣਕਾਰੀ ਮੁਤਾਬਕ, ਛਾਪੇਮਾਰੀ ਖਤਮ ਹੋਣ ਤੋਂ ਬਾਅਦ ਬਰਾਮਦ ਹੋਏ ਦਸਤਾਵੇਜਾਂ ਦੀ ਜਾਂ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਵਿਭਾਗ ਵੱਲੋਂ ਅਗਲਾ ਕਦਮ ਚੁੱਕਣ ਦਾ ਫੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ
ਖਾਬਰਾਂ ਚਰਚ ਵੱਲੋਂ ਸਹਿਯੋਗ ਦੇਣ ਦਾ ਭਰੋਸਾ
ਉੱਧਰ, ਖਾਂਬਰਾ ਚਰਚ ਦੇ ਮੁਖੀ ਦਾ ਕਹਿਣਾ ਹੈ ਕਿ ਅੱਜ ਸਵੇਰੇ 6 ਵਜੇ ਕੇਂਦਰੀ ਏਜੰਸੀ ਆਮਦਨ ਕਰ ਵਿਭਾਗ ਦੀ ਟੀਮ ਨੇ ਪਾਦਰੀ ਅੰਕੁਰ ਨਰੂਲਾ ਦੇ ਘਰ, ਉਨ੍ਹਾਂ ਦੇ ਚਰਚ ਸੋਫੀਆ ਕਾਲਜ ਅਤੇ ਬਾਈਬਲ ਕਾਲਜ ‘ਤੇ ਛਾਪਾ ਮਾਰਿਆ ਹੈ। ਇਹ ਰੇਡ ਲਗਾਤਾਰ 12 ਘੰਟਿਆਂ ਤੋਂ ਚੱਲ ਰਹੀ ਹੈ ਅਤੇ ਹੁਣ ਤੱਕ ਇਨਕਮ ਟੈਕਸ ਵਿਭਾਗ ਨੂੰ ਕੁਝ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨਾਲ ਤਾਲਮੇਲ ਰੱਖਦੇ ਹਨ ਅਤੇ ਉਹ ਇਸ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਨੇ ਜੋ ਵੀ ਦਸਤਾਵੇਜ਼ ਮੰਗੇ ਹਨ, ਅਸੀਂ ਉਨ੍ਹਾਂ ਨੂੰ ਦੇ ਦਿੱਤੇ ਹਨ। ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਵਿਭਾਗ ਦੀਆਂ ਕੁਝ ਟੀਮਾਂ ਦਿੱਲੀ ਤੋਂ ਅਤੇ ਕੁਝ ਚੰਡੀਗੜ੍ਹ ਤੋਂ ਆਈਆਂ ਹਨ।