Farmers Protest: ਕਿਸਾਨਾਂ ਨੇ ਘੇਰਿਆ ਨਕੋਦਰ ਥਾਣਾ, ਧਰਨਾਕਾਰੀ ਬੋਲੇ-ਪੁਲਿਸ ਨਹੀਂ ਕਰ ਰਹੀ ਚੋਰਾਂ ਖਿਲਾਫ ਕਾਰਵਾਈ
ਕਿਸਾਨਾਂ ਨੇ ਕਿਹਾ ਇਲਾਕੇ ਵਿੱਚ ਨਸ਼ਿਆਂ ਦਾ ਕਾਰੋਬਾਰ ਧੜੱਲੇ ਨਾਲ ਚੱਕ ਰਿਹਾ ਹੈ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਇਸ ਦੌਰਾਨ ਮੋਕੇ ਤੇ ਐਸ .ਐਚ.ਓ.ਨੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਮਸਲਿਆਂ ਦਾ ਹੱਲ ਭਰੋਸਾ ਦਿੱਤਾ ਤਾਂ ਕਿਸਾਨਾਂ ਨੇ ਧਰਨਾ ਖਤਮ ਕੀਤਾ
ਜਲੰਧਰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (Punjab) ਦੇ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਗਵਾਈ ਵਿੱਚ ਨਕੋਦਰ ਪੁਲਿਸ ਸਟੇਸ਼ਨ ਅੱਗੇ ਧਰਨਾ ਦਿੱਤਾ ਗਿਆ।
ਧਰਨਾਕਾਰੀਆਂ ਨੇ ਕਿਹਾ ਕਿ ਕਿਹਾ ਕਿ ਇਹ ਧਰਨਾਂ ਪੁਲਿਸ ਵੱਲੋਂ ਇਲਾਕੇ ਵਿੱਚ ਚੋਰੀਆਂ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਢਿੱਲੀ ਕਾਰਗੁਜ਼ਾਰੀ ਅਤੇ ਕਿਸਾਨਾਂ ਮਜ਼ਦੂਰਾਂ ਤੇ ਝੂਠੇ ਪਰਚੇ ਦਰਜ ਕਰਨ ਖ਼ਿਲਾਫ਼ ਲਗਾਇਆ ਗਿਆ ਹੈ ਅਤੇ ਜਿਨਾਂ ਚਿਰ ਪ੍ਰਸ਼ਾਸਨ ਇਨਸਾਫ਼ ਨਹੀਂ ਦਿੰਦਾ ਇਹ ਧਰਨਾਂ ਲਗਾਤਾਰ ਚੱਲੇਗਾ।
‘ਸਰੇਆਮ ਵਿਕ ਰਿਹਾ ਇਲਾਕੇ ‘ਚ ਨਸ਼ਾ’
ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨ ਬ ਦਿਨ ਵੱਧ ਰਹੀਆਂ ਹਨ। ਕਿਸਾਨਾਂ ਦੀਆਂ ਮੋਟਰਾਂ ਤੋਂ ਆਏ ਦਿਨ ਤਾਰਾ ਵੱਢ ਲਈਆਂ ਜਾਂਦੀਆਂ ਹਨ। ਰਾਹਗੀਰਾਂ ਨੂੰ ਰਸਤੇ ਵਿੱਚ ਰੋਕ ਕੇ ਲੁੱਟ ਲਿਆ ਜਾਂਦਾ ਹੈ ਅਤੇ ਉਹਨਾਂ ਤੇ ਹਮਲਾ ਵੀ ਕੀਤਾ ਜਾਂਦਾ ਹੈ ਪਰ ਪੁਲਿਸ (Police) ਕਾਰਵਾਈ ਨਹੀਂ ਕਰ ਰਹੀ।
ਇਸ ਤੋਂ ਇਲਾਵਾ ਇਲਾਕੇ ਵਿੱਚ ਨਸ਼ਿਆਂ ਦਾ ਕਾਰੋਬਾਰ ਧੜੱਲੇ ਨਾਲ ਚੱਕ ਰਿਹਾ ਹੈ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਇਸ ਦੌਰਾਨ ਧਰਨੇ ਤੇ ਪਹੁੰਚੇ ਐਸ .ਐਚ.ਓ.ਨੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦੁਆਇਆ ਤਾਂ ਕਿਸਾਨਾਂ ਨੇ ਧਰਨਾ ਖਤਮ ਕੀਤਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ